ਸਾਨੀਆ ਮਿਰਜ਼ਾ ਆਪਣੇ ਨਵ-ਜਨਮੇ ਬੱਚੇ ਨਾਲ ਪਹੁੰਚੀ ਮੁੰਬਈ ,ਸੋਸ਼ਲ ਮੀਡੀਆ 'ਤੇ ਵਾਇਰਲ ਵੀਡਿਓ 

By  Shaminder December 19th 2018 05:21 PM
ਸਾਨੀਆ ਮਿਰਜ਼ਾ ਆਪਣੇ ਨਵ-ਜਨਮੇ ਬੱਚੇ ਨਾਲ ਪਹੁੰਚੀ ਮੁੰਬਈ ,ਸੋਸ਼ਲ ਮੀਡੀਆ 'ਤੇ ਵਾਇਰਲ ਵੀਡਿਓ 

ਸਾਨੀਆ ਮਿਰਜ਼ਾ ਦਾ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਸਾਨੀਆ ਮਿਰਜ਼ਾ ਆਪਣੇ ਨਵੇਂ ਜਨਮੇ ਬੱਚੇ ਨਾਲ ਏਅਰਪੋਰਟ ਤੋਂ ਬਾਹਰ ਆਉਂਦੀ ਹੋਈ ਦਿਖਾਈ ਦੇ ਰਹੀ ਹੈ । ਵੀਡਿਓ 'ਚ ਉਨ੍ਹਾਂ ਦੇ  ਨਾਲ ਇੱਕ ਹੋਰ ਮਹਿਲਾ ਵੀ ਦਿਖਾਈ ਦੇ ਰਹੀ ਹੈ । ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸਾਨੀਆ ਮਿਰਜ਼ਾ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੀ ।

ਹੋਰ ਵੇਖੋ :ਸਰਦਾਰ ਨੇ ਮੈਟਰੋ ‘ਚ ‘ਚ ਕਰਵਾਈ ਅੱਤ ,ਗੋਰੀਆਂ ਨੇ ਵੀ ਦਿੱਤਾ ਸਾਥ ,ਵੇਖੋ ਵੀਡਿਓ

https://www.instagram.com/p/Brj6BYbD1lY/

ਜਿਸ ਦਾ ਨਾਂਅ ਇਜਾਨ ਮਿਰਜ਼ਾ ਮਲਿਕ ਰੱਖਿਆ ਗਿਆ ਸੀ । ਦੋਨਾਂ ਦਾ ਵਿਆਹ ਕੁਝ ਸਾਲ ਪਹਿਲਾਂ ਹੋਇਆ ਸੀ । ਟੈਨਿਸ ਦੀ ਇਸ ਖਿਡਾਰਨ ਆਪਣੇ ਬੱਚੇ ਨਾਲ ਆਪਣੀ ਇੱਕ ਤਸਵੀਰ ਵੀ ਕੁਝ ਦਿਨ ਪਹਿਲਾਂ ਸਾਂਝੀ ਕੀਤੀ ਸੀ ।

ਸਾਨੀਆ ਨੇ ਸ਼ੋਇਬ ਮਲਿਕ ਦੇ ਨਾਲ ਮੈਚ ਵੇਖਦੇ ਹੋਏ ਇਜਾਨ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ ਹਾਲਾਂਕਿ ਇਸ ਤਸਵੀਰ 'ਚ ਇਜਾਨ ਦਾ ਚਿਹਰਾ ਦਿਖਾਈ ਨਹੀਂ ਸੀ ਦੇ ਰਿਹਾ ।ਹੁਣ ਮੁੜ ਤੋਂ ਸਾਨੀਆ ਮਿਰਜ਼ਾ ਆਪਣੇ ਬੱਚੇ ਦੇ ਨਾਲ ਸਾਹਮਣੇ ਆਈ ਹੈ ਤਾਂ ਇਜਾਨ ਦਾ ਚਿਹਰਾ ਕੱਪੜੇ 'ਚ ਛਿਪਿਆ ਹੋਇਆ ਸੀ ਅਤੇ ਸਾਨੀਆ ਨੇ ਇਜਾਨ ਨੂੰ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ ।

Related Post