ਗਾਂਧੀ ਜਯੰਤੀ ਦੇ ਮੌਕੇ ਤੇ ਸਲਮਾਨ ਖ਼ਾਨ ਨੇ ਦਿੱਤਾ ਖ਼ਾਸ ਸੁਨੇਹਾ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ,ਦੇਖੋ ਵੀਡੀਓ
ਸਲਮਾਨ ਖ਼ਾਨ ਦਾ ਕੋਈ ਵੀ ਵੀਡੀਓ ਜਦੋਂ ਵੀ ਆਉਂਦਾ ਹੈ ਤਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਜਾਂਦਾ ਹੈ। ਜਿਸਦੇ ਚੱਲਦੇ ਉਨ੍ਹਾਂ ਨੇ ਇੱਕ ਵੀਡੀਓ ਗਾਂਧੀ ਜਯੰਤੀ ਦੇ ਮੌਕੇ ਉੱਤੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਜਿਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਖ਼ਾਸ ਮੌਕੇ ਤੇ ਸਲਮਾਨ ਖ਼ਾਨ ਨੇ ਪ੍ਰਸ਼ੰਸਕਾਂ ਨੂੰ ਖ਼ਾਸ ਸੁਨੇਹਾ ਦਿੱਤਾ ਹੈ। ਵੀਡੀਓ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, ‘2 ਅਕਤੂਬਰ ਨੂੰ ਹੈ ਗਾਂਧੀ ਜੈਅੰਤੀ..ਗਾਂਧੀ ਜਯੰਤੀ ਧੂਮ-ਧਾਮ ਨਾਲ ਮਨਾਓ। ਮਹਾਤਮਾ ਗਾਂਧੀ ‘ਦ ਫਾਦਰ ਆਫ਼ ਦ ਨੈਸ਼ਨ’। ਉਸਦੇ ਨਾਲ ਹੀ ਥੋੜਾ ਜਿਹਾ, ਥੋੜਾ ਜਿਹਾ ਕਿਉਂ, ਬਹੁਤ ਜ਼ਿਆਦਾ ਫਿੱਟ ਇੰਡੀਆ ਤੇ ਧਿਆਨ ਦੇਵੋ ਤੇ ਭਾਰਤ ਨੂੰ ਸਵੱਛ ਰੱਖੋ। ਮਤਲਬ ਸਵੱਛ ਭਾਰਤ, ਸਵੱਛ ਭਾਰਤੀ। ਫਿੱਟ ਇੰਡੀਆ, ਫਿੱਟ ਇੰਡੀਅਨ।
View this post on Instagram
ਹੋਰ ਵੇਖੋ:ਸ਼ਕਤੀਮਾਨ ਦਾ ਵੀ ਕੱਟਿਆ ਗਿਆ ਚਲਾਨ, ਟ੍ਰੈਫਿਕ ਪੁਲਿਸ ਨੇ ਹੱਥ ‘ਚ ਥਮਾ ਦਿੱਤਾ ਇੰਨੇ ਰੁਪਏ ਦਾ ਚਲਾਨ- ਦੇਖੋ ਵਾਇਰਲ ਵੀਡੀਓ
ਉਨ੍ਹਾਂ ਨੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਗਾਂਧੀ ਜਯੰਤੀ ਦੇ ਮੌਕੇ ਤੇ, ਭਾਈ ਨੇ ਬੋਲਿਆ ਤੁਹਾਨੂੰ ਮੈਸੇਜ ਦੇਣ ਨੂੰ ਤੇ ਚੁਲਬੁਲ ਪਾਂਡੇ ਤਿਆਰ ਹੈ!’ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।
View this post on Instagram
ਜੇ ਗੱਲ ਕਰੀਏ ਤਾਂ ਸਲਮਾਨ ਖ਼ਾਨ ਦੇ ਕੰਮ ਦੀ ਤਾਂ ਉਹ ਬਹੁਤ ਜਲਦ ‘ਦਬੰਗ 3’ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਜਿਸਦੇ ਚੱਲਦੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਫ਼ਿਲਮ ਦਬੰਗ 3 ਦੀ ਛੋਟੀ ਜਿਹੀ ਝਲਕ ਸਾਂਝੀ ਕੀਤੀ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਇਹ ਫ਼ਿਲਮ ਇਸ ਸਾਲ 20 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।