ਕੈਂਸਰ ਹੋਣ ਦੇ ਬਾਵਜੂਦ ਸੰਜੇ ਦੱਤ ਨੇ ਪੂਰੀ ਕੀਤੀ ਫਿਲਮ 'ਸ਼ਮਸ਼ੇਰਾ' ਦੀ ਸ਼ੂਟਿੰਗ, ਨਿਰਦੇਸ਼ਕ ਕਰਨ ਮਲੋਹਤਰਾ ਨੇ ਕੀਤਾ ਖੁਲਾਸਾ

Sanjay Dutt completed 'Shamshera' shoot despite having cancer: ਬਾਲੀਵੁੱਡ ਦੇ ਖਲਨਾਇਕ, ਅਦਾਕਾਰ ਸੰਜੇ ਦੱਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸ਼ਮਸ਼ੇਰਾ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਫਿਲਮ ਵਿੱਚ ਸੰਜੇ ਦੱਤ ਮੁੜ ਇੱਕ ਵਾਰ ਫਿਰ ਖਲਨਾਇਕ ਦਾ ਕਿਰਦਾਰ ਅਦਾ ਕਰਦੇ ਹੋਏ ਨਜ਼ਰ ਆਉਣਗੇ। ਫਿਲਮ 'ਸ਼ਮਸ਼ੇਰਾ' ਕਰਨ ਮਲੋਹਤਰਾ ਨੇ ਸੰਜੇ ਦੱਤ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ ਤੇ ਉਨ੍ਹਾਂ ਨੂੰ ਚੰਗਾ ਅਦਾਕਾਰ ਦੱਸਿਆ ਹੈ।
Image Source: Instagram
ਫਿਲਮ 'ਸ਼ਮਸ਼ੇਰਾ' ਦੇ ਵਿੱਚ ਸੰਜੇ ਦੱਤ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਜਾਨ ਪਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹਰ ਕੋਈ ਸੰਜੇ ਦੀ ਤਾਰੀਫ ਕਰ ਰਿਹਾ ਹੈ। ਇਸ ਦੇ ਨਾਲ ਹੀ ਫਿਲਮ ਨਿਰਦੇਸ਼ਕ ਕਰਨ ਮਲਹੋਤਰਾ ਨੇ ਹਾਲ ਹੀ 'ਚ ਫਿਲਮ ਦੌਰਾਨ ਸੰਜੇ ਦੱਤ ਦੇ ਕੈਂਸਰ ਨਾਲ ਜੰਗ ਦੇ ਸਫਰ ਨੂੰ ਲੋਕਾਂ ਨਾਲ ਸਾਂਝਾ ਕੀਤਾ ਹੈ।
ਕਰਨ ਮਲੋਹਤਰਾ ਨੇ ਦੱਸਿਆ, " ਕਿਵੇਂ ਸੰਜੇ ਦੱਤ ਨੇ ਇੱਕ ਸੁਪਰ ਹੀਰੋ ਵਾਂਗ ਇਸ ਭਿਆਨਕ ਬਿਮਾਰੀ ਨਾਲ ਜੰਗ ਲੜੀ ਅਤੇ ਜਿੱਤ ਵੀ ਹਾਸਲ ਕੀਤੀ। ਕਰਨ ਮਲੋਹਤਰਾ ਨੇ ਦੱਸਿਆ ਕਿ ਸੰਜੇ ਦੱਤ ਨੂੰ ਫਿਲਮ ਸ਼ਮਸ਼ੇਰਾ ਦੀ ਸ਼ੂਟਿੰਗ ਦੇ ਦੌਰਾਨ ਹੀ ਕੈਂਸਰ ਹੋਣ ਬਾਰੇ ਪਤਾ ਲੱਗਾ। ਇਸ ਗੰਭੀਰ ਬਿਮਾਰੀ ਨਾਲ ਸਾਹਮਣਾ ਕਰਨ ਦੇ ਬਾਵਜੂਦ ਸੰਜੇ ਦੱਤ ਨੇ ਬਿਨਾਂ ਕਿਸੇ ਨੂੰ ਦੱਸੇ ਇੱਕਲਿਆਂ ਹੀ ਬਿਮਾਰੀ ਦਾ ਸਾਹਮਣਾ ਕੀਤਾ ਅਤੇ ਫਿਲਮ ਦੀ ਸ਼ੂਟਿੰਗ ਵੀ ਪੂਰੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਦੇ ਕਿਸੇ ਸੀਨ ਦੇ ਸ਼ੂਟ ਲਈ ਮਨਾ ਨਹੀਂ ਕੀਤਾ, ਚਾਹੇ ਸ਼ੂਟਿੰਗ ਇੰਨਡੋਰ ਹੋਵੇ ਜਾਂ ਆਊਟਡੋਰ।
