ਅਦਾਕਾਰਾ ਸੰਭਾਵਨਾ ਸੇਠ ਦਾ ਛਲਕਿਆ ਬੱਚਾ ਨਾ ਹੋਣ ਦਾ ਦਰਦ, ਕਿਹਾ- ‘ਸਾਲਾਂ ਤੋਂ ਕੋਸ਼ਿਸ਼ ਕਰ ਰਹੀ ਹਾਂ, 4 ਵਾਰ IVF ਫੇਲ’

Sambhavna Seth opens about her 4 failed IVF attempts: ਕਈ ਟੀਵੀ ਸੀਰੀਅਲਾਂ 'ਚ ਕੰਮ ਕਰ ਚੁੱਕੀ ਅਦਾਕਾਰਾ ਸੰਭਾਵਨਾ ਸੇਠ ਆਪਣੇ ਬੇਬਾਕ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ। ਅਦਾਕਾਰਾ ਆਪਣਾ YouTube ਚੈਨਲ ਵੀ ਚਲਾਉਂਦੀ ਹੈ, ਜਿਸ ਵਿੱਚ ਉਹ ਸੰਭਾਵਨਾ ਸੇਠ ਦੇ ਪਤੀ ਅਵਿਨਾਸ਼ ਦਿਵੇਦੀ ਨਾਲ ਆਪਣੀ ਜ਼ਿੰਦਗੀ ਦੇ ਰੋਜ਼ਾਨਾ ਅਪਡੇਟਸ ਸ਼ੇਅਰ ਕਰਦੀ ਹੈ। ਇਸ ਤਰ੍ਹਾਂ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੀ ਰਹਿੰਦੀ ਹੈ।
ਹੋਰ ਪੜ੍ਹੋ : ਵਿਆਹ 'ਚ ਲਾੜੇ ਦੀ 'ਸ਼ੇਰਵਾਨੀ' ਨੂੰ ਲੈ ਕੇ ਹੋਇਆ ਹੰਗਾਮਾ, ਬਾਰਾਤੀਆਂ ਤੇ ਕੁੜੀਆਂ ਵਾਲਿਆਂ ‘ਚ ਹੋਈ ਜੰਮ ਕੇ ਪੱਥਰਬਾਜ਼ੀ
ਹੁਣ ਇਸ ਚੈਨਲ ਰਾਹੀਂ ਅਦਾਕਾਰਾ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਦੱਸਿਆ ਹੈ। ਸੰਭਾਵਨਾ ਨੇ ਦੱਸਿਆ ਕਿ ਉਹ ਚਾਰ-ਪੰਜ ਸਾਲਾਂ ਤੋਂ ਬੱਚੇ ਲਈ ਕੋਸ਼ਿਸ਼ ਕਰ ਰਹੀ ਹੈ, ਪਰ ਸਾਰੀਆਂ ਕੋਸ਼ਿਸ਼ਾਂ ਬੇਕਾਰ ਹਨ। ਇੰਨਾ ਹੀ ਨਹੀਂ, ਅਦਾਕਾਰਾ ਨੇ ਉਨ੍ਹਾਂ ਟ੍ਰੋਲਰਾਂ ਨੂੰ ਵੀ ਕਰਾਰਾ ਜਵਾਬ ਦਿੱਤਾ, ਜੋ ਉਸ ਨੂੰ ਬਾਡੀ ਸ਼ੈਮਿੰਗ ਅਤੇ ਉਮਰ ਨੂੰ ਲੈ ਕੇ ਟ੍ਰੋਲ ਕਰਦੇ ਰਹਿੰਦੇ ਹਨ।
