ਸਲਮਾਨ ਖ਼ਾਨ ਨੂੰ ਸੱਚਮੁੱਚ ਪੂਜਾ ਹੇਗੜੇ ਨਾਲ ਹੋ ਗਿਆ ਪਿਆਰ? ਐਕਟਰ ਦੇ ਦੋਸਤ ਨੇ ਦੱਸੀ ਸੱਚਾਈ

By  Lajwinder kaur December 13th 2022 09:33 PM -- Updated: December 13th 2022 09:36 PM

Salman Khan-Pooja Hegde news: ਇੰਨ੍ਹੀਂ ਦਿਨੀਂ ਸਲਮਾਨ ਖ਼ਾਨ ਆਪਣੀ ਫ਼ਿਲਮਾਂ ਦੇ ਨਾਲ ਆਪਣੀ ਲਵ ਲਾਈਫ ਨੂੰ ਲੈ ਕੇ ਖੂਬ ਸੁਰਖੀਆਂ ਵਿੱਚ ਹਨ। ਸਲਮਾਨ ਤੇ ਪੂਜਾ ਹੇਗੜੇ 'ਕਿਸ ਕਾ ਭਾਈ ਕਿਸ ਕੀ ਜਾਨ' ਚ ਸਕ੍ਰੀਨ ਸਪੇਸ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਦੌਰਾਨ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਵੀ ਚਰਚਾ ਵਿੱਚ ਹਨ। ਇਸ ਖਬਰ ਨੂੰ ਲੈ ਕੇ ਉਨ੍ਹਾਂ ਦੇ ਕਰੀਬੀ ਦੋਸਤ ਨੇ ਖੰਡਨ ਕੀਤਾ ਹੈ।

ਹੋਰ ਪੜ੍ਹੋ : 21 ਸਾਲ ਦੇ ਮੁੰਡੇ ਨੇ 52 ਸਾਲ ਦੀ ਔਰਤ ਨਾਲ ਕੀਤਾ ਵਿਆਹ, ਕਿਹਾ-‘ਅਸੀਂ ਤਿੰਨ ਸਾਲਾਂ ਤੋਂ...'

Salman Khan And Pooja Hegde-min image source: instagram

ਕੁਝ ਦਿਨ ਪਹਿਲਾਂ, ਇੱਕ ਟਵੀਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਦਬੰਗ ਖ਼ਾਨ ਯਾਨੀਕਿ ਸਲਮਾਨ ਖ਼ਾਨ ਨੂੰ ਫ਼ਿਲਮ 'ਕਿਸ ਕਾ ਭਾਈ ਕਿਸੀ ਕੀ ਜਾਨ' ਦੇ ਸੈੱਟ 'ਤੇ ਪੂਜਾ ਹੇਗੜੇ ਨਾਲ ਪਿਆਰ ਹੋ ਗਿਆ ਸੀ।

ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ ਸੀ। ਹੁਣ ਸਲਮਾਨ ਦੇ ਇੱਕ ਦੋਸਤ ਨੇ ਇਸ ਅਫਵਾਹ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਮੀਡੀਆ ਰਿਪੋਰਟ ਮੁਤਾਬਕ ਸਲਮਾਨ ਦੇ ਦੋਸਤ ਨੇ ਕਿਹਾ, ''ਜਿਹੜੇ ਲੋਕ ਇਸ ਤਰ੍ਹਾਂ ਦੀਆਂ ਹਾਸੋਹੀਣੀ ਖਬਰਾਂ ਫੈਲਾਉਂਦੇ ਹਨ, ਉਨ੍ਹਾਂ ਨੂੰ ਥੋੜ੍ਹੀ ਸ਼ਰਮ ਕਰਨੀ ਚਾਹੀਦੀ ਹੈ।

image source: instagram

ਸਿਰਫ਼ ਇਸ ਲਈ ਕਿ ਉਹ ਇਕੱਠੇ ਇੱਕ ਫ਼ਿਲਮ ਕਰ ਰਹੇ ਹਨ ਕੁਝ ਬੇਵਕੂਫ਼ ਸੋਚ ਸਕਦੇ ਹਨ ਕਿ ਇਹ ਫ਼ਿਲਮ ਲਈ ਇੱਕ ਚੰਗੀ ਪ੍ਰਮੋਸ਼ਨ ਹੈ। ਪਰ ਇਹ ਸ਼ਰਮਨਾਕ ਹੈ। ਦੋਸਤ ਨੇ ਅੱਗੇ ਕਿਹਾ, ਸਲਮਾਨ ਖ਼ਾਨ ਅਜਿਹੀਆਂ ਅਫਵਾਹਾਂ ਦੀ ਪਰਵਾਹ ਨਹੀਂ ਕਰਦੇ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫਤੇ ਸਵੈ-ਦਾਵੀ ਆਲੋਚਕ ਉਮੈਰ ਸੰਧੂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਹ ਅਫਵਾਹ ਪੋਸਟ ਕੀਤੀ ਸੀ ਕਿ ਸਲਮਾਨ ਖ਼ਾਨ ਅਤੇ ਪੂਜਾ ਹੇਗੜੇ ਟਿੰਸੇਲ ਟਾਊਨ ਦੀ ਨਵੀਂ ਜੋੜੀ ਹਨ।

inside image of salman khan pooja image source: instagram

ਉਸਨੇ ਟਵੀਟ ਕੀਤਾ, "ਬ੍ਰੇਕਿੰਗ ਨਿਊਜ਼: ਸ਼ਹਿਰ ਵਿੱਚ ਨਵਾਂ ਜੋੜਾ !!! ਮੇਗਾ ਸਟਾਰ #SalmanKhan ਨੂੰ #PoojaHegde ਨਾਲ ਪਿਆਰ ਹੋ ਗਿਆ ਹੈ !! ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਨੇ ਵੀ ਉਸਨੂੰ ਅਗਲੀਆਂ 2 ਫਿਲਮਾਂ ਲਈ ਸਾਈਨ ਕਰ ਲਿਆ ਹੈ !! ਉਹ ਅੱਜਕਲ ਇਕੱਠੇ ਸਮਾਂ ਬਿਤਾ ਰਹੇ ਹਨ ਸਲਮਾਨ ਦੇ ਨਜ਼ਦੀਕੀ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਕੁਝ ਯੂਜ਼ਰਸ ਨੇ ਉਮੈਰ ਦੇ ਸਰੋਤਾਂ 'ਤੇ ਵੀ ਸਵਾਲ ਉਠਾਏ ਹਨ।

ਸਲਮਾਨ ਖ਼ਾਨ ਦੀ ਮੋਸਟ ਅਵੇਟਿਡ ਫ਼ਿਲਮ 'ਕਿਸ ਕਾ ਭਾਈ ਕਿਸ ਕੀ ਜਾਨ' ਪਹਿਲੇ ਦਿਨ ਤੋਂ ਹੀ ਚਰਚਾ ਵਿੱਚ ਹੈ। ਇਸ ਫ਼ਿਲਮ ਵਿੱਚ ਪੂਜਾ ਹੇਗੜੇ, ਵੈਂਕਟੇਸ਼ ਡੱਗੂਬਾਤੀ, ਸ਼ਹਿਨਾਜ਼ ਗਿੱਲ, ਜੱਸੀ ਗਿੱਲ, ਪਲਕ ਤਿਵਾਰੀ ਤੇ ਰਾਘਵ ਜੁਆਲ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।

 

Related Post