ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਨੇ ਫੈਨਜ਼ ਨੂੰ ਲੋਹੜੀ 'ਤੇ ਖ਼ਾਸ ਤੋਹਫਾ, ਨਵੇਂ ਗੀਤ ਦਾ ਟੀਜ਼ਰ ਕੀਤਾ ਰਿਲੀਜ਼

ਹਰਿਆਣਾ ਦੀ ਡਾਂਸਿੰਗ ਸੰਸੇਸ਼ਨ ਦੇ ਨਾਂਅ ਤੋਂ ਮਸ਼ਹੂਰ ਸਪਨਾ ਚੌਧਰੀ ਅਕਸਰ ਆਪਣੇ ਡਾਂਸ ਤੇ ਗੀਤਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਸਾਲ ਦੇ ਪਹਿਲੇ ਮਹੀਨੇ ਵਿੱਚ ਹੀ ਸਪਨਾ ਚੌਧਰੀ ਦੇ ਇੱਕ ਤੋਂ ਬਾਅਦ ਇੱਕ ਨਵੇਂ ਵੀਡੀਓ ਗੀਤ ਰਿਲੀਜ਼ ਹੋ ਰਹੇ ਹਨ। ਸਪਨਾ ਚੌਧਰੀ ਨੇ ਫੈਨਜ਼ ਨੂੰ ਲੋਹੜੀ 'ਤੇ ਖ਼ਾਸ ਤੋਹਫਾ ਦਿੱਤਾ ਹੈ। ਸਪਨਾ ਦੇ ਇੱਕ ਹੋਰ ਨਵੇਂ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਹੈ।
ਸਪਨਾ ਚੌਧਰੀ ਦੇ ਇਸ ਨਵੇਂ ਗੀਤ ਦਾ ਟੀਜ਼ਰ ਆਪਣੇ ਇੰਸਟਾਗ੍ਰਾਮ ਅਖਾਉਂਟ 'ਤੇ ਸ਼ੇਅਰ ਕੀਤਾ ਹੈ। ਸਪਨਾ ਚੌਧਰੀ ਦੇ ਇਸ ਨਵੇਂ ਗੀਤ ਦਾ ਨਾਂਅ ਹੈ "ਕਾਲਾ ਚੂੰਦੜ"।ਸਪਨਾ ਨੇ ਇਸ ਗੀਤ ਦੇ ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਦੇ ਨਾਲ ਉਸ ਨੇ ਕੈਪਸ਼ਨ 'ਚ ਲਿਖਿਆ, " ਹੈਪੀ ਲੋਹੜੀ। ਦੋਸਤੋਂ ਤਿਆਰ ਹੋ ਜਾਓ, ਜਲਦ ਹੀ 17 ਜਨਵਰੀ ਨੂੰ ਇਹ ਗੀਤ ਆ ਰਿਹਾ ਹੈ।
View this post on Instagram
ਸਪਨਾ ਚੌਧਰੀ ਦੇ ਇਸ ਨਵੇਂ ਗੀਤ ਨੂੰ ਯੂਕੇ ਹਰਿਆਣਵੀ ਨੇ ਗਾਇਆ ਹੈ ਅਤੇ ਇਸ ਦੇ ਬੋਲ ਪ੍ਰੇਮ ਜੰਗੀਰਾ ਨੇ ਲਿਖੇ ਹਨ।ਇਸ ਮਿਊਜ਼ਿਕ ਵੀਡੀਓ ਦੇ ਵਿੱਚ ਸਪਨਾ ਚੌਧਰੀ ਦਾ ਦੇਸੀ ਅੰਦਾਜ਼ ਵਿਖਾਈ ਦੇ ਰਿਹਾ ਹੈ। ਦੇਸੀ ਲੁੱਕ ਤੇ ਹਰਿਆਣਵੀ ਪਹਿਰਾਵੇ ਦੇ ਵਿੱਚ ਸਪਨਾ ਹਰਿਆਣਵੀ ਡਾਂਸ ਕਰਦੀ ਹੋਈ ਵਿਖਾਈ ਦੇਵੇਗੀ।
ਹੋਰ ਪੜ੍ਹੋ : ਵਿਆਹ ਤੋਂ ਬਾਅਦ ਵਿੱਕੀ ਕੌਸ਼ਲ ਤੇ ਕੈਟਰੀਨਾ ਮਨਾਉਣਗੇ ਪਹਿਲੀ ਲੋਹੜੀ, ਵਿੱਕੀ ਨੇ ਇੰਦੌਰ 'ਚ ਲਿਆ ਮਿਠਾਈਆਂ ਦਾ ਮਜ਼ਾ
ਸਪਨਾ ਦੇ ਫੈਨਜ਼ ਉਨ੍ਹਾਂ ਦੇ ਇਸ ਨਵੇਂ ਗੀਤ ਦੇ ਟੀਜ਼ਰ ਨੂੰ ਬਹੁਤ ਪਸੰਦ ਕਰ ਰਹੇ ਹਨ। ਦਰਸ਼ਕਾਂ ਵੱਲੋਂ ਵੀਡੀਓ ਦੇ ਵਿੱਚ ਸਪਨਾ ਦੇ ਦੇਸੀ ਲੁੱਕ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਵਿੱਚ ਸਨਪਾ ਚੌਧਰੀ ਦਾ ਦੇਸੀ ਸਵੈਗ ਅਤੇ ਜ਼ਬਰਦਸਤ ਡਾਂਸ ਨਜ਼ਰ ਆ ਰਿਹਾ ਹੈ। ਸਪਨਾ ਚੌਧਰੀ ਆਪਣੇ ਡਾਂਸ ਨਾਲ ਲੋਕਾਂ ਦਾ ਦਿਲ ਜਿੱਤਣ ਲਈ ਜਾਣੀ ਜਾਂਦੀ ਹੈ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸਪਨਾ ਦਾ ਇੱਕ ਹੋਰ ਗੀਤ ਖੂੜਕਾ ਰਿਲੀਜ਼ ਹੋਇਆ ਸੀ। ਇਸ ਨੂੰ ਫੈਨਜ਼ ਨੇ ਬਹੁਤ ਪਸੰਦ ਕੀਤਾ ਹੈ। ਸਪਨਾ ਦੇ ਸਹਿ ਕਲਾਕਾਰ ਵੀ ਉਸ ਦੇ ਨਵੇਂ ਗੀਤਾਂ 'ਚ ਉਸ ਦੀ ਅਦਾਕਾਰੀ ਦੀ ਤਾਰੀਫ ਕਰ ਰਹੇ ਹਨ।