ਅਫਵਾਹਾਂ ਫੈਲਾਉਣ ਵਾਲਿਆਂ 'ਤੇ ਸਪਨਾ ਚੌਧਰੀ ਨੂੰ ਕਿਉਂ ਆਉਂਦਾ ਹੈ ਤਰਸ, ਦੇਖੋ ਵੀਡੀਓ
ਅਫਵਾਹਾਂ ਫੈਲਾਉਣ ਵਾਲਿਆਂ 'ਤੇ ਸਪਨਾ ਚੌਧਰੀ ਨੂੰ ਕਿਉਂ ਆਉਂਦਾ ਹੈ ਤਰਸ, ਦੇਖੋ ਵੀਡੀਓ : ਸਪਨਾ ਚੌਧਰੀ ਦੀ ਹਰ ਇੱਕ ਅਦਾ ਦਾ ਪੂਰਾ ਭਾਰਤ ਕਾਇਲ ਹੈ। ਰਿਐਲਟੀ ਸ਼ੋਅ ਬਿੱਗ ਬਾਸ ਨਾਲ ਚਰਚਾ 'ਚ ਆਈ ਸਪਨਾ ਚੌਧਰੀ ਦੇ ਜ਼ਿੰਦਗੀ ਦੇ ਕਈ ਅਹਿਮ ਪਹਿਲੂ ਹਨ ਜਿੰਨ੍ਹਾਂ ਤੋਂ ਪੀਟੀਸੀ ਪੰਜਾਬੀ ਦੇ ਸ਼ੋਅ ਰੰਗਲੀ ਦੁਨੀਆਂ 'ਚ ਪਰਦਾ ਉੱਠੇਗਾ। ਜੀ ਹਾਂ ਹੋਸਟ ਮੁਨੀਸ਼ ਪੁਰੀ ਨਾਲ ਸਪਨਾ ਚੌਧਰੀ ਨੇ ਆਪਣੇ ਕਈ ਰਾਜ਼ ਖੋਲ੍ਹੇ ਹਨ ਜਿੰਨ੍ਹਾਂ 'ਚ ਕੁਝ ਦੀ ਝਲਕ ਇਹਨਾਂ ਵੀਡੀਓਜ਼ 'ਚ ਦੇਖਣ ਨੂੰ ਮਿਲ ਰਹੀ ਹੈ।
View this post on Instagram
ਜਿਹੜੇ ਲੋਕ ਸਪਨਾ ਚੌਧਰੀ ਬਾਰੇ ਗਲਤ ਅਫਵਾਹਾਂ ਫੈਲਾਉਂਦੇ ਹਨ ਅਤੇ ਜਿਹੜੇ ਗਲਤ ਕਮੈਂਟ ਕਰਦੇ ਹਨ ਉਹਨਾਂ ਬਾਰੇ ਸਪਨਾ ਚੌਧਰੀ ਦਾ ਕਹਿਣਾ ਕੇ ਉਹਨਾਂ ਨੂੰ ਅਜਿਹੇ ਲੋਕਾਂ 'ਤੇ ਤਰਸ ਆਉਂਦਾ ਹੈ। ਅਤੇ ਕਦੇ ਵੀ ਅਜਿਹੇ ਲੋਕਾਂ ਦੀ ਪ੍ਰਵਾਹ ਨਹੀਂ ਕਰਦੇ ਜਿਹੜੇ ਉਹਨਾਂ ਬਾਰੇ ਕੁਝ ਜਾਣਦੇ ਹੀ ਹਨ। ਜਿਹੜੇ ਉਹਨਾਂ ਬਾਰੇ, ਉਹਨਾਂ ਦੇ ਸੁਭਾ ਅਤੇ ਮਿਹਨਤ ਬਾਰੇ ਜਾਣਦੇ ਹਨ ਜੇਕਰ ਉਹ ਕੁਝ ਗਲਤ ਬੋਲਦੇ ਹਨ ਤਾਂ ਉਹਨਾਂ ਨੂੰ ਜ਼ਰੂਰ ਦੁੱਖ ਲੱਗੇਗਾ।
ਹੋਰ ਵੇਖੋ : ਜਵਾਕਾਂ ਦੀ ਟਰੇਨ 'ਚ ਸਪਨਾ ਚੌਧਰੀ ਦੇ ਝੂਟੇ , ਦੇਖੋ ਵੀਡੀਓ
View this post on Instagram
ਹੋਰ ਵੇਖੋ : ਸ਼ਹਿਨਾਜ਼ ਗਿੱਲ ਨੇ ਫਿਰ ਲਏ ਅਲੋਚਕ ਕਰੜੇ ਹੱਥੀਂ, ਹੇਟਰਾਂ ਨੂੰ ਕਿਹਾ ਸੱਪ, ਦੇਖੋ ਵੀਡੀਓ
ਜਿਹੜੇ ਉਹਨਾਂ ਦੇ ਡਾਂਸ ਦੇ ਫੈਨ ਹਨ ਉਹਨਾਂ ਲਈ ਸਪਨਾ ਚੌਧਰੀ ਨੇ ਡਾਂਸ ਦੀ ਕਲਾਸ ਲਗਾਈ ਹੈ ਜਿਸ 'ਚ ਉਹ ਠੁਮਕੇ ਮਾਰਨੇ ਸਿਖਾ ਰਹੇ ਹਨ। ਸਪਨਾ ਚੌਧਰੀ ਨਾਲ ਇਹ ਸਾਰੀ ਮਸਤੀ ਦੇਖਣ ਲਈ ਦੇਖਣਾ ਨਾਲ ਭੁੱਲਣਾ ਦੁਨੀਆਂ ਦਾ ਨੰਬਰ 1 ਪੰਜਾਬੀ ਐਂਟਰਟੇਨਮੈਂਟ ਸ਼ੋਅ ਰੰਗਲੀ ਦੁਨੀਆਂ ਜਿਹੜਾ ਪੀਟੀਸੀ ਪੰਜਾਬੀ 'ਤੇ ਵੀਰਵਾਰ (28 ਮਾਰਚ) ਰਾਤੀ 9 ਵਜੇ ਦਿਖਾਇਆ ਜਾਣਾ ਹੈ। ਸੋ ਜੇਕਰ ਤੁਸੀਂ ਵੀ ਸਪਨਾ ਚੌਧਰੀ ਦੇ ਫੈਨ ਹੋ ਤਾਂ ਉਹਨਾਂ ਦੀ ਜ਼ਿੰਦਗੀ ਦੀਆਂ ਇਹ ਖਾਸ ਗੱਲਾਂ ਜਾਨਣ ਲਈ ਦੇਖੋ ਰੰਗਲੀ ਦੁਨੀਆਂ ਐਂਕਰ ਮੁਨੀਸ਼ ਪੁਰੀ ਦੇ ਨਾਲ।