ਸਲਮਾਨ ਖਾਨ ਨੇ ਸ਼ੇਅਰ ਕੀਤਾ ਫਿਲਮ ਧਾਕੜ ਦਾ ਟ੍ਰੇਲਰ, ਕੰਗਨਾ ਰਣੌਤ ਨੇ ਇੰਝ ਦਿੱਤੀ ਪ੍ਰਤੀਕਿਰਿਆ

By  Pushp Raj May 13th 2022 12:56 PM

ਕੰਗਨਾ ਰਣੌਤ ਸਟਾਰਰ ਫਿਲਮ 'ਧਾਕੜ' ਬਾਕਸ ਆਫਿਸ 'ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਨੂੰ ਸਫਲ ਬਣਾਉਣ ਲਈ ਇਸ ਫਿਲਮ ਦੇ ਸੈਲੇਬਸ ਪ੍ਰਮੋਸ਼ਨ 'ਚ ਰੁਝੇ ਹੋਏ ਹਨ। ਇਸ ਦੇ ਨਾਲ ਹੀ ਬਾਲੀਵੁੱਡ ਦੇ ਕਈ ਵੱਡੇ ਕਲਾਕਾਰਾਂ ਨੇ ਵੀ ਫਿਲਮ ਦਾ ਸਮਰਥਨ ਕੀਤਾ ਹੈ। ਇਸ ਲਿਸਟ 'ਚ ਸੁਪਰਸਟਾਰ ਸਲਮਾਨ ਖਾਨ ਦਾ ਨਾਂ ਵੀ ਜੁੜ ਗਿਆ ਹੈ।

image From instagram

ਬਾਲੀਵੁੱਡ ਦੇ ਦਬੰਗ ਖਾਨ ਯਾਨੀ ਕਿ ਸਲਮਾਨ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੰਗਨਾ ਰਣੌਤ ਸਟਾਰਰ ਫਿਲਮ 'ਧਾਕੜ' ਦਾ ਟ੍ਰੇਲਰ ਸ਼ੇਅਰ ਕੀਤਾ ਹੈ। ਟ੍ਰੇਲਰ ਸ਼ੇਅਰ ਕਰ ਸਲਮਾਨ ਨੇ ਇਸ ਫਿਲਮ ਦਾ ਸਮਰਥਨ ਕਰਦੇ ਨਜ਼ਰ ਆਏ।

ਇਸ ਫਿਲਮ ਦੇ ਟ੍ਰੇਲਰ ਨੂੰ ਸ਼ੇਅਰ ਕਰਦੇ ਹੋਏ ਸਲਮਾਨ ਖਾਨ ਨੇ ਖਾਸ ਕੈਪਸ਼ਨ ਵੀ ਲਿਖਿਆ, " Wishing team #Dhaakad the very best! @kanganaranaut @rampal72 @smaklai "

ਸਲਮਾਨ ਖਾਨ ਨੇ 'ਧਾਕੜ' ਫਿਲਮ ਦੀ ਸਟਾਰ ਕਾਸਟ ਕੰਗਨਾ ਰਣੌਤ, ਦਿਵਿਆ ਦੱਤਾ, ਅਰਜੁਨ ਰਾਮਪਾਲ ਸਣੇ ਫਿਲਮ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕੰਗਨਾ ਦੀ ਆਉਣ ਵਾਲੀ ਫਿਲਮ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।

image From instagram

ਸਲਮਾਨ ਦੀ ਇਸ ਪੋਸਟ 'ਤੇ ਇਸ ਫਿਲਮ ਅਦਾਕਾਰਾ ਕੰਗਨਾ ਨੇ ਵੀ ਜਵਾਬ ਦੇਣ 'ਚ ਦੇਰ ਨਹੀਂ ਕੀਤੀ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰਕੇ ਆਪਣੇ ਹੀ ਅੰਦਾਜ਼ 'ਚ ਸਲਮਾਨ ਖਾਨ ਦਾ ਧੰਨਵਾਦ ਕੀਤਾ ਹੈ। ਸਲਮਾਨ ਦੀ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੰਗਨਾ ਨੇ ਲਿਖਿਆ, 'ਧੰਨਵਾਦ ਮੇਰੇ ਦਬੰਗ ਹੀਰੋ। ਸੋਨੇ ਦਾ ਦਿਲ। ਮੈਂ ਫਿਰ ਕਦੇ ਇਹ ਨਹੀਂ ਕਹਾਂਗਾ ਕਿ ਮੈਂ ਇਸ ਇੰਡਸਟਰੀ 'ਚ ਇਕੱਲੀ ਹਾਂ। ਸਮੁੱਚੀ ਧਾਕੜ ਟੀਮ ਦੀ ਵੱਲੋਂ ਧੰਨਵਾਦ।

