ਸਲਮਾਨ ਖ਼ਾਨ ਦਾ ਪੰਜਾਬੀ ਗੀਤਾਂ 'ਤੇ ਡਾਂਸ ਦਾ ਵੀਡੀਓ ਹੋਇਆ ਵਾਇਰਲ,ਵੇਖੋ ਵੀਡੀਓ ਪੰਜਾਬੀ ਸਟਾਰਸ ਨਾਲ ਸਲਮਾਨ ਖ਼ਾਨ ਦੀ ਮਸਤੀ ਦਾ ਵੀਡੀਓ  

By  Shaminder March 1st 2019 10:32 AM -- Updated: March 1st 2019 10:33 AM

ਸਲਮਾਨ ਖ਼ਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਉਹ ਪੰਜਾਬੀ ਗਾਇਕਾਂ ਨਾਲ ਪੰਜਾਬੀ ਗੀਤਾਂ ਦਾ ਅਨੰਦ ਮਾਣਦੇ ਨਜ਼ਰ ਆ ਰਹੇ ਨੇ । ਇਸ ਦੇ ਨਾਲ ਹੀ ਉਨ੍ਹਾਂ ਦੀਆਂ ਫ਼ਿਲਮਾਂ ਦੇ ਹਿੰਦੀ ਗਾਣੇ ਵੀ ਗਾਏ ਜਾ ਰਹੇ ਨੇ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਜਸਬੀਰ ਜੱਸੀ,ਨਵਰਾਜ ਹੰਸ,ਬਾਦਸ਼ਾਹ,ਬਾਬੀ ਦਿਓਲ ਅਤੇ ਹੋਰ ਕਈ ਸਟਾਰ ਨਜ਼ਰ ਆ ਰਹੇ ਨੇ ।

ਹੋਰ ਵੇਖੋ :ਹਰਦੇਵ ਮਾਹੀਨੰਗਲ ਨੂੰ ਇਸ ਕੈਸੇਟ ਨੇ ਦਿਵਾਈ ਸੀ ਪਹਿਚਾਣ, ਸੰਗੀਤ ਜਗਤ ਨੂੰ ਦਿੱਤੇ ਹਨ ਕਈ ਹਿੱਟ ਗੀਤ

https://www.instagram.com/p/Buc4S03HxqP/

ਇਸ ਵੀਡੀਓ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਬਾਲੀਵੁੱਡ ਦੇ ਕਈ ਸਟਾਰਸ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਲੋਕਾਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ 'ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ।ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਸਲਮਾਨ ਖ਼ਾਨ ਦਾ ਇਸ ਤਰ੍ਹਾਂ ਦਾ ਵੀਡੀਓ ਸਾਹਮਣੇ ਆਇਆ ਹੈ । ਇਸ ਤੋਂ ਪਹਿਲਾਂ ਵੀ ਸਲਮਾਨ ਖ਼ਾਨ ਦੇ ਆਪਣੇ ਭਾਣਜੇ ਅਤੇ ਭਤੀਜਿਆਂ ਨਾਲ ਮਸਤੀ ਕਰਦਿਆਂ ਦੇ ਵੀਡੀਓ ਵਾਇਰਲ ਹੁੰਦੇ ਆ ਰਹੇ ਨੇ ਅਤੇ ਇੱਕ ਵਾਰ ਮੁੜ ਤੋਂ ਇਨਾਂ ਪੰਜਾਬੀ ਸਟਾਰਸ ਨਾਲ ਇਹ ਵੀਡੀਓ ਵਾਇਰਲ ਹੋਇਆ ਹੈ ।

Related Post