ਸਲਮਾਨ ਖਾਨ ਨੇ ਆਯੁਸ਼ ਸ਼ਰਮਾ ਦੇ ਦਾਦਾ ਸੁਖਰਾਮ ਸ਼ਰਮਾ ਦੇ ਦੇਹਾਂਤ 'ਤੇ ਪ੍ਰਗਟਾਇਆ ਸੋਗ

By  Pushp Raj May 12th 2022 11:51 AM -- Updated: May 12th 2022 11:52 AM

ਬਾਲੀਵੁੱਡ ਅਦਾਕਾਰ ਤੇ ਸਲਮਾਨ ਖਾਨ ਦੇ ਜੀਜਾ ਆਯੁਸ਼ ਸ਼ਰਮਾ ਦੇ ਦਾਦਾ ਪੰਡਿਤ ਸੁਖਰਾਮ ਦਾ ਬੀਤੇ ਦਿਨ ਦੇਹਾਂਤ ਹੋ ਗਿਆ। ਪੰਡਿਤ ਸੁਖਰਾਮ ਸ਼ਰਮਾ 94 ਸਾਲਾਂ ਦੇ ਸਨ ਤੇ ਬ੍ਰੇਨ ਸਟ੍ਰੋਕ ਦੀ ਸਮੱਸਿਆ ਤੋਂ ਪੀੜਤ ਹੋਣ ਦੇ ਚੱਲਦੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਸ ਮੌਕੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਆਯੁਸ਼ ਸ਼ਰਮਾ ਦੇ ਦਾਦਾ ਸੁਖਰਾਮ ਸ਼ਰਮਾ ਦੇ ਦੇਹਾਂਤ 'ਤੇ ਸੋਗ ਪ੍ਰਗਟਾਇਆ ਹੈ।

image From instagram

ਦੱਸ ਦਈਏ ਕਿ ਪੰਡਿਤ ਸੁਖਰਾਮ ਸ਼ਰਮਾ ਸਾਬਕਾ ਕੇਂਦਰੀ ਮੰਤਰੀ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਉਣ ਮਗਰੋਂ ਸਿਆਸੀ ਗਲਿਆਰੇ ਤੋਂ ਲੈ ਕੇ ਬਾਲੀਵੁੱਡ ਤੱਕ ਸੋਗ ਲਹਿਰ ਛਾਈ ਹੋਈ ਹੈ।

ਇਸ ਦੁਖ ਦੀ ਘੜੀ ਵਿੱਚ ਸਲਮਾਨ ਖਾਨ ਆਪਣੇ ਜੀਜੇ ਆਯੁਸ਼ ਸ਼ਰਮਾ ਨੂੰ ਹੌਸਲਾ ਦਿੰਦੇ ਨਜ਼ਰ ਆਏ। ਸਲਮਾਨ ਖਾਨ ਨੇ ਆਯੁਸ਼ ਦੇ ਦਾਦਾ ਪੰਡਿਤ ਸੁਖਰਾਮ ਸ਼ਰਮਾ ਦੇ ਦੇਹਾਂਤ 'ਤੇ ਸੋਗ ਪ੍ਰਗਟਾਇਆ ਹੈ। ਸਲਮਾਨ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਪੰਡਿਤ ਸੁਖਰਾਮ ਸ਼ਰਮਾ ਸ਼ਰਧਾਂਜਲੀ ਭੇਂਟ ਕੀਤੀ।

image From instagram

ਸਲਮਾਨ ਖਾਨ ਨੇ ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖਰਾਮ ਸ਼ਰਮਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਲਈ ਇੱਕ ਭਾਵੁਕ ਨੋਟ ਲਿਖਿਆ। ਸਲਮਾਨ ਨੇ ਆਪਣੀ ਪੋਸਟ 'ਚ ਲਿਖਿਆ, " 'ਆਯੁਸ਼ ਦੇ ਦਾਦਾ ਸ਼੍ਰੀ ਸੁਖਰਾਮ ਜੀ ਦੇ ਦੇਹਾਂਤ 'ਤੇ ਉਨ੍ਹਾਂ ਦੇ ਪੂਰੇ ਪਰਿਵਾਰ ਨਾਲ ਮੇਰੀ ਦਿਲੋਂ ਹਮਦਰਦੀ ਹੈ।'#RIP ?

