ਸਲਮਾਨ ਖ਼ਾਨ ਦੀ ਸਾਬਕਾ ਗਰਲ ਫ੍ਰੈਂਡ ਕਰਵਾ ਰਹੀ ਸੀ ਫੋਟੋਸ਼ੂਟ, ਅਚਾਨਕ ਪੰਛੀਆਂ ਨੇ ਕਰ ਦਿੱਤਾ ਹਮਲਾ, ਵੇਖੋ ਵੀਡੀਓ

ਸਲਮਾਨ ਖ਼ਾਨ (Salman Khan) ਦਾ ਨਾਮ ਕਈ ਹੀਰੋਇਨਾਂ ਦੇ ਨਾਲ ਜੁੜਿਆ ਰਿਹਾ ਹੈ ।ਉਨ੍ਹਾਂ ਵਿੱਚੋਂ ਹੀ ਇੱਕ ਹੈ ਅਦਾਕਾਰਾ ਸੰਗੀਤਾ ਬਿਜਲਾਨੀ (Sangeeta Bijlani)। ਜੋ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਆਪਣੀਆਂ ਵੀਡੀਓਜ਼ (Video) ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਕੁਝ ਦਿਨ ਪਹਿਲਾਂ ਉਸ ਨੇ ਵਿਦੇਸ਼ ‘ਚ ਫੋਟੋ ਸ਼ੂਟ ਕਰਵਾਇਆ । ਇਸੇ ਦੌਰਾਨ ਜਦੋਂ ਉਹ ਪੋਜ਼ ਦੇ ਰਹੀ ਸੀ ਤਾਂ ਉਸ ਦੇ ਆਲੇ ਦੁਆਲੇ ਕਈ ਸਾਰੇ ਪੰਛੀ ਇਕੱਠੇ ਹੋ ਗਏ ।
image Source : Google
ਹੋਰ ਪੜ੍ਹੋ : ਲਖਵਿੰਦਰ ਵਡਾਲੀ ਦਾ ਰੋਮਾਂਟਿਕ ਗੀਤ ‘ਚਾਂਦ’ ਹੋਇਆ ਰਿਲੀਜ਼,ਲਖਵਿੰਦਰ ਵਡਾਲੀ ਅਤੇ ਸੋਨੀਆ ਮਾਨ ਦੀ ਜੋੜੀ ਨੂੰ ਕੀਤਾ ਜਾ ਰਿਹਾ ਪਸੰਦ
ਹਾਲਾਂਕਿ ਉਹ ਆਪਣੇ ਸ਼ੂਟ ਦੇ ਦੌਰਾਨ ਘਬਰਾਈ ਨਹੀਂ ਅਤੇ ਨਾਂ ਹੀ ਡਗਮਗਾਈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਗੀਤਾ ਬਿਜਲਾਨੀ ਲਾਲ ਰੰਗ ਦੀ ਡ੍ਰੈੱਸ ‘ਚ ਨਜ਼ਰ ਆ ਰਹੀ ਹੈ । ਉਹ ਕਿਸੇ ਇਮਾਰਤ ਦੀ ਛੱਤ ‘ਤੇ ਬੈਠ ਕੇ ਪੋਜ਼ ਦਿੰਦੀ ਹੋਈ ਦਿਖਾਈ ਦੇ ਰਹੀ ਹੈ ।
Image Source :Google
ਹੋਰ ਪੜ੍ਹੋ : ਆਪਣੇ ਦੋਸਤਾਂ ਦੇ ਨਾਲ ਅਦਾਕਾਰ ਜਸਵਿੰਦਰ ਭੱਲਾ ਨੇ ਸਾਂਝਾ ਕੀਤਾ ਵੀਡੀਓ, ਯੂਨੀਵਰਸਿਟੀ ਦੀਆਂ ਯਾਦਾਂ ਤਾਜ਼ੀਆਂ ਕਰਦੇ ਆਏ ਨਜ਼ਰ
ਦੱਸ ਦਈਏ ਕਿ ਆਪਣੇ ਸਮੇਂ ‘ਚ ਸੰਗੀਤਾ ਬਿਜਲਾਨੀ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਸੀ । ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਅਤੇ ਆਪਣੀ ਖ਼ੂਬਸੂਰਤੀ ਦੇ ਨਾਲ ਅਦਾਕਾਰ ਸਲਮਾਨ ਖ਼ਾਨ ਦੇ ਦਿਲ ‘ਚ ਵੀ ਜਗ੍ਹਾ ਬਣਾਈ ਸੀ । ਦੋਵਾਂ ਦਾ ਵਿਆਹ ਵੀ ਹੋਣ ਵਾਲਾ ਸੀ ।
ਪਰ ਅਚਾਨਕ ਦੋਵੇਂ ਇੱਕ ਦੂਜੇ ਤੋਂ ਦੂਰ ਹੋ ਗਏ ਸਨ । ਜਿਸ ਤੋਂ ਬਾਅਦ ਸੰਗੀਤਾ ਬਿਜਲਾਨੀ ਨੇ ਕ੍ਰਿਕੇਟਰ ਅਜ਼ਹਰੂਦੀਨ ਦੇ ਨਾਲ ਵਿਆਹ ਕਰਵਾ ਲਿਆ ਅਤੇ ਸਲਮਾਨ ਖ਼ਾਨ ਦੇ ਨਾਲ-ਨਾਲ ਫ਼ਿਲਮ ਇੰਡਸਟਰੀ ਤੋਂ ਵੀ ਦੂਰੀ ਬਣਾ ਲਈ । ਹਾਲਾਂਕਿ ਸੰਗੀਤਾ ਬਾਅਦ ‘ਚ ਅਜ਼ਹੂਦੀਨ ਤੋਂ ਵੱਖ ਹੋ ਗਈ ਸੀ ।
View this post on Instagram