Birthday: ਸੰਜਨਾ ਸਾਂਘੀ ਦਾ ਅੱਜ ਹੈ ਜਨਮਦਿਨ, ਜਾਣੋ ਸੁਸ਼ਾਤ ਰਾਜਪੂਤ ਦੀ ਆਖ਼ਰੀ ਫ਼ਿਲਮ ਦੀ ਇਸ ਹੀਰੋਈਨ ਬਾਰੇ

By  Pushp Raj September 2nd 2022 10:21 AM

Sanjana Sanghi Birthday: ਅੱਜ ਬਾਲੀਵੁੱਡ ਅਦਾਕਾਰਾ ਸੰਜਨਾ ਸਾਂਘੀ ਦਾ ਜਨਮਦਿਨ ਹੈ। ਸੰਜਨਾ ਅੱਜ ਆਪਣਾ 26ਵਾਂ ਜਨਮਦਿਨ ਮਨਾ ਰਹੀ ਹੈ। ਸੰਜਨਾ ਉਹ ਅਦਾਕਾਰਾ ਹੈ ਜਿਸ ਨਾਲ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੀ ਆਖ਼ਰੀ ਫ਼ਿਲਮ ਕੀਤੀ ਸੀ। ਆਓ ਸੰਜਨਾ ਦੇ ਜਨਮਦਿਨ ਦੇ ਮੌਕੇ 'ਤੇ ਜਾਣਦੇ ਹਾਂ ਉਸ ਦੀ ਜ਼ਿੰਦਗੀ ਬਾਰੇ ਕੁਝ ਖ਼ਾਸ ਗੱਲਾਂ।

Image Source: Instagram

ਸੰਜਨਾ ਸਾਂਘੀ ਦਾ ਜਨਮ 2 ਸਤੰਬਰ 1996 ਨੂੰ ਨਵੀਂ ਦਿੱਲੀ ਵਿੱਚ ਹੋਇਆ ਸੀ। ਉਹ ਇੱਕ ਮੱਧ ਵਰਗੀ ਪਰਿਵਾਰ ਤੋਂ ਸਬੰਧ ਰੱਖਦੀ ਹੈ। ਮਾਤਾ-ਪਿਤਾ ਕਾਰੋਬਾਰੀ ਹਨ, ਜਦੋਂ ਕਿ ਨਾਨਕੇ ਦਾ ਦਿੱਲੀ ਦੇ ਚਾਂਦਨੀ ਚੌਕ ਵਿੱਚ ਮੋਤੀ ਸਿਨੇਮਾ ਨਾਮ ਦਾ ਇੱਕ ਥੀਏਟਰ ਹੈ। ਨਾਨਾ ਹਰ ਸ਼ਨੀਵਾਰ ਸੰਜਨਾ ਨੂੰ ਫ਼ਿਲਮ ਦਿਖਾਉਣ ਲਈ ਲੈ ਜਾਂਦਾ ਸੀ।

ਅਜਿਹੇ 'ਚ ਸੰਜਨਾ ਦੀ ਫਿਲਮਾਂ ਵੱਲ ਰੁਚੀ ਵਧਣ ਲੱਗੀ ਪਰ ਉਹ ਅਜੇ ਵੀ ਆਪਣੇ ਕਰੀਅਰ ਨੂੰ ਲੈ ਕੇ ਉਲਝਣ 'ਚ ਸੀ। ਉਸ ਨੇ ਪੱਤਰਕਾਰੀ ਵਿੱਚ ਆਨਰਜ਼ ਕਰਨ ਤੋਂ ਬਾਅਦ ਪੱਤਰਕਾਰੀ ਦੇ ਖ਼ੇਤਰ ਵਿੱਚ ਕੰਮ ਕੀਤਾ, ਪਰ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕਿਸ ਖ਼ੇਤਰ ਵਿੱਚ ਕਰੀਅਰ ਬਣਾਉਣਾ ਚਾਹੁੰਦੀ ਹੈ।