image From instagram

ਸਲਮਾਨ ਖਾਨ ਦੀ ਇਸ ਪੋਸਟ 'ਤੇ ਹੁਣ ਦੋਹਾਂ ਸਿਤਾਰਿਆਂ ਦੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਲੋਕ ਕਮੈਂਟ ਸੈਕਸ਼ਨ 'ਚ ਜਾ ਕੇ ਅਦਾਕਾਰ ਦੀ ਖੂਬ ਤਾਰੀਫ ਕਰ ਰਹੇ ਹਨ। ਇਕ ਯੂਜ਼ਰ ਨੇ ਕਮੈਂਟ 'ਚ ਲਿਖਿਆ, 'ਓਏ ਵਾਹ ਯੇ ਕਿਆ ਕਰ ਦੀਆ ਸਲਮਾਨ ਸਰ ਨੇ... ਦਿਲ ਖੁਸ਼ ਕਰ ਦੀਆ।' ਇਸ ਦੇ ਨਾਲ ਹੀ ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, 'ਲਵ ਯੂ ਭਾਈਜਾਨ।' ਇਸ ਤੋਂ ਇਲਾਵਾ ਕਈ ਯੂਜ਼ਰਸ ਨੇ ਇਸ ਪੋਸਟ 'ਤੇ ਪਿਆਰ ਜ਼ਾਹਰ ਕਰਦੇ ਹੋਏ ਦਿਲ ਦੇ ਈਮੋਜੀ ਵੀ ਸ਼ੇਅਰ ਕੀਤੇ ਹਨ।

image From instagram

ਹੋਰ ਪੜ੍ਹੋ : ਫਿਲਮ ਧਾਕੜ ਦਾ ਟ੍ਰੇਲਰ 2 ਹੋਇਆ ਰਿਲੀਜ਼, ਐਕਸ਼ਨ ਅਵਤਾਰ 'ਚ ਨਜ਼ਰ ਆਈ ਕੰਗਨਾ ਰਣੌਤ

ਦੱਸ ਦੇਈਏ ਕਿ ਹਾਲ ਹੀ 'ਚ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਟ੍ਰੇਲਰ ਦੇਖਣ ਤੋਂ ਬਾਅਦ ਦਰਸ਼ਕ ਕੰਗਨਾ ਦੇ ਐਕਸ਼ਨ ਅਵਤਾਰ ਦੀ ਤਾਰੀਫ ਕਰ ਰਹੇ ਹਨ। ਫਿਲਮ 'ਚ ਕੰਗਨਾ ਜ਼ਬਰਦਸਤ ਐਕਸ਼ਨ ਸੀਨਜ਼ ਨਾਲ ਲੋਕਾਂ ਨੂੰ ਹੈਰਾਨ ਕਰ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਕੰਗਨਾ ਇਸ ਤਰ੍ਹਾਂ ਦੀ ਫਿਲਮ 'ਚ ਕੰਮ ਕਰ ਰਹੀ ਹੈ। ਇਹ ਫਿਲਮ 20 ਮਈ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਫਿਲਮ 'ਚ ਅਰਜੁਨ ਰਾਮਪਾਲ ਨੈਗੇਟਿਵ ਰੋਲ 'ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਇਸ ਫਿਲਮ ਦਾ ਨਿਰਦੇਸ਼ਨ ਰਜਨੀਸ਼ ਘਈ ਨੇ ਕੀਤਾ ਹੈ।

 

View this post on Instagram

 

A post shared by Salman Khan (@beingsalmankhan)

Related Post