Samantha film 'Shaakuntalam' release date: ਸਾਊਥ ਦੀ ਮਸ਼ਹੂਰ ਅਦਾਕਾਰਾ ਸਮਾਂਥਾ ਰੂਥ ਪ੍ਰਭੂ ਫ਼ਿਲਮ ਪੁਸ਼ਪਾ ਤੇ ਯਸ਼ੋਦਾ ਤੋਂ ਬਾਅਦ ਆਪਣੀ ਨਵੀਂ ਫ਼ਿਲਮ ਸ਼ਕੁੰਤਲਮ ਨੂੰ ਲੈ ਕੇ ਚਰਚਾ ਵਿੱਚ ਹੈ। ਅਦਾਕਾਰਾ ਦੀ ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਹੁਣ ਇਸ ਫ਼ਿਲਮ ਦੇ ਨਵੇਂ ਪੋਸਟਰ ਦੇ ਨਾਲ ਰਿਲੀਜ਼ ਡੇਟ ਵੀ ਸਾਹਮਣੇ ਆ ਚੁੱਕੀ ਹੈ, ਇਸ 'ਚ ਸਮਾਂਥਾ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ।
image Source: Instagram
ਅਦਾਕਾਰਾ ਸਮਾਂਥਾ ਪ੍ਰਭੂ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਰਾਹੀਂ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਸਮਾਂਥਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਅਗਲੀ ਫ਼ਿਲਮ ਸ਼ਕੁੰਤਲਮ ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ।
'ਸ਼ਕੁੰਤਲਮ' ਦੇ ਤਾਜ਼ਾ ਪੋਸਟਰ 'ਚ ਸਮਾਂਥਾ ਰੂਥ ਪ੍ਰਭੂ ਅਦਾਕਾਰ ਦੇਵ ਮੋਹਨ ਦੀਆਂ ਬਾਹਾਂ 'ਚ ਰਾਜਕੁਮਾਰੀ ਦੇ ਲੁੱਕ 'ਚ ਨਜ਼ਰ ਆ ਰਹੀ ਹੈ। ਦੋਵਾਂ ਦਾ ਇਹ ਰੋਮਾਂਟਿਕ ਅਵਤਾਰ ਫ਼ਿਲਮ ਲਈ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਰਿਹਾ ਹੈ।
ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਸਮਾਂਥਾ ਨੇ ਕੈਪਸ਼ਨ ਵਿੱਚ ਲਿਖਿਆ, '17 ਫਰਵਰੀ 2023 ਤੋਂ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ #EpicLoveStory #Shakuntalam ਦੇਖੋ! ਇੱਥੋਂ ਤੱਕ ਕਿ 3D ਵਿੱਚ, ਇਹ ਫ਼ਿਲਮ ਰੋਮਾਂਟਿਕ ਲਵ ਸਟੋਰੀ ਵਾਲੀ ਹੋਵੇਗੀ ਜਿਸ 'ਚ ਸਮਾਂਥਾ ਨਾਲ ਦੇਵ ਮੋਹਨ ਨਜ਼ਰ ਆਉਣਗੇ।
