ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਗੰਗੂਬਾਈ ਕਾਠੀਆਵਾੜੀ ਰਿਲੀਜ਼ ਤੋਂ ਮਹਿਜ਼ ਕੁਝ ਦਿਨ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਈ। ਫ਼ਿਲਮ ਦੇ ਰਿਲੀਜ਼ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਸੰਜੇ ਲੀਲਾ ਭੰਸਾਲੀ ਨੂੰ ਵੱਡੀ ਰਾਹਤ ਮਿਲ ਗਈ ਹੈ। ਸੁਪਰੀਮ ਕੋਰਟ ਨੇ ਫ਼ਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ।
ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਦੀ ਜਸਟਿਸ ਜਸਟਿਸ ਇੰਦਰਾ ਬੈਨਰਜੀ ਅਤੇ ਜਸਟਿਸ ਜੇਕੇ ਮਹੇਸ਼ਵਰੀ ਦੀ ਬੈਂਚ ਨੇ ਕੀਤੀ। ਜਸਟਿਸ ਤੇ ਉਨ੍ਹਾਂ ਦੀ ਸੰਵਿਧਾਨਕ ਬੈਂਚ ਨੇ ਫ਼ਿਲਮ ਗੰਗੂਬਾਈ ਕਾਠੀਆਵਾੜੀ ਦੀ ਰਿਲੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਗੰਗੂਬਾਈ ਕਾਠੀਆਵਾੜੀ ਟਾਈਟਲ 'ਤੇ ਇਤਰਾਜ਼ ਜਤਾਉਂਦੇ ਹੋਏ ਇਸ ਨੂੰ ਬਦਲਣ ਦੀ ਮੰਗ ਕੀਤੀ ਗਈ ਸੀ। ਇਸ 'ਤੇ ਨਿਰਮਾਤਾ ਨੇ ਕਿਹਾ ਕਿ ਆਖਰੀ ਸਮੇਂ 'ਤੇ ਨਾਂਅ ਬਦਲਣਾ ਸੰਭਵ ਨਹੀਂ ਹੈ। ਹਾਲਾਂਕਿ ਬੁੱਧਵਾਰ ਨੂੰ ਹੋਈ ਸੁਣਵਾਈ 'ਚ ਸੁਪਰੀਮ ਕੋਰਟ ਨੇ ਸੰਜੇ ਲੀਲਾ ਭੰਸਾਲੀ ਨੂੰ ਟਾਈਟਲ ਬਦਲਣ ਦੀ ਸਲਾਹ ਦਿੱਤੀ ਸੀ।
ਜਸਟਿਸ ਇੰਦਰਾ ਬੈਨਰਜੀ ਅਤੇ ਜੇਕੇ ਮਹੇਸ਼ਵਰੀ ਦੀ ਬੈਂਚ ਨੇ ਪਟੀਸ਼ਨਕਰਤਾ ਬਾਬੂਜੀ ਰਾਓ ਜੀ ਸ਼ਾਹ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ਨੇ ਗੰਗੂਬਾਈ ਦਾ ਗੋਦ ਲਿਆ ਪੁੱਤਰ ਹੋਣ ਦਾ ਦਾਅਵਾ ਕੀਤਾ ਸੀ। ਸ਼ਾਹ ਨੇ ਇਲਜ਼ਾਮ ਲਗਾਇਆ ਕਿ ਫ਼ਿਲਮ ਅਤੇ ਕਿਤਾਬ ਵਿੱਚ ਉਸ ਮਾਂ ਨੂੰ ਵੇਸਵਾ, ਵੇਸਵਾ ਰੱਖਿਅਕ ਅਤੇ ਮਾਫੀਆ ਰਾਣੀ ਦੇ ਰੂਪ ਵਿੱਚ ਦਰਸਾਇਆ ਗਿਆ ਹੈ।
ਹੋਰ ਪੜ੍ਹੋ : ਪਿਤਾ ਦੀ ਤੇਰ੍ਹਵੀਂ 'ਤੇ ਰਵੀਨਾ ਟੰਡਨ ਹੋਈ ਭਾਵੁਕ, ਪੀਐਮ ਮੋਦੀ ਵੱਲੋਂ ਲਿਖੇ ਗਏ ਖ਼ਾਸ ਟਵੀਟ ਲਈ ਕਿਹਾ ਧੰਨਵਾਦ
ਇਸ 'ਤੇ ਭੰਸਾਲੀ ਪ੍ਰੋਡਕਸ਼ਨ ਦੇ ਵਕੀਲ ਆਰਿਆਮਾ ਸੁੰਦਰਮ ਨੇ ਦਲੀਲ ਦਿੱਤੀ ਕਿ ਪਟੀਸ਼ਨਕਰਤਾ ਨੇ ਅਜੇ ਤੱਕ ਫ਼ਿਲਮ ਦੇਖੀ ਵੀ ਨਹੀਂ ਹੈ। ਫ਼ਿਲਮ ਵਿੱਚ ਗੰਗੂਬਾਈ ਦੀ ਤਸਵੀਰ ਦਾ ਅਪਮਾਨ ਨਹੀਂ ਕੀਤਾ ਗਿਆ ਹੈ। ਜਦੋਂ ਕਿ ਸੰਵਿਧਾਨਕ ਬੈਂਚ ਨੇ ਕਿਹਾ ਕਿ ਸ਼ਾਹ ਆਪਣੇ ਆਪ ਨੂੰ ਗੰਗੂਬਾਈ ਦੇ ਗੋਦ ਲਏ ਪੁੱਤਰ ਵਜੋਂ ਸਾਬਤ ਕਰਨ ਵਿੱਚ ਅਸਫਲ ਰਹੇ ਹਨ।
ਭੰਸਾਲੀ ਪ੍ਰੋਡਕਸ਼ਨ ਵੱਲੋਂ ਵਕੀਲ ਨੇ ਨਾਂ ਬਦਲਣ ਦੀ ਦਲੀਲ ਦਿੰਦੇ ਸੁਪਰੀਮ ਕੋਰਟ ਨੂੰ ਕਿਹਾ ਕਿ ਫ਼ਿਲਮ ਰਿਲੀਜ਼ ਹੋਣ ਦੇ ਆਖ਼ਰੀ ਸਮੇਂ ਵਿੱਚ ਫ਼ਿਲਮ ਦੇ ਨਾਂ ਵਿੱਚ ਬਦਲਾਵ ਕਰਨਾ ਸੰਭਵ ਨਹੀਂ ਹੈ। ਕਿਉਂਕਿ ਉਨ੍ਹਾਂ ਨੂੰ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ ਮਿਲ ਗਿਆ ਹੈ। ਫ਼ਿਲਮ ਦਾ ਨਾਂ ਪਹਿਲਾਂ ਹੀ ਪ੍ਰਕਾਸ਼ਿਤ ਹੋ ਚੁੱਕਾ ਹੈ ਅਤੇ ਦੇਸ਼ ਭਰ ਇਸ ਦੀ ਮਸ਼ਹੂਰੀ ਵੀ ਕੀਤੀ ਗਈ ਹੈ।
Supreme Court dismisses plea challenging Bombay HC order which rejected petition seeking injunction against Bollywood movie Gangubai Kathiawadi. Petition was filed by a man, who claimed to be adopted son of Gangubai Kathiawadi
— ANI (@ANI) February 24, 2022