ਦੱਸ ਦਈਏ ਕਿ ਬੀਤੇ ਦਿਨ ਸ਼ਾਮ ਦੇ ਸਮੇਂ ਆਯੁਸ਼ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਕੇ ਆਪਣੇ ਦਾਦਾ ਜੀ ਦੇਹਾਂਤ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਇੱਕ ਦਿਨ ਪਹਿਲਾਂ ਆਯੁਸ਼ ਨੇ ਇੱਕ ਪੋਸਟ ਸ਼ੇਅਰ ਕਰਕੇ ਫੈਨਜ਼ ਨੂੰ ਆਪਣੇ ਦਾਦਾ ਜੀ ਲਈ ਪ੍ਰਾਰਥਨਾ ਕਰਨ ਲਈ ਵੀ ਕਿਹਾ ਸੀ।

ਇਸ ਦੁਖਦ ਖ਼ਬਰ ਨੂੰ ਆਯੁਸ਼ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਆਯੁਸ਼ ਸ਼ਰਮਾ ਨੇ ਆਪਣੇ ਦਾਦਾ ਜੀ ਲਈ ਇੱਕ ਬਹੁਤ ਹੀ ਭਾਵੁਕ ਨੋਟ ਲਿਖਿਆ ਸੀ।

image From instagram

ਹੋਰ ਪੜ੍ਹੋ : ਆਯੁਸ਼ ਸ਼ਰਮਾ ਦੇ ਦਾਦਾ ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖਰਾਮ ਸ਼ਰਮਾ ਦਾ ਹੋਇਆ ਦੇਹਾਂਤ

ਆਯੁਸ਼ ਨੇ ਆਪਣੀ ਪੋਸਟ ਵਿੱਚ ਲਿਖਿਆ, " ਬਹੁਤ ਹੀ ਭਾਰੀ ਤੇ ਦੁਖੀ ਮਨ ਨਾਲ ਮੈਂ ਆਪਣੇ ਪਿਆਰੇ ਦਾਦਾ ਜੀ ਪੰਡਿਤ ਸੁਖਰਾਮ ਸ਼ਰਮਾ ਨੂੰ ਵਿਦਾਈ ਦੇ ਰਿਹਾ ਹਾਂ। ਭਲੇ ਹੀ ਤੁਸੀਂ ਚੱਲੇ ਗਏ, ਪਰ ਫਿਰ ਵੀ ਇਹ ਜਾਣਦਾ ਹਾਂ ਕਿ ਤੁਸੀਂ ਹਮੇਸ਼ਾ ਮੇਰੇ ਨਾਲ ਰਹੋਗੇ, ਮੇਰਾ ਖਿਆਲ ਰੱਖੋਗੇ, ਮੈਨੂੰ ਰਾਹ ਵਿਖਾਓਗੇ ਤੇ ਮੈਨੂੰ ਆਪਣਾ ਅਸ਼ੀਰਵਾਦ ਦਵੋਗੇ, ਜਿਵੇਂ ਤੁਸੀਂ ਹਮੇਸ਼ਾਂ ਦਿੰਦੇ ਸੀ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ, ਦਾਦਾ ਜੀ ਅਸੀਂ ਤੁਹਾਨੂੰ ਹਮੇਸ਼ਾ ਯਾਦ ਕਰਾਂਗੇ। "

ਦੱਸ ਦੇਈਏ ਕਿ ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖਰਾਮ ਸ਼ਰਮਾ ਦੇ ਦੋ ਪੋਤੇ ਆਯੁਸ਼ ਸ਼ਰਮਾ ਅਤੇ ਆਸ਼ਰੇ ਸ਼ਰਮਾ ਹਨ। ਆਸ਼ਰੇ ਰਾਜਨੀਤੀ ਵਿੱਚ ਸਰਗਰਮ ਹੈ ਜਦੋਂ ਕਿ ਆਯੁਸ਼ ਬਾਲੀਵੁੱਡ ਇੰਡਸਟਰੀ ਦਾ ਹਿੱਸਾ ਹਨ ਆਯੁਸ਼ ਦਾ ਵਿਆਹ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਨਾਲ ਹੋਇਆ ਹੈ ਅਤੇ ਦੋਹਾਂ ਦੇ ਦੋ ਬੱਚੇ ਹਨ।

 

View this post on Instagram

 

A post shared by Salman Khan (@beingsalmankhan)

Related Post