Image Source: Instagram

ਜਦੋਂ ਸੰਜਨਾ ਸਾਂਘੀ ਅੱਠਵੀਂ ਜਮਾਤ ਵਿੱਚ ਸੀ, ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੇ ਸਕੂਲ ਦੇ ਸਾਲਾਨਾ ਪ੍ਰੋਗਰਾਮ ਦੌਰਾਨ ਉਸ ਨੂੰ ਦੇਖਿਆ ਅਤੇ ਉਸ ਦੀ ਕਲਿੱਪ ਇਮਤਿਆਜ਼ ਅਲੀ ਨੂੰ ਭੇਜੀ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਬਾਲ ਕਲਾਕਾਰ ਵਜੋਂ ਪਹਿਲਾ ਬ੍ਰੇਕ 'ਰਾਕਸਟਾਰ' ਵਿੱਚ ਮਿਲਿਆ। ਇਸ ਫ਼ਿਲਮ ਤੋਂ ਬਾਅਦ ਸੰਜਨਾ ਨੇ 'ਬਾਰ ਬਾਰ ਦੇਖੋ', 'ਫੁਕਰੇ ਰਿਟਰਨਜ਼' ਅਤੇ 'ਹਿੰਦੀ ਮੀਡੀਅਮ' 'ਚ ਵੀ ਸਹਾਇਕ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਸੰਜਨਾ ਲਘੂ ਫ਼ਿਲਮ 'ਉਲਝੇ ਹੋਏ' 'ਚ ਵੀ ਨਜ਼ਰ ਆਈ ਸੀ।

2020 ਵਿੱਚ, ਸੰਜਨਾ ਸਾਂਘੀ ਨੂੰ ਮੁਕੇਸ਼ ਛਾਬੜਾ ਦੀ ਫ਼ਿਲਮ 'ਦਿਲ ਬੇਚਾਰਾ' ਵਿੱਚ ਬਤੌਰ ਅਭਿਨੇਤਰੀ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ 'ਚ ਉਹ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਨਜ਼ਰ ਆਈ ਸੀ। ਦੋਹਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ ਅਤੇ ਫ਼ਿਲਮ ਤੋਂ ਬਾਅਦ ਹੀ ਸੰਜਨਾ ਦੀ ਲੋਕਪ੍ਰਿਯਤਾ ਕਾਫੀ ਵਧ ਗਈ।

Image Source: Instagram

ਹੋਰ ਪੜ੍ਹੋ: Death Anniversary: ਸਿਥਾਰਥ ਸ਼ੁਕਲਾ ਦੀ ਪਹਿਲੀ ਬਰਸੀ ਅੱਜ, ਸਿਧਾਰਥ ਨੂੰ ਯਾਦ ਕਰ ਭਾਵੁਕ ਹੋਏ ਫੈਨਜ਼

ਹਾਲਾਂਕਿ ਸੰਜਨਾ ਲਈ ਇਸ ਫ਼ਿਲਮ 'ਚ ਰੋਲ ਮਿਲਣਾ ਇੰਨਾ ਆਸਾਨ ਨਹੀਂ ਸੀ। ਇਸ ਫ਼ਿਲਮ ਲਈ ਉਸ ਨੂੰ ਦਸ ਆਡੀਸ਼ਨ ਦੇਣੇ ਪਏ। ਇਸ ਦੇ ਨਾਲ ਹੀ ਸੰਜਨਾ ਨੂੰ ਹਾਲ ਹੀ 'ਚ 'ਓਮ- ਦਿ ਬੈਟਲ ਵਿਦਿਨ' 'ਚ ਦੇਖਿਆ ਗਿਆ ਸੀ ਅਤੇ ਅਗਲੇ ਸਾਲ ਉਨ੍ਹਾਂ ਦੀ ਫ਼ਿਲਮ 'ਧਕ ਧਕ' ਰਿਲੀਜ਼ ਹੋਣ ਜਾ ਰਹੀ ਹੈ।

Related Post