ਸਲਮਾਨ ਖ਼ਾਨ ਕਈ ਸਾਲਾਂ ਤੋਂ ਬਿੱਗ ਬੌਸ ਨੂੰ ਹੋਸਟ ਕਰ ਰਹੇ ਹਨ। ਹਰ ਵਾਰ ਸੀਜ਼ਨ ਦੇ ਅੰਤ 'ਤੇ, ਸਲਮਾਨ ਇਸ ਨੂੰ ਸਸਪੈਂਸ ਵਿੱਚ ਛੱਡ ਦਿੰਦੇ ਹਨ ਕਿ ਉਹ ਅਗਲੇ ਸੀਜ਼ਨ ਵਿੱਚ ਸ਼ੋਅ ਨੂੰ ਹੋਸਟ ਕਰਨਗੇ ਜਾਂ ਨਹੀਂ। ਕਈ ਵਾਰ ਸਲਮਾਨ ਖ਼ਾਨ ਖੁਦ ਕਹਿੰਦੇ ਹਨ ਕਿ ਜੇਕਰ ਮੈਂ ਆਪਣੀ ਫੀਸ ਨਹੀਂ ਵਧਾਵਾਂਗਾ ਤਾਂ ਮੈਂ ਸ਼ੋਅ ਨੂੰ ਹੋਸਟ ਨਹੀਂ ਕਰਾਂਗਾ।
ਹੁਣ ਬਿੱਗ ਬੌਸ ਦਾ 16ਵਾਂ ਸੀਜ਼ਨ ਆਉਣ ਵਾਲਾ ਹੈ ਅਤੇ ਸਵਾਲ ਇਹ ਹੈ ਕੇ ਕੀ ਸਲਮਾਨ ਖਾਨ ਅਗਲੇ ਸੀਜ਼ਨ ਯਾਨੀ ਕਿ ਸੀਜ਼ਨ 16 ਨੂੰ ਵੀ ਹੋਸਟ ਕਰਨਗੇ ਜਾਂ ਇਸ ਵਾਰ ਸ਼ੋਅ ਵਿੱਚ ਕੋਈ ਨਵਾਂ ਚਿਹਰਾ ਨਜ਼ਰ ਆਉਣ ਵਾਲਾ ਹੈ। ਇਸ 'ਤੇ ਹੁਣ ਖੁਦ ਸਲਮਾਨ ਖ਼ਾਨ ਨੇ ਆਪਣਾ ਜਵਾਬ ਦਿੱਤਾ ਹੈ।
ਹੋਰ ਪੜ੍ਹੋ : ਫਰਿੱਜ ਦੇ ਅੰਦਰ ਖੁਸ਼ੀ ਨਾਲ ਬੈਠਾ ਇਹ ਬੱਚਾ ਅੱਜ ਹੈ ਬਾਲੀਵੁੱਡ ਦਾ ਨਾਮੀ ਐਕਟਰ, ਪੰਜਾਬ ਨਾਲ ਰੱਖਦਾ ਹੈ ਸਬੰਧ, ਕੀ ਪਹਿਚਾਣਿਆ ਤੁਸੀਂ?
Image Source: Twitter
ਦਰਅਸਲ ਸਲਮਾਨ ਖ਼ਾਨ ਨੇ ਆਈਫਾ 'ਚ ਇੱਕ ਇੰਟਰਵਿਊ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਹੈ, ਜਿਸ ਦੀ ਵੀਡੀਓ ਬਿੱਗ ਬੌਸ ਨੇ ਸ਼ੇਅਰ ਕੀਤੀ ਹੈ। ਆਈਫਾ ਦੇ ਗ੍ਰੀਨ ਕਾਰਪੇਟ 'ਤੇ, ਐਂਕਰ ਨੇ ਸਲਮਾਨ ਖ਼ਾਨ ਨੂੰ ਪੁੱਛਿਆ ਕਿ ਕੀ ਉਹ ਬਿੱਗ ਬੌਸ ਦੇ ਆਉਣ ਵਾਲੇ ਸੀਜ਼ਨ ਦੀ ਮੇਜ਼ਬਾਨੀ ਕਰੇਗਾ ਅਤੇ ਅਭਿਨੇਤਾ ਨੇ ਹਾਂ ਕਿਹਾ।
ਐਂਕਰ ਨੇ ਸਲਮਾਨ ਨੂੰ ਪੁੱਛਿਆ ਕਿ ਤੁਸੀਂ ਆਈਫਾ ਦੀ ਮੇਜ਼ਬਾਨੀ ਕਰ ਰਹੇ ਹੋ ਅਤੇ ਬਿੱਗ ਬੌਸ ਨੂੰ ਵੀ ਹੋਸਟ ਕਰਦੇ ਹੋ। ਤਾਂ ਤੁਸੀਂ ਇਹ ਸਭ ਕਿਵੇਂ ਕਰਦੇ ਹੋ, ਇਸ 'ਤੇ ਸਲਮਾਨ ਨੇ ਕਿਹਾ, ਇਹ ਪਹਿਲੀ ਵਾਰ ਹੈ ਜਦੋਂ ਮੈਂ ਆਈਫਾ ਨੂੰ ਹੋਸਟ ਕਰ ਰਿਹਾ ਹਾਂ ਪਰ 11-12 ਸਾਲਾਂ ਤੋਂ ਬਿੱਗ ਬੌਸ ਨੂੰ ਹੋਸਟ ਕਰ ਰਿਹਾ ਹਾਂ।
ਐਂਕਰ ਫਿਰ ਕਹਿੰਦੀ ਹੈ ਕਿ ਜੇਕਰ ਤੁਸੀਂ ਦੱਸ ਸਕਦੇ ਹੋ ਤਾਂ ਕਿ ਤੁਸੀਂ ਇਸ ਵਾਰ ਵੀ ਬਿੱਗ ਬੌਸ ਨੂੰ ਹੋਸਟ ਕਰੋਗੇ ਤਾਂ ਸਲਮਾਨ ਕਹਿੰਦੇ ਹਨ, ਹਾਂ, ਮੈਂ ਕਰਾਂਗਾ।
ਹੁਣ ਤੱਕ ਇਹ ਕਿਹਾ ਜਾ ਰਿਹਾ ਹੈ ਕਿ ਬਿੱਗ ਬੌਸ 16 ਦਾ ਪ੍ਰੀਮੀਅਰ ਬਿੱਗ ਬੌਸ ਓਟੀਟੀ ਸੀਜ਼ਨ 2 ਤੋਂ ਬਾਅਦ ਹੋਵੇਗਾ। ਇਹ ਸ਼ੋਅ ਬਿੱਗ ਬੌਸ ਓਟੀਟੀ ਦੇ 22 ਅਕਤੂਬਰ ਤੱਕ ਬੰਦ ਹੋਣ ਤੋਂ ਬਾਅਦ ਹੀ ਆਵੇਗਾ। ਦਰਸ਼ਕ ਬਿੱਗ ਬੌਸ ਦੇ ਸੀਜ਼ਨ 16 ਨੂੰ ਲੈ ਕੇ ਕਾਫੀ ਉਤਸੁਕ ਹਨ।
It's Confirmed! #SalmanKhan confirmed in #IIFA that he will continue to be the host for the upcoming season of Bigg Boss.
Bigg Boss Season 16 will be the Salman Khan's 13th season as the show host.pic.twitter.com/FgwnZvhL9d
— #BiggBoss_Tak?️ (@BiggBoss_Tak) June 23, 2022