image Source: Instagram
ਸਮਾਂਥਾ ਰੂਥ ਦੀ ਆਉਣ ਵਾਲੀ ਫ਼ਿਲਮ ਦਾ ਪ੍ਰਮੋਸ਼ਨ ਸ਼ੁਰੂ ਹੋ ਗਿਆ ਹੈ। 'ਸ਼ਕੁੰਤਲਮ' ਤੇਲਗੂ, ਤਾਮਿਲ, ਕੰਨੜ, ਮਲਿਆਲਮ ਤੋਂ ਇਲਾਵਾ ਹਿੰਦੀ 'ਚ ਵੀ ਰਿਲੀਜ਼ ਹੋਵੇਗੀ। ਫ਼ਿਲਮ 3ਡੀ ਵਿੱਚ ਵੀ ਉਪਲਬਧ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ 'ਸ਼ਕੁੰਤਲਮ' ਪਹਿਲਾਂ ਨਵੰਬਰ 2022 'ਚ ਰਿਲੀਜ਼ ਹੋਣ ਵਾਲੀ ਸੀ ਪਰ ਮੇਕਰਸ ਨੇ ਇਸ ਨੂੰ ਟਾਲ ਦਿੱਤਾ ਸੀ, ਹੁਣ ਆਖਿਰਕਾਰ ਇੱਕ ਵਾਰ ਫਿਰ ਫ਼ਿਲਮ ਦੀ ਰਿਲੀਜ਼ ਡੇਟ ਆ ਗਈ ਹੈ।
ਇਸ ਫਿਲਮ 'ਚ ਅਭਿਨੇਤਰੀ ਸਮਾਂਥਾ ਦੇ ਨਾਲ ਅਦਾਕਾਰ ਦੇਵ ਮੋਹਨ ਵੀ ਨਜ਼ਰ ਆਉਣ ਵਾਲੇ ਹਨ। ਫਿਲਮ 'ਚ ਜਿੱਥੇ ਸਮਾਂਥਾ ਸ਼ਕੁੰਤਲਾ ਦੇ ਕਿਰਦਾਰ 'ਚ ਨਜ਼ਰ ਆਵੇਗੀ ਉਥੇ ਹੀ ਦੇਵ ਮੋਹਨ ਦੁਸ਼ਯੰਤ ਦਾ ਕਿਰਦਾਰ ਨਿਭਾਉਣਗੇ। ਇਸ ਤੋਂ ਇਲਾਵਾ ਫਿਲਮ 'ਚ ਅੱਲੂ ਅਰਜੁਨ ਦੀ ਬੇਟੀ ਪ੍ਰਿੰਸ ਭਾਰਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
image Source: Instagram
ਹੋਰ ਪੜ੍ਹੋ: ਫ਼ਿਲਮ 'ਪ੍ਰੋਜੈਕਟ ਕੇ' 'ਚ ਨਜ਼ਰ ਆਵੇਗਾ ਪ੍ਰਭਾਸ ਦਾ ਐਕਸ਼ਨ ਅਵਤਾਰ, ਮੇਕਰਸ ਨੇ ਫ਼ਿਲਮ ਮੇਕਿੰਗ ਦੀ ਵੀਡੀਓ ਕੀਤੀ ਜਾਰੀ
ਦੱਸ ਦਈਏ ਕਿ ਇਸ ਤੋਂ ਪਹਿਲਾਂ ਸਮਾਂਥਾ ਅੱਲੂ ਅਰਜੁਨ ਦੀ ਮਸ਼ਹੂਰ ਫ਼ਿਲਮ ਪੁਸ਼ਪਾ ਦੇ ਵਿੱਚ ਆਈਟਮ ਸੌਂਗ ਓ ਅੰਤਵਾ 'ਤੇ ਡਾਂਸ ਕੀਤਾ ਸੀ, ਜੋ ਕਿ ਬਹੁਤ ਹੀ ਹਿੱਟ ਰਿਹਾ। ਫ਼ਿਲਮ ਸ਼ਕੁੰਤਲਮ ਤੋਂ ਇਲਾਵਾ ਸਮਾਂਥਾ ਦੀ ਇੱਕ ਹੋਰ ਫ਼ਿਲਮ ਯਸ਼ੋਦਾ ਦਾ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫੈਨਜ਼ ਜਲਦ ਹੀ ਸਮਾਂਥਾ ਦੀ ਇਸ ਫ਼ਿਲਮ ਨੂੰ ਵੇਖਣ ਲਈ ਉਤਸ਼ਾਹਿਤ ਹਨ।
View this post on Instagram
A post shared by Gunaa Teamworks (@gunaa_teamworks)