ਸਲਮਾਨ ਖ਼ਾਨ ਦਾ ਆਪਣੀ ਮਾਂ ਦੇ ਨਾਲ ਇਹ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ
ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਜੋ ਫ਼ਿਲਮ ‘ਭਾਰਤ’ ਦੀ ਕਾਮਯਾਬੀ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਹਰ ਰੋਜ਼ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਹੀ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ‘ਚ ਉਹ ਆਪਣੀ ਮਾਂ ਸਲਮਾ ਖ਼ਾਨ ਦੇ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਮਾਂ ਪੁੱਤ ਦੀ ਇਸ ਪਿਆਰੀ ਜਿਹੀ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਵੀ ਹੋ ਰਹੀ ਹੈ। ਇੱਕ ਘੰਟੇ ਦੇ ਅੰਦਰ ਹੀ ਇਸ ਵੀਡੀਓ ਨੂੰ 10 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।
View this post on Instagram
Mom is saying band karo yeh naach ganna..
ਇਸ ਵੀਡੀਓ ‘ਚ ਸਲਮਾਨ ਖ਼ਾਨ ਆਪਣੀ ਮਾਂ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਉਨ੍ਹਾਂ ਦੀ ਮਾਂ ਵੀ ਪੁੱਤਰ ਦੇ ਨਾਲ ਡਾਂਸ ਕਰਦੇ ਹੋਏ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਸਲਮਾਨ ਖ਼ਾਨ ਨੇ ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਮਾਂ ਕਹਿ ਰਹੀ ਹੈ ਬੰਦ ਕਰੋ ਇਹ ਨਾਚ ਗਾਣਾ..’ ਸਲਮਾਨ ਖ਼ਾਨ ਨੇ ਇਸ ਤੋਂ ਪਹਿਲਾਂ ਆਪਣੇ ਭਾਣਜੇ ਦੇ ਨਾਲ ਖੇਡਦੇ ਹੋਏ ਪਲਾਂ ਨੂੰ ਵੀਡੀਓ ‘ਚ ਕੈਦ ਕਰਕੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਸੀ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਸਪੈਸ਼ਲ ਫੈਨ ਦੀ ਵੀਡੀਓ ਵੀ ਸਾਂਝੀ ਕੀਤੀ ਸੀ ਜਿਸ ਨੇ ਪੈਰ ਦੇ ਨਾਲ ਸਲਮਾਨ ਖ਼ਾਨ ਦਾ ਸਕੈੱਚ ਤਿਆਰ ਕੀਤਾ ਸੀ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।
View this post on Instagram
Ahil and Yohan recreating the bean bag moment ...