ਬਾਲੀਵੁੱਡ ਨੂੰ ਅਲਵਿਦਾ ਕਹਿਣ ਵਾਲੀ ਅਦਾਕਾਰਾ ਸਨਾ ਖ਼ਾਨ ਨੇ ਗੁਜਰਾਤ ਦੇ ਮੌਲਾਨਾ ਮੁਫ਼ਤੀ ਅਨਸ ਨਾਲ ਕਰਵਾਇਆ ਵਿਆਹ

ਅਦਾਕਾਰਾ ਸਨਾ ਖ਼ਾਨ ਨੇ ਗੁਜਰਾਤ ਦੇ ਮੌਲਾਨਾ ਮੁਫ਼ਤੀ ਅਨਸ ਨਾਲ ਵਿਆਹ ਕਰਵਾ ਲਿਆ ਹੈ। ਸਨਾ ਨੇ ਆਪਣੇ ਵਿਆਹ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਤੁਹਾਨੂੰੰ ਦੱਸ ਦਿੰਦੇ ਹਾਂ ਕਿ ਸਨਾ ਖ਼ਾਨ ਨੇ ਕੁਝ ਦਿਨ ਪਹਿਲਾਂ ਇਸਲਾਮ ਦੇ ਪ੍ਰਚਾਰ ਲਈ ਫਿਲਮ ਇੰਡਸਟਰੀ ਛੱਡ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਉਸਨੇ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਵਿਆਹ ਕਰਵਾ ਲਿਆ ਹੈ।
ਹੋਰ ਪੜ੍ਹੋ :
ਹਿਮਾਂਸ਼ੀ ਖੁਰਾਣਾ ਏਅਰਪੋਰਟ ਦੀ ਵਿਵਸਥਾ ਤੋਂ ਹੋਈ ਪ੍ਰੇਸ਼ਾਨ, ਸਾਂਝੀ ਕੀਤੀ ਪੋਸਟ
ਸਨਾ ਨੇ ਹੁਣ ਆਪਣੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਵਿਚ ਉਹ ਮੌਲਾਨਾ ਮੁਫ਼ਤੀ ਅਨਸ ਨਾਲ ਬੈਠੀ ਨਜ਼ਰ ਆ ਰਹੀ ਹੈ। ਸਨਾ ਖ਼ਾਨ ਨੇ ਆਪਣੇ ਵਿਆਹ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, 'ਅੱਲਾ ਦੀ ਖਾਤਰ ਇੱਕ ਦੂਜੇ ਨਾਲ ਪਿਆਰ ਕਰੋ, ਅੱਲਾ ਇਸ ਦੁਨੀਆ ਵਿੱਚ ਸਾਡੇ ਨਾਲ ਹੋਵੇ।' ਸਨਾ ਦਾ ਵਿਆਹ 20 ਨਵੰਬਰ ਨੂੰ ਹੋਇਆ ਹੈ।
ਵੀਡੀਓ ਵਿੱਚ ਸਨਾ ਖਾਨ ਆਪਣੇ ਪਤੀ ਦਾ ਹੱਥ ਫੜੀ ਪੌੜੀਆਂ ਤੋਂ ਹੇਠਾਂ ਆ ਰਹੀ ਹੈ। ਇਕ ਹੋਰ ਵੀਡੀਓ ਵਿਚ ਉਹ ਕੇਕ ਕੱਟ ਰਹੀ ਦਿਖ ਰਹੀ ਹੈ। ਸ਼ੇਅਰ ਕੀਤੀ ਤਸਵੀਰ ਵਿੱਚ ਸਨਾ ਲਾਲ ਰੰਗ ਦੇ ਲਹਿੰਗੇ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਮੌਲਾਨਾ ਮੁਫ਼ਤੀ ਅਨਸ ਨੇ ਚਿੱਟੀ ਸ਼ੇਰਵਾਨੀ ਪਾਈ ਹੋਈ ਹੈ। ਸਨਾ ਦੇ ਹੱਥਾਂ ਵਿਚ ਮਹਿੰਦੀ ਹੈ, ਜਿਸ ਦਾ ਰੰਗ ਵੀ ਗਹਿਰਾ ਹੈ। ਤਸਵੀਰ ਵਿਚ ਸਨਾ ਬਹੁਤ ਖੂਬਸੂਰਤ ਲੱਗ ਰਹੀ ਹੈ।