
ਬਾਲੀਵੁੱਡ ਦੇ ਦਬੰਗ ਖ਼ਾਨ ਇੱਕ ਅਜਿਹੇ ਸਟਾਰ ਹਨ, ਜਿਨ੍ਹਾਂ ਦੇ ਫੈਨਜ਼ ਉਨ੍ਹਾਂ 'ਤੇ ਜਾਨ ਲੁੱਟਾਉਂਦੇ ਹਨ। ਸਲਮਾਨ ਖ਼ਾਨ ਅਕਸਰ ਹੀ ਕੁਝ ਨਾਂ ਕੁਝ ਨਵਾਂ ਕਰਦੇ ਰਹਿੰਦੇ ਹਨ ਤੇ ਫੈਨਜ਼ ਉਨ੍ਹਾਂ ਦੀ ਹਰ ਅਪਡੇਟ ਜਾਨਣ ਦੇ ਲਈ ਉਤਸ਼ਾਹਿਤ ਰਹਿੰਦੇ ਹਨ। ਹਾਲ ਹੀ ਵਿੱਚ ਸਲਮਾਨ ਖ਼ਾਨ ਸੜਕਾਂ ਉੱਤੇ ਆਟੋ ਰਿਕਸ਼ਾ ਚਲਾਉਂਦੇ ਹੋਏ ਨਜ਼ਰ ਆਏ ਤੇ ਉਨ੍ਹਾਂ ਦੀ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਨੂੰ ਸਲਮਾਨ ਖ਼ਾਨ ਦੇ ਫੈਨਜ਼ ਪੇਜ਼ 'ਤੇ ਸਲਮਾਨ ਖ਼ਾਨ ਯੂਨੀਵਰਸ ਨਾਂਅ ਦੇ ਯੂਜ਼ਰ ਨੇ ਅਪਲੋਡ ਕੀਤਾ ਹੈ। ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਭਾਈਜਾਨ ਨੇ ਇੱਕ ਨੀਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ ਤੇ ਨੀਲੇ ਰੰਗ ਦੀ ਕੈਪ ਲਾਈ ਹੋਈ ਹੈ। ਵੀਡੀਓ ਦੇ ਵਿੱਚ ਸਲਮਾਨ ਖ਼ਾਨ ਕੁਝ ਸਵਾਰੀਆਂ ਨੂੰ ਬਿਠਾ ਕੇ ਆਟੋ ਰਿਕਸ਼ਾ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ।
Image Source: Instagram
ਫੈਨਜ਼ ਵੱਲੋਂ ਇਸ ਵੀਡੀਓ ਨੂੰ ਭਰਪੂਰ ਪਿਆਰ ਮਿਲ ਰਿਹਾ ਹੈ। ਸਲਮਾਨ ਦੇ ਫੈਨਜ਼ ਇਸ ਵੀਡੀਓ ਉੱਤੇ ਕਈ ਤਰ੍ਹਾਂ ਦੇ ਕਾਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਭਾਈਜਾਨ ਦੇ ਵੀ ਵੱਖਰੇ ਹੀ ਸ਼ੌਕ ਹਨ। ਇੱਕ ਹੋਰ ਯੂਜ਼ਰ ਨੇ ਲਿਖਿਆ ਸਲਮਾਨ ਅਸੀਂ ਇੱਕ ਦਿਨ ਤੁਹਾਡੀ ਫਲਾਇੰਗ ਵੇਖਣਾ ਚਾਹੁੰਦੇ ਹਾਂ। ਬਹੁਤ ਸਾਰੇ ਯੂਜ਼ਰਸ ਇਸ ਵੀਡੀਓ ਨੂੰ ਨਾਈਸ, ਕਿਊਟ ਤੇ ਗ੍ਰੇਟ ਅਤੇ ਈਮੋਜੀ ਬਣਾ ਕੇ ਕਾਮੈਂਟ ਕਰ ਕਰ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਵੇਖ ਚੁੱਕੇ ਹਨ।
View this post on Instagram
ਦੱਸ ਦਈਏ ਕਿ ਹਾਲ ਹੀ ਵਿੱਚ 27 ਦਸੰਬਰ ਨੂੰ ਸਲਮਾਨ ਖ਼ਾਨ ਨੇ ਆਪਣਾ ਜਨਮਦਿਨ ਮਨਾਇਆ ਹੈ। ਇਸ ਤੋਂ ਇੱਕ ਦਿਨ ਪਹਿਲਾਂ ਸਲਮਾਨ ਨੂੰ ਇੱਕ ਸੱਪ ਨੇ ਡੱਸ ਲਿਆ ਸੀ। ਸੱਪ ਡੱਸਣ ਦੀ ਖ਼ਬਰ ਫੈਲਦੇ ਹੀ ਫੈਨਜ਼ ਵਿੱਚ ਅਫਰਾ-ਤਫਰੀ ਮੱਚ ਗਈ ਸੀ। ਸਲਮਾਨ ਦੇ ਫੈਨਜ਼ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਦੁਆ ਮੰਗਦੇ ਨਜ਼ਰ ਆਏ। ਕੁਝ ਹੀ ਘੰਟਿਆਂ ਬਾਅਦ ਸਲਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਹਾਲਾਂਕਿ ਉਹ ਹੁਣ ਪੂਰੀ ਤਰ੍ਹਾਂ ਠੀਕ ਹਨ।
Image Source: Instagram
ਹੋਰ ਪੜ੍ਹੋ : ਸਲਮਾਨ ਖ਼ਾਨ ਸਟਾਰਰ ਫ਼ਿਲਮ ਵੀਰ ਦੇ ਨਿਰਮਾਤਾ ਵਿਜੇ ਗਿਲਾਨੀ ਦਾ ਕੈਂਸਰ ਕਾਰਨ ਹੋਇਆ ਦੇਹਾਂਤ
ਫਿਲਹਾਲ ਸਲਮਾਨ ਖ਼ਾਨ ਬਿੱਗ ਬਾਸ ਸੀਜ਼ਨ-15 ਹੋਸਟ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਜਲਦ ਹੀ ਆਪਣੀ ਆਉਣ ਵਾਲੀ ਫ਼ਿਲਮਾਂ ਟਾਈਗਰ-3 ਅਤੇ ਬਜਰੰਗੀ ਭਾਈਜਾਨ-2 ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣਗੇ। ਸਲਮਾਨ ਦੇ ਫੈਨਜ਼ ਉਨ੍ਹਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।