'ਵੰਦੇ ਮਾਤਰਮ' ਬੋਲਦੇ ਹੋਏ ਸਲਮਾਨ ਖ਼ਾਨ ਨੇ ਸ਼ੇਅਰ ਕੀਤੀ ਵੀਡੀਓ, ਬਾਲੀਵੁੱਡ ਸੈਲੇਬਸ ਤੇ ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ, ਵੇਖੋ ਵੀਡੀਓ

Salman Khan shares new Video: ਬਾਲੀਵੁੱਡ ਸਟਾਰ ਸਲਮਾਨ ਖ਼ਾਨ ਸੋਸ਼ਲ ਮੀਡੀਆ ਉੱਤੇ ਬੇਹੱਦ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਫੈਨਜ਼ ਨਾਲ ਆਪਣੇ ਅਪਕਮਿੰਗ ਪ੍ਰੋਜੈਕਟਸ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਸਲਮਾਨ ਖ਼ਾਨ ਨੇ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ, ਇਸ ਵੀਡੀਓ ਦੇ ਵਿੱਚ ਉਹ 'ਵੰਦੇ ਮਾਤਰਮ' ਬੋਲਦੇ ਹੋਏ ਨਜ਼ਰ ਆ ਰਹੇ ਹਨ।
Image Source : Instagram
ਸਲਮਾਨ ਖ਼ਾਨ ਨੇ ਆਪਣੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਤੋਂ ਆਪਣਾ ਲੁੱਕ ਸ਼ੇਅਰ ਕਰਨ ਦੇ ਨਾਲ -ਨਾਲ ਇੱਕ ਸ਼ਾਨਦਾਰ ਵੀਡੀਓ ਵੀ ਸਾਂਝੀ ਕੀਤੀ ਹੈ। ਸਲਮਾਨ ਖ਼ਾਨ ਨੇ ਇਹ ਵੀਡੀਓ ਖ਼ਾਸ ਤੌਰ 'ਤੇ ਸਾਊਥ ਅਦਾਕਾਰ ਲਈ ਪੋਸਟ ਕੀਤੀ ਹੈ।
ਇਸ ਵੀਡੀਓ 'ਚ ਸਲਮਾਨ ਖ਼ਾਨ ਨੇ ਦੋਸਤ ਅਤੇ ਸਾਊਥ ਐਕਟਰ ਚਿਰੰਜੀਵੀ ਨੂੰ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਗੌਡ ਫਾਦਰ' ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਦਰਅਸਲ, ਸਲਮਾਨ ਖ਼ਾਨ ਵੀ ਸਾਊਥ ਸੁਪਰਸਟਾਰ ਚਿਰੰਜੀਵੀ ਸਟਾਰਰ ਟਾਲੀਵੁੱਡ ਫ਼ਿਲਮ 'ਗੌਡ ਫਾਦਰ' 'ਚ ਕੈਮਿਓ ਕਰਦੇ ਨਜ਼ਰ ਆ ਰਹੇ ਹਨ। ਫ਼ਿਲਮ 'ਗੌਡ ਫਾਦਰ' (5 ਅਕਤੂਬਰ) ਨੂੰ ਰਿਲੀਜ਼ ਹੋਈ ਹੈ।
Image Source: Instagram
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਲਮਾਨ ਖ਼ਾਨ ਨੇ ਕੈਪਸ਼ਨ ਵਿੱਚ ਲਿਖਿਆ, "ਮੇਰੇ ਪਿਆਰੇ ਚਿਰੂ ਗਾਰੂ (ਚਿਰੰਜੀਵੀ), ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਮੈਂ ਸੁਣਿਆ ਹੈ ਕਿ 'ਗੌਡਫਾਦਰ' ਬਹੁਤ ਵਧੀਆ ਚੱਲ ਰਹੀ ਹੈ, ਮੁਬਾਰਕ ਹੋ ਅਤੇ ਉਪਰ ਵਾਲਾ ਤੁਹਾਡਾ ਭਲਾ ਕਰੇ ਤੇ ਤੁਹਾਨੂੰ ਅਸੀਸ ਦੇਵੇ। ਕੀ ਤੁਸੀਂ ਜਾਣਦੇ ਹੋ ਚਿਰੂ ਗਾਰੂ, ਇਸ ਦੇਸ਼ ਅਤੇ ਇਸ ਦੇਸ਼ ਦੀ ਜਨਤਾ ਵਿੱਚ ਬੜਾ ਹੈ ਦਮ ...ਵੰਦੇ ਮਾਤਰਮ।
ਸਲਮਾਨ ਖ਼ਾਨ ਦੇ ਇਸ ਡਾਇਲਾਗ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵੇਖਣ ਮਗਰੋ ਸਲਮਾਨ ਦੇ ਫੈਨਜ਼ ਸੋਸ਼ਲ ਮੀਡੀਆ 'ਤੇ ਪਿਆਰ ਲੁੱਟਾਉਂਦੇ ਹੋਏ ਨਜ਼ਰ ਆ ਰਹੇ ਹਨ।
Image Source: Twiitter
ਹੋਰ ਪੜ੍ਹੋ: ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਤੋਂ ਸਲਮਾਨ ਖ਼ਾਨ ਦਾ ਨਵਾਂ ਲੁੱਕ ਆਇਆ ਸਾਹਮਣੇ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ
ਮਹਿਜ਼ ਫੈਨਜ਼ ਹੀ ਸਗੋਂ ਕਈ ਬਾਲੀਵੁੱਡ ਸੈਵੇਬਲ ਵੀ ਸਲਮਾਨ ਖ਼ਾਨ ਦੀ ਇਸ ਵੀਡੀਓ 'ਤੇ ਕਮੈਂਟ ਕਰ ਰਹੇ ਹਨ। ਚਿਰੰਜੀਵੀ ਦੇ ਬੇਟੇ ਅਤੇ ਐਸਐਸ ਰਾਜਾਮੌਲੀ ਦੀ ਬਲਾਕਬਸਟਰ ਫ਼ਿਲਮ 'RRR' ਫੇਮ ਅਦਾਕਾਰ ਰਾਮ ਚਰਨ ਸਣੇ ਫੈਨਜ਼ ਨੇ ਸਲਮਾਨ ਖ਼ਾਨ ਦੇ ਇਸ ਵੀਡੀਓ 'ਤੇ ਕਮੈਂਟ ਕੀਤੇ ਹਨ। ਅਦਾਕਾਰ ਰਾਮ ਚਰਨ ਨੇ ਹੱਥ ਜੋੜਨ ਵਾਲੇ, ਹਾਸੇ ਅਤੇ ਦਿਲ ਦੀ ਇਮੋਜੀ ਪੋਸਟ ਕੀਤੇ ਹਨ। ਇਸ ਦੇ ਨਾਲ ਹੀ ਰਾਖੀ ਸਾਵੰਤ ਨੇ ਇਸ ਵੀਡੀਓ 'ਤੇ ਸਲਮਾਨ ਖ਼ਾਨ ਨੂੰ 'ਗੁੱਡ ਲੱਕ ਬ੍ਰਦਰ' ਕਮੈਂਟ ਕੀਤਾ ਹੈ।
View this post on Instagram