Pathaan: 'ਪਠਾਨ' ਦਾ ਧਮਾਕਾ ਦੇਖ ਖ਼ੁਦ ਨੂੰ ਨਹੀਂ ਰੋਕ ਸਕੇ ਸੰਜੇ ਦੱਤ, ਟਵੀਟ ਕਰ ਸ਼ਾਹਰੁਖ ਖ਼ਾਨ ਲਈ ਲਿਖੀ ਇਹ ਗੱਲ

Sanjay dutt praising SRK's Pathaan: ਸੁਪਰਸਟਾਰ ਸ਼ਾਹਰੁਖ ਖ਼ਾਨ ਦੀ ਫਿਲਮ 'ਪਠਾਨ' ਰਿਲੀਜ਼ ਹੋਣ ਤੋਂ ਬਾਅਦ ਕਾਫੀ ਹਿੱਟ ਰਹੀ ਹੈ। ਇਹ ਫ਼ਿਲਮ ਬਾਕਸ ਆਫਿਸ 'ਤੇ ਲਗਾਤਾਰ ਚੰਗੀ ਕਮਾਈ ਕਰ ਰਹੀ ਹੈ। ਦੱਸ ਦੇਈਏ ਕਿ ਫੈਨਜ਼ ਤੋਂ ਲੈ ਕੇ ਕਈ ਬਾਲੀਵੁੱਡ ਸਿਤਾਰੇ ਵੀ ਸ਼ਾਹਰੁਖ ਖ਼ਾਨ ਦੀ ਇਸ ਫ਼ਿਲਮ ਦੀ ਤਾਰੀਫ ਕਰ ਰਹੇ ਹਨ। ਹੁਣ ਇਸ ਲੜੀ ਵਿੱਚ ਸੰਜੇ ਦੇੱਤ ਦਾ ਨਾਮ ਵੀ ਜੁੜ ਗਿਆ ਹੈ। ਆਓ ਜਾਣਦੇ ਹਾਂ ਕਿ ਸੰਜੇ ਦੱਤ ਨੇ ਸ਼ਾਹਰੁਖ ਖ਼ਾਨ ਦੀ ਇਸ ਫ਼ਿਲਮ ਬਾਰੇ ਕੀ ਕਿਹਾ ਹੈ।
image source: Twitter
ਕਿੰਗ ਖ਼ਾਨ ਦੀ ਫ਼ਿਲਮ 'ਪਠਾਨ' ਨੂੰ ਲੈ ਕੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਇੱਕ ਸ਼ਾਨਦਾਰ ਟਵੀਟ ਕੀਤਾ ਹੈ। ਆਪਣੇ ਇਸ ਟਵੀਟ ਵਿੱਚ ਸੰਜੇ ਦੱਤ ਨੇ ਸ਼ਾਹਰੁਖ ਖ਼ਾਨ ਦੀ ਫ਼ਿਲਮ ਪਠਾਨ ਦੀ ਤਾਰੀਫ ਕੀਤੀ ਹੈ ਅਤੇ ਫ਼ਿਲਮ ਦੀ ਸਫਲਤਾ ਲਈ ਸ਼ਾਹਰੁਖ ਖ਼ਾਨ ਸਣੇ ਸਾਰੀ ਟੀਮ ਨੂੰ ਵਧਾਈ ਦਿੱਤੀ ਹੈ।
ਸੰਜੇ ਦੱਤ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਟਵੀਟ ਕਰਦੇ ਹੋਏ ਲਿਖਿਆ, “ਪਠਾਨ ਦੀ ਸਫਲਤਾ ਦਰਸ਼ਕਾਂ ਨੂੰ ਸਿਨੇਮਾ ਘਰਾਂ ਵਿੱਚ ਵਾਪਿਸ ਲਿਆਉਣ ਦਾ ਜਸ਼ਨ ਮਨਾਉਣ ਦਾ ਇੱਕ ਕਾਰਨ ਹੈ। ਤਾੜੀਆਂ ਦਾ ਇੱਕ ਵੱਡਾ ਦੌਰ, ਆਦਿਤਿਯਾ ਚੋਪੜਾ, ਸਿਧਾਰਥ ਆਨੰਦ, ਸ਼ਾਹਰੁਖ ਖ਼ਾਨ, ਜੌਨ ਇਬ੍ਰਾਹਿਮ, ਦੀਪਿਕਾ ਪਾਦੂਕੋਣ ਅਤੇ ਪੂਰੀ ਟੀਮ ਨੂੰ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਸਫਲ ਕੋਸ਼ਿਸ਼ਾਂ ਅਤੇ ਸਫਲਤਾ ਲਈ ਵਧਾਈਆਂ।"
image source: Twitter
