ਸਨਾ ਖ਼ਾਨ ਬੁਰਜ ਖਲੀਫਾ 'ਚ ਪੀਂਦੀ ਹੈ 24 ਕੈਰਟ ਗੋਲਡ ਪਲੇਟਿਡ ਚਾਹ, ਇੱਕ ਕੱਪ ਦੀ ਕੀਮਤ ਸੁਣ ਕੇ ਉੱਡ ਜਾਣਗੇ ਤੁਹਾਡੇ ਹੋਸ਼

By  Pushp Raj January 19th 2023 12:36 PM -- Updated: January 19th 2023 12:50 PM

Sana Khan Enjoying Gold Plated Tea Viral Photo: ਮਸ਼ਹੂਰ ਅਦਾਕਾਰਾ ਤੇ ਮਾਡਲ ਸਨਾ ਖ਼ਾਨ ਬੇਸ਼ੱਕ ਬਾਲੀਵੁੱਡ ਦੀ ਦੁਨੀਆਂ ਨੂੰ ਅਲਵਿਦਾ ਆਖ ਚੁੱਕੀ ਹੈ, ਪਰ ਇਸ ਦੇ ਬਾਵਜੂਦ ਅਦਾਕਾਰਾ ਅਕਸਰ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਵਿੱਚ ਸਨਾ ਖ਼ਾਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਕਿਉਂਕਿ ਇਸ ਤਸਵੀਰ ਵਿੱਚ ਕੁਝ ਅਜਿਹਾ ਹੈ ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ।

image source Instagram

ਦੱਸ ਦਈਏ ਕਿ ਸਨਾ ਖ਼ਾਨ ਬੇਸ਼ਕ ਫ਼ਿਲਮੀ ਦੁਨੀਆਂ ਤੋਂ ਦੂਰ ਹੋ ਗਈ ਹੈ ਪਰ ਉਹ ਅਕਸਰ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਫੈਨਜ਼ ਸਨਾ ਦੀ ਨਿੱਜੀ ਜ਼ਿੰਦਗੀ ਬਾਰੇ ਜਾਨਣ ਲਈ ਉਤਸ਼ਹਿਤ ਰਹਿੰਦੇ ਹਨ। ਦੱਸ ਦਈਏ ਕਿ ਸਨਾ ਖ਼ਾਨ ਆਪਣੇ ਪਤੀ ਅਨਸ ਸਈਦ ਨਾਲ ਵਿਆਹੁਤਾ ਜੀਵਨ ਦਾ ਆਨੰਦ ਮਾਣ ਰਹੀ ਹੈ।

ਹਾਲ ਹੀ ਵਿੱਚ ਸਨਾ ਖ਼ਾਨ ਦੀ ਕੁਝ ਪੁਰਾਣੀ ਤਸਵੀਰਾਂ ਮੁੜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਦੀ ਖ਼ਾਸ ਗੱਲ ਇਹ ਹੈ ਕਿ ਸਨਾ ਖ਼ਾਨ ਇਸ ਵਿੱਚ ਇੱਕ ਖ਼ਾਸ ਤਰ੍ਹਾਂ ਦੀ ਚਾਹ ਪੀਂਦੀ ਹੋਈ ਨਜ਼ਰ ਆ ਰਹੀ ਹੈ।

image source Instagram

ਹਲਾਂਕਿ ਤੁਸੀਂ ਸੋਚ ਰਹੇ ਹੋਵੋਂਗੇ ਕਿ ਚਾਹ ਤਾਂ ਹਰ ਕੋਈ ਪੀਂਦਾ ਹੈ ਪਰ ਇਸ ਵਿੱਚ ਖ਼ਾਸ ਕੀ ਹੈ। ਦਰਅਸਲ ਸਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਬਹੁਤ ਪਹਿਲਾਂ ਇੱਕ ਪੋਸਟ ਸਾਂਝੀ ਕੀਤੀ ਸੀ। ਜਿਸ 'ਚ ਉਹ ਪਤੀ ਅਨਸ ਸਈਦ ਨਾਲ ਦੁਬਈ ਦੇ ਬੁਰਜ ਖਲੀਫਾ 'ਚ 24 ਕੈਰੇਟ ਗੋਲਡ ਪਲੇਟਿਡ ਚਾਹ ਦਾ ਆਨੰਦ ਮਾਣਦੀ ਨਜ਼ਰ ਆਈ।

