ਟੀਵੀ ਦਾ ਸਭ ਤੋਂ ਚਰਚਿਤ ਸ਼ੋਅ 'ਬਿੱਗ ਬੌਸ' ਕਈ ਸਾਲਾਂ ਤੋਂ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ। ਪ੍ਰਸ਼ੰਸਕ ਇਸ ਸ਼ੋਅ ਦੇ 16ਵੇਂ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸ਼ੋਅ ਦੀ ਪ੍ਰਸਿੱਧੀ ਦਾ ਵੱਡਾ ਕਾਰਨ ਸਲਮਾਨ ਖਾਨ ਹਨ। ਇਸ ਦੇ ਨਾਲ ਹੀ ਲੋਕ ਇਸ ਸ਼ੋਅ 'ਚ ਟਾਸਕ ਅਤੇ ਕੰਟੈਸਟੈਂਟ ਨੂੰ ਵੀ ਪਸੰਦ ਕਰਦੇ ਹਨ ਪਰ ਹੁਣ ਸਲਮਾਨ ਦੀ ਸ਼ੋਅ 'ਚ ਮੌਜੂਦਗੀ ਨੂੰ ਲੈ ਕੇ ਸ਼ੱਕ ਪੈਦਾ ਹੋ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਵਾਰ ਸਲਮਾਨ ਖਾਨ ਨੇ ਸ਼ੋਅ ਦੇ ਮੇਕਰਸ ਤੋਂ ਬਹੁਤ ਜ਼ਿਆਦਾ ਫੀਸ ਦੀ ਮੰਗ ਕੀਤੀ ਹੈ। ਇਹ ਸੁਣ ਕੇ ਮੇਕਰਸ ਇਹ ਸੋਚਣ ਲਈ ਮਜ਼ਬੂਰ ਹੋ ਗਏ ਹਨ ਕਿ ਸਲਮਾਨ ਨਾਲ ਸ਼ੋਅ ਨੂੰ ਹੋਸਟ ਕਰਨਾ ਹੈ ਜਾਂ ਨਹੀਂ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਨਵੇਂ ਗੀਤ ‘Peaches’ ਦਾ ਟੀਜ਼ਰ ਹੋਇਆ ਰਿਲੀਜ਼, ਜਾਣੋ ਕਿਸ ਦਿਨ ਗਾਣਾ ਹੋਵੇਗਾ ਦਰਸ਼ਕਾਂ ਦੇ ਰੂਬਰੂ
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ 'ਬਿੱਗ ਬੌਸ' ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਰਿਆਲਿਟੀ ਸ਼ੋਅ ਹੈ। ਇਸ ਦੇ ਨਾਲ ਹੀ 'ਵੀਕੈਂਡ ਕਾ ਵਾਰ' 'ਚ ਸਲਮਾਨ ਖਾਨ ਪਰਿਵਾਰ ਦੇ ਮੈਂਬਰਾਂ ਦੀ ਕਲਾਸਾਂ ਲਗਾ ਦਿੰਦੇ ਹਨ ਅਤੇ ਮਜ਼ਾਕ ਵੀ ਕਰਦੇ ਹੋਏ ਨਜ਼ਰ ਆਉਂਦੇ ਹਨ। ਲੋਕ ਸਲਮਾਨ ਖਾਨ ਦੀ ਹੋਸਟਿੰਗ ਨੂੰ ਬਹੁਤ ਪਸੰਦ ਕਰਦੇ ਹਨ। ਪਰ ਹੁਣ ਪ੍ਰਸ਼ੰਸਕਾਂ ਨੂੰ ਅਭਿਨੇਤਾ ਦੀ ਮੇਜ਼ਬਾਨੀ ਦੇਖਣ ਨੂੰ ਨਹੀਂ ਮਿਲੇਗੀ।
ਖਬਰ ਹੈ ਕਿ ਸਲਮਾਨ ਨੇ ਇਸ ਸੀਜ਼ਨ ਲਈ 'ਬਿੱਗ ਬੌਸ 15' ਤੋਂ ਲਗਭਗ ਤਿੰਨ ਗੁਣਾ ਜ਼ਿਆਦਾ ਫੀਸ ਦੀ ਮੰਗ ਕੀਤੀ ਹੈ ਅਤੇ ਖਬਰ ਇਹ ਵੀ ਹੈ ਕਿ ਜੇਕਰ ਸਲਮਾਨ ਖਾਨ ਦੀ ਗੱਲ ਨਹੀਂ ਮੰਨੀ ਗਈ ਤਾਂ ਉਹ 'ਬਿੱਗ ਬੌਸ 16' ਨੂੰ ਹੋਸਟ ਨਹੀਂ ਕਰਨਗੇ। ਹਾਲਾਂਕਿ ਇਸ ਬਾਰੇ ਮੇਕਰਸ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਲਮਾਨ ਖਾਨ ਨੇ 'ਬਿੱਗ ਬੌਸ' ਦੀ ਫੀਸ ਵਧਾਈ ਹੋਵੇ। ਬਿੱਗ ਬੌਸ 15 ਦੇ ਇੱਕ ਐਪੀਸੋਡ ਲਈ ਅਦਾਕਾਰ ਨੇ 15 ਕਰੋੜ ਰੁਪਏ ਲਏ ਸਨ ਪਰ ਇਸ ਵਾਰ ਫੀਸ ਸੁਣ ਕੇ ਮੇਕਰ ਹੈਰਾਨ ਰਹਿ ਗਏ ਹਨ। ਕਿਹਾ ਜਾ ਰਿਹਾ ਹੈ ਕਿ ਸਲਮਾਨ ਖ਼ਾਨ ਨੇ 1000 ਕਰੋੜ ਮੰਗਿਆ ਹੈ।