ਸੰਜੇ ਦੱਤ ਦੇ ਇਸ ਟਵੀਟ ਤੋਂ ਬਾਅਦ ਪ੍ਰਸ਼ੰਸਕ ਵੀ ਲਗਾਤਾਰ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜਦੋਂ ਕਿ ਸ਼ਾਹਰੁਖ ਖ਼ਾਨ ਦੇ ਫੈਨਜ਼ ਸੰਜੇ ਦੱਤ ਦਾ ਧੰਨਵਾਦ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੇ ਕਿੰਗ ਖਾਨ ਦੀ ਤਾਰੀਫ ਕੀਤੀ ਹੈ।
ਪਠਾਨ ਦੇ ਕੁੱਲ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਫ਼ਿਲਮ ਬਾਕਸ ਆਫਿਸ 'ਤੇ ਜਲਦ ਇਹ 700 ਕਰੋੜ ਦਾ ਅੰਕੜਾ ਪਾਰ ਕਰਨ ਜਾ ਰਹੀ ਹੈ। ਰਿਲੀਜ਼ ਹੋਣ ਤੋਂ ਬਾਅਦ ਲਗਾਤਾਰ ਇਹ ਫ਼ਿਲਮ ਚੰਗੀ ਕਮਾਈ ਕਰ ਰਹੀ ਹੈ। ਰਿਲੀਜ਼ ਤੋਂ ਬਾਅਦ ਮਹਿਜ਼ ਕੁਝ ਹੀ ਦਿਨਾਂ ਵਿੱਚ ਇਸ ਫ਼ਿਲਮ ਨੇ ਕਈ ਰਿਕਾਰਡ ਆਪਣੇ ਨਾਂ ਦਰਜ ਕਰਵਾਏ ਹਨ।
image source: Twitter
ਦੱਸ ਦੇਈਏ ਕਿ ਇਸ ਫ਼ਿਲਮ ਵਿੱਚ ਸੁਪਰਸਟਾਰ ਸਲਮਾਨ ਖ਼ਾਨ ਇੱਕ ਦਮਦਾਰ ਕੈਮਿਓ ਨਾਲ ਨਜ਼ਰ ਆਏ ਸਨ ਅਤੇ ਲੋਕਾਂ ਨੇ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਸੀ। ਸ਼ਾਹਰੁਖ ਖਾਨ ਦੇ ਨਾਲ-ਨਾਲ ਸਲਮਾਨ ਖ਼ਾਨ ਦੇ ਪ੍ਰਸ਼ੰਸਕ ਵੀ ਇਸ ਫਿਲਮ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਸਿਨੇਮਾ ਘਰਾਂ ਵਿੱਚ ਪਹੁੰਚ ਰਹੇ ਹਨ।
The success of #Pathaan is a reason to celebrate, bringing audiences back to the theatres. A big round of applause to #AdityaChopra, #SiddharthAnand, @iamsrk, @TheJohnAbraham, @deepikapadukone and the entire team for their efforts and success. pic.twitter.com/5e6T4DD1yh
— Sanjay Dutt (@duttsanjay) February 2, 2023