ਦੱਸ ਦਈਏ ਕਿ ਇਹ ਤਸਵੀਰ ਇਸ ਲਈ ਖ਼ਾਸ ਹੈ ਕਿਉਂਕਿ ਇਸ 'ਚ ਸਨਾ ਖ਼ਾਨ ਇੱਕ 24 ਕੈਰਟ ਗੋਲਡ ਪਲੇਟਿਡ ਚਾਹ ਦਾ ਲੁਤਫ ਲੈਂਦੀ ਹੋਈ ਨਜ਼ਰ ਆ ਰਹੀ ਹੈ। ਸਨਾ ਨੇ ਆਪਣੀ ਉਸ ਪੁਰਾਣੀ ਪੋਸਟ ਦੇ ਵਿੱਚ ਇਸ 24 ਕੈਰੇਟ ਗੋਲਡ ਵਰਕ ਵਾਲੀ ਚਾਹ ਦੀ ਵੱਖਰੀ ਫੋਟੋ ਵੀ ਸ਼ੇਅਰ ਕੀਤੀ ਹੈ। ਜੇਕਰ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 160 ਦਿਰਹਾਮ ਯਾਨੀ  ਭਾਰਤੀ ਕਰੰਸੀ ਦੇ ਮੁਤਾਬਕ ਕਰੀਬ 3300 ਰੁਪਏ ਦੱਸੀ ਜਾ ਰਹੀ ਹੈ। ਜਦੋਂ ਕਿ ਆਮ ਤੌਰ 'ਤੇ ਚਾਹ ਦਾ ਇੱਕ ਕੱਪ  20 ਤੋਂ 30 ਰੁਪਏ ਵਿਚਾਲੇ ਆ ਜਾਂਦਾ ਹੈ।

image source Instagram

ਹੋਰ ਪੜ੍ਹੋ: ਗਿੱਪੀ ਗਰੇਵਾਲ ਦੀ ਘੜੀ 'ਤੇ ਠਹਿਰੀ ਫੈਨਜ਼ ਦੀ ਨਜ਼ਰ , ਘੜੀ ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ

ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਸਹਿਜ਼ੇ ਅੰਦਾਜ਼ਾ ਲਗਾ ਸਕਦੇ ਹੋ ਕਿ ਸਨਾ ਖ਼ਾਨ ਵੱਲੋਂ ਸ਼ੇਅਰ ਕੀਤੀ ਗਈ ਇਸ ਚਾਹ ਦੀ ਚੁਸਕੀ ਕਿੰਨੀ ਮਹਿੰਗੀ ਹੈ। ਦੱਸ ਦਈਏ ਸਨਾ ਖ਼ਾਨ ਨੇ ਅਨਸ ਸਈਦ ਨਾਲ ਵਿਆਹ ਕਰਨ ਤੋਂ ਬਾਅਦ ਫ਼ਿਲਮ ਜਗਤ ਨੂੰ ਅਲਵਿਦਾ ਆਖ ਦਿੱਤਾ ਹੈ। ਸਨਾ ਬੇਹੱਦ ਸ਼ਾਨਦਾਰ ਤੇ ਲੈਵਿਸ਼ ਜ਼ਿੰਦਗੀ ਜਿਉਂਦੀ ਹੈ।

 

View this post on Instagram

 

A post shared by Mehrunnisha (@mehrunnisha__)

Related Post