ਸੰਦੀਪ ਬਰਾੜ ਤੇ ਕੁਲਵਿੰਦਰ ਬਿੱਲਾ ਦਾ ਗੀਤ ‘ਯਾਰਾਂ ਨਾਲ ਯਾਰੀ’ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਤਿਕੜੀ ਦੀ ਦੋਸਤੀ, ਵੇਖੋ ਵੀਡੀਓ

ਲਓ ਜੀ ਦੋਸਤਾਂ ਦੇ ਅਹਿਮੀਅਤ ਦਰਸਾਉਂਦਾ ਸੰਦੀਪ ਬਰਾੜ ਅਤੇ ਕੁਲਵਿੰਦਰ ਬਿੱਲਾ ਦਾ ਗੀਤ ਯਾਰਾਂ ਨਾਲ ਯਾਰੀ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਾ ਹੈ। ਗਾਣੇ ਦੀ ਵੀਡੀਓ ‘ਚ ਕਾਲਜ ਲਾਈਫ਼ ਤੋਂ ਲੈ ਕੇ ਬੁੜ੍ਹਾਪੇ ਲਾਈਫ਼ ਤੱਕ ਦੇ ਸਫ਼ਰ ਨੂੰ ਬਹੁਤ ਹੀ ਖੂਬਸਰੂਤੀ ਦੇ ਨਾਲ ਪੇਸ਼ ਕੀਤਾ ਗਿਆ ਹੈ।
View this post on Instagram
ਹੋਰ ਵੇਖੋ :ਪਰਮੀਸ਼ ਵਰਮਾ ਦਾ ਗੀਤ 'ਪਿੰਡਾਂ ਵਾਲੇ ਜੱਟ' ਪਾ ਰਿਹਾ ਹੈ ਧੱਕ ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ
‘ਯਾਰਾਂ ਨਾਲ ਯਾਰੀ’ ਗੀਤ ਦੇ ਬੋਲ ਗਾਇਕ ਅਤੇ ਗੀਤਕਾਰ ਸ਼ਿਵਜੋਤ ਨੇ ਲਿਖੇ ਹਨ। ਗੀਤ ਨੂੰ ਸੰਦੀਪ ਬਰਾੜ ਨੇ ਬਹੁਤ ਹੀ ਸ਼ਾਨਦਾਰ ਗਾਇਆ ਹੈ ਤੇ ਗੀਤ ‘ਚ ਕੁਲਵਿੰਦਰ ਬਿੱਲਾ ਨੇ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਹੈ। ਇਸ ਗੀਤ ਦਾ ਮਿਊਜ਼ਿਕ ਦਾ ਬੌਸ ਨੇ ਦਿੱਤਾ ਹੈ। ਯਾਦੂ ਬਰਾੜ ਨੇ ਵੀਡੀਓ ਨੂੰ ਬਹੁਤ ਹੀ ਵਧੀਆ ਬਣਾਇਆ ਹੈ। ਵੀਡੀਓ ‘ਚ ਕੁਲਵਿੰਦਰ ਬਿੱਲਾ , ਸੰਦੀਪ ਬਰਾੜ ਅਤੇ ਨਵਦੀਪ ਕਲੇਰ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਕਾਲਜ ਸਮੇਂ ‘ਚ ਕੀਤੀਆਂ ਮੌਜਾਂ ਨੂੰ ਪੇਸ਼ ਕੀਤਾ ਗਿਆ ਹੈ।
ਗਿਗਮੀ ਸਟੂਡੀਓ ਦੇ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦੱਸ ਦਈਏ ਗਿਗਮੀ ਯੂਟਿਊਬ ਚੈਨਲ ਕੁਲਵਿੰਦਰ ਬਿੱਲਾ ਦਾ ਆਫ਼ੀਸ਼ੀਆਲ ਯੂਟਿਊਬ ਚੈਨਲ ਹੈ। ‘ਯਾਰਾਂ ਨਾਲ ਯਾਰੀ’ ਗੀਤ ਗਿਗਮੀ ਸਟੂਡੀਓ ਦਾ ਪਹਿਲਾਂ ਪ੍ਰੋਜੈਕਟ ਹੈ। ਸਰੋਤਿਆਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।