ਅਕਸ਼ੇ ਕੁਮਾਰ ਤੋਂ ਬਾਅਦ ਸਲਮਾਨ ਖਾਨ ਵੀ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ, ਕੀਤਾ ਵੱਡਾ ਐਲਾਨ 

By  Rupinder Kaler February 18th 2019 01:07 PM

ਅਮਿਤਾਭ ਬੱਚਨ, ਐਮੀ ਵਿਰਕ, ਰਣਜੀਤ ਬਾਵਾ, ਦਿਲਜੀਤ, ਬਾਦਸ਼ਾਹ, ਅਕਸ਼ੇ ਕੁਮਾਰ ਤੋਂ ਬਾਅਦ ਸਲਮਾਨ ਖਾਨ ਨੇ ਵੀ ਪੁਲਵਾਮਾ ਵਿੱਚ ਫਿਦਾਈਨ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ । ਸਲਮਾਨ ਖਾਨ ਦੀ ਸੰਸਥਾ ਬੀਇੰਗ ਹੂਮੈਨ ਨੇ   ਸ਼ਹੀਦਾਂ ਦੇ ਪਰਿਵਾਰਾਂ ਨੂੰ ਵੱਡੀ ਰਕਮ ਦੇਣ ਦਾ ਐਲਾਨ ਕੀਤਾ ਹੈ ।

https://twitter.com/KirenRijiju/status/1096983780961611776

ਖਬਰਾਂ ਮੁਤਾਬਿਕ ਸਲਮਾਨ ਖਾਨ ਨੇ ਇਹ ਰਕਮ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸ਼ਹੀਦਾ ਦੇ ਪਰਿਵਾਰਾਂ ਲਈ ਚਲਾਈ ਜਾ ਰਹੀ ਮੁਹਿੰਮ ਭਾਰਤ ਕੇ ਵੀਰ ਨੂੰ ਦਾਨ ਕਰਨੀ ਹੈ ।ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਹਮਲੇ ਵਿੱਚ ਸਾਡੀ ਫੌਜ ਦੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਹਨ । ਇਸ ਹਮਲੇ ਨੂੰ ਲੈ ਕੇ ਪੂਰੇ ਦੇਸ਼ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਤੇ ਲੋਕ ਸੜਕਾਂ 'ਤੇ ਉੱਤਰ ਕੇ ਨਾਅਰੇਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ ।

https://twitter.com/BeingSalmanKhan/status/1096084550520918017

ਇਸ ਹਮਲੇ ਤੋਂ ਬਾਅਦ ਸਲਮਾਨ ਖਾਨ ਨੇ ਆਪਣੇ ਨਵੇਂ ਪ੍ਰੋਨਜੈਕਟ ਨੋਟਬੁੱਕ ਦਾ ਟਰੈਲਰ ਰੋਕ ਦਿੱਤਾ ਹੈ ।

Related Post