Beyond The Star Release Date: ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਦੀ ਜ਼ਿੰਦਗੀ ਕਿਸੀ ਮਿਸਟ੍ਰੀ ਤੋਂ ਘੱਟ ਨਹੀਂ ਹੈ। ਉਹ ਪਿਛਲੇ 30 ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਦੇ ਲੱਖਾਂ ਫੈਨਜ਼ ਹਨ। ਹੁਣ ਜਲਦ ਹੀ ਸਲਮਾਨ ਖ਼ਾਨ ਦੀ ਜ਼ਿੰਦਗੀ 'ਤੇ ਅਧਾਰਿਤ ਬਾਈਓਪਿਕ ਸੀਰੀਜ਼ 'Beyond The Star' ਰਿਲੀਜ਼ ਹੋਣ ਵਾਲੀ ਹੈ ਤੇ ਇਸ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਗਈ ਹੈ।
Image Source: Twitter
ਸਲਮਾਨ ਖ਼ਾਨ ਦੇ ਫੈਨਜ਼ ਸੋਚਦੇ ਹਨ ਕਿ ਉਹ ਆਪਣੇ ਚਹੇਤੇ ਅਦਾਕਾਰ ਬਾਰੇ ਸਭ ਕੁਝ ਜਾਣਦੇ ਹਨ ਪਰ ਅਜਿਹਾ ਨਹੀਂ ਹੈ। ਸਲਮਾਨ ਖ਼ਾਨ ਦੇ ਫੈਨਜ਼ ਨੂੰ ਮਹਿਜ਼ ਉਨ੍ਹਾਂ ਦੀ ਜ਼ਿੰਦਗੀ ਬਾਰੇ ਉਨ੍ਹਾਂ ਹੀ ਪਤਾ ਹੈ ਜਿਨ੍ਹਾਂ ਕਿ ਅਦਾਕਾਰ ਦੱਸਣਾ ਚਾਹੁੰਦੇ ਹਨ। ਹੁਣ ਸਲਮਾਨ ਖ਼ਾਨ ਦੀ ਜ਼ਿੰਦਗੀ 'ਤੇ ਅਧਾਰਿਤ ਇੱਕ ਬਾਈਓਪਿਕ ਸੀਰੀਜ਼ 'Beyond The Star' ਰਿਲੀਜ਼ ਹੋਣ ਜਾ ਰਹੀ ਹੈ਼, ਜਿਸ ਵਿੱਚ ਸਲਮਾਨ ਖ਼ਾਨ ਦੇ ਫੈਨਜ਼ ਉਨ੍ਹਾਂ ਦੀ ਜ਼ਿੰਦਗੀ ਦੀਆਂ ਉਹ ਗੱਲਾਂ ਜਾਣ ਸਕਣਗੇ ਜਿਸ ਬਾਰੇ ਉਨ੍ਹਾਂ ਨੂੰ ਕੁੱਝ ਵੀ ਨਹੀਂ ਪਤਾ।
Image Source : Instagram
ਬਾਲੀਵੁੱਡ ਦੇ ਭਾਈਜਾਨ ਦੀ ਜ਼ਿੰਦਗੀ 'ਤੇ ਬਣੇ ਇਸ ਡਾਕਯੂਮੈਂਟ ਡਰਾਮਾ 'ਬਿਓਂਡ ਦਾ ਸਟਾਰ' ਜਲਦ ਹੀ ਦਰਸ਼ਕਾਂ ਦੇ ਸਾਹਮਣੇ ਹੋਵੇਗਾ, ਜਿਸ 'ਚ ਸਲਮਾਨ ਖ਼ਾਨ ਦੀ ਜ਼ਿੰਦਗੀ ਨਾਲ ਜੁੜੇ ਅਜਿਹੇ ਰਾਜ਼ ਸਾਹਮਣੇ ਆਉਣਗੇ, ਜਿਨ੍ਹਾਂ ਬਾਰੇ ਹੁਣ ਤੱਕ ਬਹੁਤ ਹੀ ਘੱਟ ਲੋਕ ਜਾਣਦੇ ਹਨ।
ਸਲਮਾਨ ਖ਼ਾਨ ਦੇ ਜੀਵਨ 'ਤੇ ਆਧਾਰਿਤ 'Beyond The Star' ਉਨ੍ਹਾਂ ਦੇ ਜਨਮਦਿਨ ਯਾਨੀ ਕਿ 27 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਡਾਕਯੂਮੈਂਟ ਡਰਾਮਾ 'ਚ ਸਲਮਾਨ ਦੇ ਪਰਿਵਾਰ ਅਤੇ ਕਰੀਬੀ ਦੋਸਤ ਉਨ੍ਹਾਂ ਬਾਰੇ ਵੱਡੇ ਖੁਲਾਸੇ ਕਰਦੇ ਨਜ਼ਰ ਆਉਣਗੇ।
Image Source: Twitter
ਹੋਰ ਪੜ੍ਹੋ: ਆਯੁਸ਼ਮਾਨ ਖੁਰਾਨਾ ਤੇ ਰਕੁਲ ਪ੍ਰੀਤ ਦੀ ਫ਼ਿਲਮ 'Doctor G' ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ
ਮੀਡੀਆ ਰਿਪੋਰਟਸ ਦੇ ਮੁਤਾਬਕ ਆਇਆ ਹੈ ਕਿ ਇਸ ਡਾਕਯੂਮੈਂਟ ਡਰਾਮਾ 'ਚ ਸਲਮਾਨ ਦੇ ਪਿਤਾ ਸਲੀਮ ਖ਼ਾਨ ਵੀ ਨਜ਼ਰ ਆਉਣਗੇ। ਸਲੀਮ ਖ਼ਾਨ ਆਪਣੇ ਬੇਟੇ ਸਲਮਾਨ ਖ਼ਾਨ ਦੇ ਸਭ ਤੋਂ ਵੱਡੇ ਆਲੋਚਕ ਹਨ। ਉਹ ਆਪਣੇ ਪੁੱਤਰ ਦੀਆਂ ਗ਼ਲਤੀਆਂ ਨੂੰ ਬਿਨਾਂ ਝਿਜਕ ਸਵੀਕਾਰ ਕਰਦੇ ਹਨ। ਲੋਕ ਸਲੀਮ ਖ਼ਾਨ ਦੀ ਬਹੁਤ ਇੱਜ਼ਤ ਕਰਦੇ ਹਨ ਕਿਉਂਕਿ ਉਨ੍ਹਾਂ ਵਿੱਚ ਸੱਚ ਨੂੰ ਸਵੀਕਾਰ ਕਰਨ ਦੀ ਤਾਕਤ ਹੈ। ਇਹ ਖ਼ਬਰ ਸਾਹਮਣੇ ਆਉਣ ਮਗਰੋਂ ਸਲਮਾਨ ਖ਼ਾਨ ਦੇ ਫੈਨਜ਼ ਇਸ ਸੀਰੀਜ਼ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।