ਡਾਂਸਰ ਤੋਂ ਬਾਅਦ ਡਾਕਟਰ ਬਣੀ ਸਪਨਾ ਚੌਧਰੀ, ਕਿਹਾ ਮੁਫਤ ਕਰਵਾਵੇਗੀ ਮਰੀਜ਼ਾਂ ਦਾ ਇਲਾਜ਼

By  Pushp Raj June 23rd 2022 06:03 PM

Sapna Choudhary gets Honorary Doctorate : ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਉਂਝ ਤਾਂ ਆਪਣੇ ਡਾਂਸ ਕਾਰਨ ਪੂਰੇ ਦੇਸ਼ 'ਚ ਜਾਣੀ ਜਾਂਦੀ ਹੈ। ਹੁਣ ਸਪਨਾ ਨੇ ਇੱਕ ਹੋਰ ਉਪਲਬਧੀ ਹਾਸਲ ਕਰ ਲਈ ਹੈ। ਰਾਜਸਥਾਨ ਦੀ ਨਿਮਸ ਯੂਨੀਵਰਸਿਟੀ ਨੇ ਹਰਿਆਣਵੀ ਡਾਂਸਰ ਨੂੰ ਡਾਕਟਰ ਆਫ਼ ਫਿਲਾਸਫੀ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਹੈ। ਡਾਂਸਰ ਤੋਂ ਬਾਅਦ ਹੁਣ ਸਪਨਾ ਚੌਧਰੀ ਡਾਕਟਰ ਬਣੀ ਗਈ ਹੈ।

Image Source: Instagram

ਦਰਅਸਲ, ਰਾਜਸਥਾਨ ਦੀ ਨਿਮਸ ਯੂਨੀਵਰਸਿਟੀ ਨੇ ਹਰਿਆਣਵੀ ਡਾਂਸਰ ਨੂੰ ਡਾਕਟਰ ਆਫ਼ ਫਿਲਾਸਫੀ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਹੈ। ਇਹ ਸਨਮਾਨ ਸਪਨਾ ਨੂੰ ਉਨ੍ਹਾਂ ਵੱਲੋਂ ਕਲਾ ਦੇ ਖੇਤਰ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਦਿੱਤਾ ਗਿਆ ਹੈ। ਬਲਵੀਰ ਸਿੰਘ ਤੋਮਰ, ਨਿਮਸ ਯੂਨੀਵਰਸਿਟੀ ਦੇ ਚਾਂਸਲਰ ਨੇ ਉਨ੍ਹਾਂ ਨੂੰ ਇਹ ਸਨਮਾਨ ਦੇ ਕੇ ਸਨਮਾਨਿਤ ਕੀਤਾ।

ਇਹ ਸਨਮਾਨ ਮਿਲਣ ਤੋਂ ਬਾਅਦ ਸਪਨਾ ਚੌਧਰੀ ਕਾਫੀ ਖੁਸ਼ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਉਨ੍ਹਾਂ ਵੱਲੋਂ ਨਿਮਸ ਵਿਖੇ ਭੇਜੇ ਗਏ ਮਰੀਜ਼ਾਂ ਦਾ ਇਲਾਜ ਮੁਫ਼ਤ ਹੋਵੇਗਾ। ਅਭਿਨੇਤਰੀ ਦੀ ਇਸ ਬੇਨਤੀ 'ਤੇ ਯੂਨੀਵਰਸਿਟੀ ਦੇ ਚਾਂਸਲਰ ਬਲਵੀਰ ਸਿੰਘ ਤੋਮਰ ਨੇ ਵੀ ਉਸ ਨੂੰ ਭਰੋਸਾ ਦਿੱਤਾ ਹੈ।

image from google

ਦੱਸ ਦੇਈਏ ਕਿ ਸਪਨਾ ਚੌਧਰੀ ਮੰਗਲਵਾਰ ਨੂੰ ਯੂਨੀਵਰਸਿਟੀ ਦੇ 'ਫੈਲੀਸੀਟੇਸ਼ਨ ਐਂਡ ਕਲਚਰਲ ਈਵੈਂਟ' 'ਚ ਸ਼ਿਰਕਤ ਕਰਨ ਪਹੁੰਚੀ ਸੀ। ਇਸ ਈਵੈਂਟ 'ਚ ਸਪਨਾ ਨੇ ਆਪਣੇ ਗੀਤਾਂ ਅਤੇ ਡਾਂਸ ਨਾਲ ਲੋਕਾਂ ਦੀ ਖੂਬ ਤਾਰੀਫ ਜਿੱਤੀ। ਸਮਾਗਮ ਦਾ ਆਯੋਜਨ ਜੈਪੁਰ-ਦਿੱਲੀ ਹਾਈਵੇ 'ਤੇ ਸਥਿਤ ਨਿਮਸ ਯੂਨੀਵਰਸਿਟੀ 'ਚ ਕੀਤਾ ਗਿਆ।

ਜਾਣਕਾਰੀ ਮੁਤਾਬਕ ਸਪਨਾ ਚੌਧਰੀ ਵੱਲੋਂ ਭੇਜੇ ਗਏ ਮਰੀਜ਼ਾਂ ਦਾ ਨਿਮਸ ਯੂਨੀਵਰਸਿਟੀ ਵਿੱਚ ਇਲਾਜ ਕੀਤਾ ਜਾਵੇਗਾ। ਇਸ ਦੇ ਨਾਲ- ਨਾਲ ਹੀ ਸਪਨਾ ਵੱਲੋਂ ਭੇਜੇ ਗਏ ਵੱਧ ਤੋਂ ਵੱਧ 50 ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਵੀ ਦਿੱਤੀ ਜਾਵੇਗੀ। ਤੋਮਰ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਮੈਡੀਕਲ ਅਤੇ ਡੈਂਟਲ ਸਣੇ 400 ਕੋਰਸਾਂ ਵਿੱਚੋਂ ਕਿਸੇ ਇੱਕ ਵਿੱਚ ਦਾਖਲਾ ਦਿੱਤਾ ਜਾਵੇਗਾ।

Image Source: Instagram

ਹੋਰ ਪੜ੍ਹੋ: ਰਾਜ ਕੁਮਾਰ ਰਾਓ ਤੇ ਸਾਨਿਆ ਮਲੋਹਤਰਾ ਸਟਾਰਰ ਫਿਲਮ 'HIT-The First Case' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

ਹਰਿਆਣਾ ਦੀ ਡਾਂਸ ਕੁਈਨ ਹੋਣ ਦੇ ਨਾਲ-ਨਾਲ ਸਪਨਾ ਚੌਧਰੀ ਨੂੰ ਅਸਲ ਪ੍ਰਸਿੱਧੀ ਬਿੱਗ ਬੌਸ ਸ਼ੋਅ ਤੋਂ ਮਿਲੀ। ਇਸ ਸ਼ੋਅ ਨਾਲ ਉਹ ਪੂਰੇ ਦੇਸ਼ 'ਚ ਪਛਾਣ ਬਣ ਗਈ। ਸ਼ੋਅ ਤੋਂ ਇਲਾਵਾ ਉਹ ਹਿੰਦੀ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। ਉਹ 'ਵੀਰੇ ਦੀ ਵੈਡਿੰਗ' ਅਤੇ 'ਨਾਨੂ ਕੀ ਜਾਨੂ' 'ਚ ਕੰਮ ਕਰ ਚੁੱਕੀ ਹੈ। ਸਪਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਸ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਅਕਸਰ ਉਸ ਦੇ ਡਾਂਸ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ।

Related Post