ਕਰਨ ਮਲੋਹਤਰਾ ਨੇ ਅੱਗੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਸਾਨੂੰ ਲੋਕਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਨੂੰ ਕੈਂਸਰ ਹੈ। ਕਰਨ ਨੇ ਕਿਹਾ, 'ਸੰਜੇ ਸਰ ਨੂੰ ਕੈਂਸਰ ਹੋਣ ਦੀ ਖਬਰ ਸਾਡੇ ਸਾਰਿਆਂ ਲਈ ਬਹੁਤ ਵੱਡੇ ਸਦਮੇ ਵਰਗੀ ਸੀ। ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਹ ਅਰਾਮ ਨਾਲ ਗੱਲਾਂ ਕਰ ਰਹੇ ਸੀ ਅਤੇ ਅਜਿਹਾ ਕੰਮ ਵੀ ਕਰ ਰਿਹਾ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਇਹ ਸਭ ਨੂੰ ਹੈਰਾਨ ਕਰ ਦੇਣ ਵਾਲਾ ਸੀ।
Image Source: Instagram
ਕਰਨ ਮਲੋਹਤਰਾ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਸੰਜੇ ਸਰ ਨੇ ਆਪਣੇ ਇਸੇ ਜਜ਼ਬੇ ਅਤੇ ਜਨੂੰਨ ਕਾਰਨ ਹੈ ਕਿ ਇਸ ਭਿਆਨਕ ਬਿਮਾਰੀ 'ਤੇ ਜਿੱਤ ਹਾਸਲ ਕੀਤੀ ਹੈ ਅਤੇ ਉਹ ਅਜੇ ਵੀ ਪੂਰੀ ਫਿੱਟ ਹਨ। ਉਹ ਸੈੱਟ 'ਤੇ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ। ਇਸ ਖਬਰ ਤੋਂ ਹਰ ਕੋਈ ਹੈਰਾਨ ਸੀ ਪਰ ਸੰਜੇ ਦੱਤ ਨੇ ਆਪਣੀ ਹਿੰਮਤ ਕਰਕੇ ਇਸ ਨੂੰ ਜਿੱਤ ਲਿਆ ਹੈ।"
ਇਹ ਫਿਲਮ 22 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਰਣਬੀਰ ਕਪੂਰ ,ਸੰਜੇ ਦੱਤ, ਵਾਣੀ ਕੂਪਰ, ਰੋਨਿਤ ਬੋਸ ਰਾਏ ਅਤੇ ਸੌਰਵ ਸ਼ੁਕਲਾ ਵਰਗੇ ਕਲਾਕਾਰ ਹਨ। ਇਸ ਫਿਲਮ ਦੇ ਨਿਰਦੇਸ਼ਕ ਕਰਨ ਮਲਹੋਤਰਾ ਹਨ, ਜਦੋਂ ਕਿ ਆਦਿਤਿਆ ਚੋਪੜਾ ਨਿਰਮਾਤਾ ਹਨ।
Image Source: Instagram
ਜੇਕਰ ਫਿਲਮ ਬਾਰੇ ਗੱਲ ਕਰੀਏ ਤਾਂ ਫਿਲਮ ਦੀ ਕਹਾਣੀ ਨੀਲੇਸ਼ ਮਿਸ਼ਰਾ ਅਤੇ ਖਿਲਾ ਬਿਸ਼ਟ ਨੇ ਲਿਖੀ ਹੈ। ਇਸ ਫਿਲਮ ਦੇ ਡਾਇਲਾਗ ਪੀਯੂਸ਼ ਮਿਸ਼ਰਾ ਨੇ ਲਿਖੇ ਹਨ। ਕਈ ਦਰਸ਼ਕ ਟ੍ਰੇਲਰ ਵੇਖਣ ਮਗਰੋਂ ਇਸ ਫਿਸਮ ਨੂੰ ਚੰਗੀ ਦੱਸ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫਿਲਮ ਇੱਕ ਮੈਗਾ ਬਲਾਕਬਸਟਰ ਹੋਣ ਜਾ ਰਹੀ ਹੈ।