ਸੰਭਾਵਨਾ ਨੇ ਆਪਣੇ ਯੂਟਿਊਬ ਚੈਨਲ 'ਤੇ ਪਤੀ ਅਵਿਨਾਸ਼ ਨਾਲ ਬੱਚਾ ਨਾ ਹੋਣ ਦਾ ਦਰਦ ਸਾਂਝਾ ਕੀਤਾ। ਉਸਨੇ ਕਿਹਾ, 'ਮੈਂ ਅਤੇ ਅਵਿਨਾਸ਼ 3-4 ਸਾਲਾਂ ਤੋਂ ਬੱਚੇ ਦੀ ਯੋਜਨਾ ਬਣਾ ਰਹੇ ਹਾਂ ਪਰ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ। ਜਦੋਂ ਚੀਜ਼ਾਂ ਠੀਕ ਨਹੀਂ ਹੋਈਆਂ, ਅਸੀਂ IVF ਦਾ ਸਹਾਰਾ ਲੈਣ ਬਾਰੇ ਸੋਚਿਆ। ਪਰ 4 ਵਾਰ IVF ਕੋਸ਼ਿਸ਼ਾਂ ਵੀ ਅਸਫਲ ਰਹੀਆਂ।
ਸੰਭਾਵਨਾ ਨੇ ਅੱਗੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿਚ ਇਸ ਸਮੱਸਿਆ ਨਾਲ ਜੂਝ ਰਹੀ ਹਾਂ ਪਰ ਇਸ ਦਾ ਕਿਸੇ ਨੂੰ ਕੋਈ ਮਤਲਬ ਨਹੀਂ ਹੈ। ਮੇਰੇ ਵੱਧੇ ਹੋਏ ਵਜ਼ਨ ਨੂੰ ਲੈ ਕੇ ਲੋਕ ਮੈਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕਰਦੇ ਹਨ। ਤਾਂ ਕੋਈ ਆਖਦਾ ਹੈ ਕਿ ਤੁਸੀਂ ਕਦੋਂ ਤੱਕ ਕੁੱਤੇ-ਬਿੱਲੀਆਂ ਪਾਲੋਗੇ, ਹੁਣ ਆਪਣਾ ਬੱਚਾ ਰੱਖੋ।
ਸੰਭਾਵਨਾ ਸੇਠ ਨੇ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ, 'ਲੋਕ ਮੇਰੀ ਉਮਰ ਨੂੰ ਲੈ ਕੇ ਟ੍ਰੋਲ ਕਰਦੇ ਹਨ। ਜਦੋਂ ਮੇਰਾ ਵਿਆਹ ਹੋਇਆ ਤਾਂ ਵੀ ਮੈਨੂੰ ਆਪਣੀ ਉਮਰ ਦਾ ਪਤਾ ਸੀ ਅਤੇ ਮੈਨੂੰ ਪਤਾ ਸੀ ਕਿ ਇਹ ਮੇਰੇ ਲਈ ਆਸਾਨ ਨਹੀਂ ਹੋਵੇਗਾ। ਕੋਈ ਨਹੀਂ ਜਾਣਦਾ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ IVF ਕਾਰਨ ਉਨ੍ਹਾਂ ਦਾ ਵਜ਼ਨ ਵੱਧਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਹੁਣ ਉਹ ਪੰਜਵੀਂ ਵਾਰ IVF ਟ੍ਰਾਈ ਕਰ ਰਹੇ ਹਨ। ਦੱਸ ਦਈਏ ਸੰਭਾਵਨਾ ਆਪਣੇ ਚੈਨਲ ਉੱਤੇ IVF ਦੇ ਡੇਅਜ਼ ਨੂੰ ਲੈ ਕੇ ਵੀਡੀਓਜ਼ ਅਪਲੋਡ ਕਰ ਰਹੀ ਹੈ ।
ਹੋਰ ਪੜ੍ਹੋ : ਸੋਨਮ ਕਪੂਰ ਨੇ ਅੱਜ ਦੇ ਦਿਨ ਆਨੰਦ ਆਹੂਜਾ ਨਾਲ ਲਈਆਂ ਸੀ ਲਾਵਾਂ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