
ਸਲਮਾਨ ਖ਼ਾਨ ਏਨੀਂ ਦਿਨੀਂ ਆਪਣੀ ਫ਼ਿਲਮ 'ਭਾਰਤ' ਦੀ ਸ਼ੂਟਿੰਗ ਨੂੰ ਲੈ ਕੇ ਕਾਫੀ ਵਿਅਸਤ ਹਨ । ਇਸ ਫਿਲਮ ਦੀ ਦੀ ਸ਼ੂਟਿੰਗ ਪੰਜਾਬ ਦੇ ਲੁਧਿਆਣਾ 'ਚ ਹੋ ਰਹੀ ਹੈ ਇਹ ਸ਼ੂਟਿੰਗ ਦੋ ਮਹੀਨੇ ਚੱਲਣੀ ਹੈ । ਫਿਲਮ ਭਾਰਤ ਦੀ ਸ਼ੂਟਿੰਗ ਦੇ ਚਲਦਿਆਂ ਦੋ ਦਿਨ ਪਹਿਲਾਂ ਸਲਮਾਨ ਖਾਨ ਨੂੰ ਪਸਲੀਆਂ 'ਚ ਸੱਟ ਵੱਜੀ ਸੀ ਜਿਸ ਕਰਕੇ ਉਹ ਮੁੰਬਈ ਵਾਪਸ ਚਲੇ ਗਏ ਸਨ ।
ਹੋਰ ਵੇਖੋ : ਵੱਡੇ ਪਰਦੇ ‘ਤੇ ਕਮੀਜ਼ ਉਤਾਰਨ ਵਾਲੇ ਬਾਲੀਵੁੱਡ ਦੇ ਪਹਿਲੇ ਹੀਰੋ ਸਨ ਦਾਰਾ ਸਿੰਘ
Salman-Khan
ਮੁਬੰਈ ਵਿੱਚ ਦੋ ਦਿਨ ਆਰਾਮ ਕਰਨ ਮਗਰੋਂ ਸਲਮਾਨ ਖਾਨ ਨੇ ਫ਼ਿਲਮ ਦੀ ਸ਼ੂਟਿੰਗ ਮੁੜ ਸ਼ੁਰੂ ਕਰ ਦਿੱਤੀ ਹੈ।ਸ਼ੂਟਿੰਗ ਦੇ ਮੁੜ ਸ਼ੁਰੂ ਹੋਣ ਦੀ ਜਾਣਕਾਰੀ 'ਭਾਰਤ' ਦੇ ਪ੍ਰੋਡਿਊਸਰ ਅਤੁੱਲ ਅਗਨੀਹੋਤਰੀ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ । ਉਹਨਾਂ ਨੇ ਫ਼ਿਲਮ ਦੇ ਸੈੱਟ ਦੀਆਂ ਤਸਵੀਰਾਂ ਤੇ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ।
ਹੋਰ ਵੇਖੋ : ਸ਼ੈਰੀ ਮਾਨ ਦੇ ਬਾਉਂਸਰ ਦੀ ਮੁੰਡੀਰ ਨੇ ਕੀਤੀ ਛਿੱਤਰ ਪਰੇਡ, ਦੇਖੋ ਵੀਡਿਓ
https://www.instagram.com/p/BqTwcemAzFV/?utm_source=ig_embed&utm_campaign=embed_video_watch_again
ਅਤੁਲ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਸਲਮਾਨ ਗੱਡੀ 'ਚ ਬੈਠੇ ਨਜ਼ਰ ਆ ਰਹੇ ਹਨ। ਇਸ ਨੂੰ ਅਤੁੱਲ ਨੇ ਕੈਪਸ਼ਨ ਦਿੱਤਾ ਹੈ 'ਭਾਰਤ ਦਿਨ ੫੩'।ਖਬਰਾਂ ਮੁਤਾਬਿਕ 'ਭਾਰਤ' ਦੀ ਸ਼ੂਟਿੰਗ 'ਤੇ ਐਕਟਰ ਆਸਿਫ ਸ਼ੇਖ ਵੀ ਪਹੁੰਚ ਗਏ ਹਨ ਜਿਸ ਦਾ ਐਲਾਨ ਕੁਝ ਦਿਨ ਪਹਿਲਾਂ ਹੀ ਹੋਇਆ ਸੀ।ਇਸ ਸਭ ਦੀ ਵੀ ਅਤੁੱਲ ਨੇ ਹੀ ਜਾਣਕਾਰੀ ਦਿੱਤੀ ਹੈ । ਅਤੁੱਲ ਨੇ ਇੱਕ ਫੋਟੋ ਸ਼ੇਅਰ ਕਰਕੇ ਆਸਿਫ ਦਾ ਸਵਾਗਤ ਕੀਤਾ ਹੈ । 'ਭਾਰਤ' ਅਗਲੇ ਸਾਲ ਈਦ 'ਤੇ ਰਿਲੀਜ਼ ਹੋਣੀ ਹੈ।
ਹੋਰ ਵੇਖੋ : ਜਦੋਂ ਵਧਾਈ ਦੇਣ ਵਾਲੇ ਫੋਟੋਗ੍ਰਾਫਰਾਂ ਤੋਂ ਦੀਪਿਕਾ ਨੇ ਮੰਗੀ ਚਾਕਲੇਟ ,ਵੇਖੋ ਵੀਡਿਓ
https://twitter.com/atulreellife/status/1064116817738776576