ਸਲਮਾਨ ਖਾਨ ਛੇਤੀ ਹੀ ਆਯੁਸ਼ ਸ਼ਰਮਾ ਦੀ ਅਗਲੀ ਫਿਲਮ 'Antim: The Final Truth ' ਵਿੱਚ ਦਿਖਾਈ ਦੇਣ ਵਾਲੇ ਹਨ । ਸਲਮਾਨ ਨੇ ਹਾਲ ਹੀ ਵਿੱਚ ਇਸ ਫ਼ਿਲਮ ਦਾ ਪਹਿਲਾ ਲੁੱਕ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਫ਼ਿਲਮ ਦੀ ਫਰਸਟ ਲੁੱਕ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫਿਲਮ ਵਿਚ ਸਲਮਾਨ ਖਾਨ ਅਤੇ ਆਯੁਸ਼ ਸ਼ਰਮਾ ਵਿਚਾਲੇ ਜ਼ਬਰਦਸਤ ਟਕਰਾਅ ਦੇਖਣ ਨੂੰ ਮਿਲੇਗਾ।
ਹੋਰ ਪੜ੍ਹੋ :
ਦਿਲਜੀਤ ਦੋਸਾਂਝ ਨੇ ਆਡੀਓ ਕਲਿੱਪ ਸ਼ੇਅਰ ਕਰਕੇ ਕੰਗਨਾ ਰਨੌਤ ‘ਤੇ ਕੱਸਿਆ ਤੰਜ
ਅੱਜ ਹੈ ਗੋਵਿੰਦਾ ਦਾ ਜਨਮ ਦਿਨ, ਇਸ ਗਲਤੀ ਕਰਕੇ ਬਾਲੀਵੁੱਡ ਵਿੱਚੋਂ ਹੋ ਗਏ ਗਾਇਬ
'ਅੰਤਿਮ' ਦਾ ਪਹਿਲਾ ਲੁੱਕ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਸਲਮਾਨ ਖਾਨ ਨੇ ਲਿਖਿਆ ਹੈ,' ਅੰਤਿਮ ਦੀ ਸ਼ੁਰੂਆਤ ... 'ਇਸ ਤਰ੍ਹਾਂ ਸਲਮਾਨ ਖਾਨ ਦੇ ਇਸ ਟਵੀਟ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ 'Antim: The Final Truth' ਸਲਮਾਨ ਖਾਨ ਪ੍ਰੋਡਕਸ਼ਨ ਹੇਠ ਬਣ ਰਹੀ ਹੈ ।
ਇਹ ਫਿਲਮ ਅਗਸਤ 2021 'ਚ ਰਿਲੀਜ਼ ਹੋਣ ਵਾਲੀ ਹੈ। ਇਸ ਦੇ ਨਿਰਦੇਸ਼ਕ ਮਹੇਸ਼ ਮਾਂਜਰੇਕਰ ਹਨ ਅਤੇ ਇਸ ਫਿਲਮ ਨੂੰ 2018 ਦੀ ਸੁਪਰਹਿੱਟ ਮਰਾਠੀ ਫਿਲਮ 'ਮੁਲਸ਼ੀ' ਦਾ ਰੀਮੇਕ ਦੱਸਿਆ ਜਾ ਰਿਹਾ ਹੈ। ਇਸ ਤਰ੍ਹਾਂ ਆਯੁਸ਼ ਸ਼ਰਮਾ ਇਸ ਵਾਰ ਕੁਝ ਵੱਖਰੇ ਅੰਦਾਜ਼ ਵਿੱਚ ਦਿਖਾਈ ਦੇ ਸਕਦੇ ਹਨ।
https://twitter.com/BeingSalmanKhan/status/1340937612647796736