ਦੀਪਿਕਾ ਅਤੇ ਰਣਵੀਰ ਨਾਲ ਆਪਣੀ ਅਗਲੀ ਫ਼ਿਲਮ ਲਈ ਤਿਆਰ ਹਨ ਸੰਜੇ ਲੀਲਾ ਭੰਸਾਲੀ

By  Rajan Sharma September 20th 2018 01:27 PM

ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਆਪਣੀਆਂ ਫਿਲਮਾਂ ਦੀਆਂ ਕਹਾਣੀਆਂ ਤੇ ਡਾਰਕ ਸੈੱਟ ਲਈ ਕਾਫੀ ਪ੍ਰਸਿੱਧ ਹਨ। ਉਨ੍ਹਾਂ ਦੀਆਂ ਪਿਛਲੀਆਂ ਤਿੰਨ ਫਿਲਮਾਂ ਕਾਸਟਿਊਮ ਡਰਾਮਾ ਸੀ। ਭੰਸਾਲੀ ਜ਼ਿਆਦਾਤਰ ਆਪਣੀਆਂ ਫਿਲਮਾਂ ‘ਚ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੂੰ ਹੀ ਕਾਸਟ ਕਰਦੇ ਹਨ। ਹੁਣ ਭੰਸਾਲੀ ਨੇ ਆਪਣੇ ਇਕ ਪ੍ਰੋਜੈਕਟ ‘ਚ ਸਲਮਾਨ ਖਾਨ ਨਾਲ ਵੀ ਕੰਮ ਕਰਨ ਦਾ ਮਨ ਬਣਾਇਆ ਹੈ।

deepika-ranveer

ਲੱਗਦਾ ਹੈ ਕਿ ਸੰਜੇ ਨੂੰ ਦੀਪਿਕਾ-ਰਣਵੀਰ ਦੀ ਆਦਤ ਪੈ ਗਈ ਹੈ। ਹੁਣ ਖਬਰ ਆਈ ਹੈ ਕਿ ਭੰਸਾਲੀ ਇਕ ਵਾਰ ਫਿਰ ਇਸ ਜੋੜੀ ਨਾਲ ਇਕ ਹੋਰ ਕਾਸਟਿਊਮ ਡਰਾਮਾ ਬਣਾਉਣ ਦੀ ਤਿਆਰੀ ਕਰ ਰਹੇ ਹਨ। ਪਹਿਲਾਂ ਖਬਰ ਆਈ ਸੀ ਕਿ ਭੰਸਾਲੀ ਕੋਈ ਕਾਸਟਿਊਮ ਡਰਾਮਾ ਨਹੀਂ ਸਗੋਂ ਕਾਮੇਡੀ ਫਿਲਮ ਬਣਾਉਣ ਦੇ ਮੂਡ ‘ਚ ਸਨ ਪਰ ਪ੍ਰੋਡਿਊਸਰਾਂ ਦੀ ਡਿਮਾਂਡ ‘ਤੇ ਉਨ੍ਹਾਂ ਨੂੰ ਅਜਿਹਾ ਕਰਨਾ ਪੈ ਰਿਹਾ ਹੈ।

ਬਾਕਸ ਆਫਿਸ ਦੇ ਮਿਜਾਜ਼ ਨੂੰ ਦੇਖਦੇ ਹੋਏ ਭੰਸਾਲੀ ਖੁਦ ਵੀ ਹੁਣ ਕਾਸਟਿਊਮ ਡਰਾਮਾ ਹੀ ਬਣਾਉਣ ਜਾ ਰਹੇ ਹਨ। ਅਜੇ ਤੱਕ ਇਸ ਪ੍ਰੋਜੈਕਟ ‘ਤੇ ਕਿਸੇ ਵੀ ਤਰ੍ਹਾਂ ਦਾ ਐਲਾਨ ਨਹੀਂ ਹੋਇਆ। ਦੇਖਦੇ ਹਾਂ ਕਿ ਇਸ ਪ੍ਰੋਜੈਕਟ ਦਾ ਐਲਾਨ ਹੁੰਦਾ ਵੀ ਹੈ ਜਾਂ ਇਹ ਸਿਰਫ ਅਫਵਾਹ ਨਿਕਲੇਗੀ।

Related Post