‘BEST MUSIC VIDEO DIRECTOR’ ਅਵਾਰਡ ਜਿੱਤਿਆ Sameer Puri and Rabbi ਨੇ
Lajwinder kaur
November 2nd 2020 12:50 PM

ਪੀਟੀਸੀ ਪੰਜਾਬੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਲਗਾਤਾਰ ਸੇਵਾ ਕਰਦਾ ਆ ਰਿਹਾ ਹੈ । ਇਸ ਦੇ ਤਹਿਤ ਪੀਟੀਸੀ ਪੰਜਾਬੀ ਚੈਨਲ ਵੱਲੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਚੈਨਲ ਦੇ ਰਾਹੀਂ ਦੇਸ਼ ਵਿਦੇਸ਼ ‘ਚ ਵਸਦੇ ਪੰਜਾਬੀਆਂ ਨੂੰ ਪੰਜਾਬੀ ਸੰਗੀਤ ਤੇ ਪੰਜਾਬੀ ਜਗਤ ਦੇ ਨਾਲ ਜੋੜਿਆ ਹੋਇਆ ਹੈ ।
ਜਿਸਦੇ ਚੱਲਦੇ ਪੰਜਾਬੀ ਕਲਾਕਾਰਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਪੰਜਾਬੀ ਗਾਇਕਾਂ ਤੇ ਮਿਊਜ਼ਿਕ ਜਗਤ ਦੇ ਨਾਲ ਜੁੜੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ । ਆਨਲਾਈਨ ਹੋਏ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਚ ਵੱਖ-ਵੱਖ ਕੈਟਾਗਿਰੀਆਂ ਚ ਅਵਾਰਜ਼ ਦਿੱਤੇ ਗਏ ਨੇ।
‘BEST MUSIC VIDEO DIRECTOR’ ਅਵਾਰਡ ਦੇ ਜੇਤੂ ਰਹੇ ਨੇ Sameer Puri and Rabbi ਰਾਜ ਸਿੰਘ ਗੀਤ ਦੇ ਲਈ ।