ਬਾਲੀਵੁੱਡ ਅਦਾਕਾਰ ਫਰਾਜ਼ ਖ਼ਾਨ ਆਈਸੀਯੂ ‘ਚ ਭਰਤੀ ਹਨ । ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਅਤੇ ਖ਼ਬਰਾਂ ਇਹ ਵੀ ਸਨ ਕਿ ਉਨ੍ਹਾਂ ਦੀ ਹਾਲਤ ਠੀਕ ਨਹੀਂ ਹੈ ਅਤੇ ਅਦਾਕਾਰ ਜ਼ਿੰਦਗੀ ਅਤੇ ਮੌਤ ਦਰਮਿਆਨ ਜੂਝ ਰਿਹਾ ਹੈ ਅਤੇ ਇਲਾਜ ਲਈ 25 ਲੱਖ ਰੁਪਏ ਦੀ ਲੋੜ ਵੀ ਹੈ।ਪਰ ਇਹ ਸਾਰੇ ਬਿੱਲ ਅਦਾਕਾਰ ਸਲਮਾਨ ਖ਼ਾਨ ਨੇ ਅਦਾ ਕਰ ਦਿੱਤੇ ਹਨ ।
faraz-khan
ਅਦਾਕਾਰਾ ਕਸ਼ਮੀਰਾ ਸ਼ਾਹ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ । ਇਸ ਦੇ ਨਾਲ –ਨਾਲ ਉਨ੍ਹਾਂ ਨੇ ਸਲਮਾਨ ਖ਼ਾਨ ਦੀ ਦਰਿਆ ਦਿਲੀ ਅਤੇ ਮਦਦ ਲਈ ਸ਼ੁਕਰੀਆ ਅਦਾ ਵੀ ਕੀਤਾ ਹੈ । ਦੱਸ ਦਈਏ ਕਿ ਫਰਾਜ਼ ਖ਼ਾਨ ਐਕਟਰ ਯੂਸਫ ਖ਼ਾਨ ਦੇ ਬੇਟੇ ਹਨ ।
ਹੋਰ ਪੜ੍ਹੋ : ਗਾਇਕਾ ਅਫਸਾਨਾ ਖ਼ਾਨ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
faraz-khan
ਯੂਸਫ ‘ਅਮਰ ਅਕਬਰ ਐਂਥਨੀ’ ਅਤੇ ਡਾਨ ਵਰਗੀਆਂ ਫ਼ਿਲਮਾਂ ‘ਚ ਨਜ਼ਰ ਆਏ ਸਨ। ਫਰਾਜ਼ ਦੇ ਛੋਟੇ ਭਰਾ ਫਹਮਾਨ ਦਾ ਕਹਿਣਾ ਹੈ ਕਿ ਪਿਛਲੇ ਇਕ ਸਾਲ ਤੋਂ ਫਰਾਜ਼ ਨੂੂੰ ਖੰਘ ਅਤੇ ਸੀਨੇ ‘ਚ ਇਨਫੈਕਸ਼ਨ ਸੀ । ਤਬੀਅਤ ਖਰਾਬ ਹੋਣ ‘ਤੇ ਉਸ ਨੂੰ ਹਸਪਤਾਲ ਦੇ ਐਮਰਜੇਂਸੀ ਵਾਰਡ ‘ਚ ਭਰਤੀ ਕਰਵਾਇਆ ਗਿਆ ਸੀ ।
faraz-khan
ਪਿਛਲੇ ਪੰਜ ਦਿਨਾਂ ਤੋਂ ਅਦਾਕਾਰ ਵੇਂਟੀਲੇਟਰ ‘ਤੇ ਹੈ।ਡਾਕਟਰਾਂ ਮੁਤਾਬਕ ਉਸ ਦੇ ਬਚਣ ਦੀ ਸੰਭਾਵਨਾ 50 ਫੀਸਦੀ ਤੱਕ ਹੈ । ਫਰਾਜ਼ ‘ਫਰੇਬ’ ਅਤੇ ‘ਮਹਿੰਦੀ’ ਵਰਗੀਆਂ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।
View this post on Instagram
You are truly a great Human Being. Thank you for taking care of Faraaz Khan and his medical bills. Actor Faraaz Khan of Fareb game is in critical condition and Salman has stood by his side and helped him like he helps so many others. I am and will always remain a true admirer. If people don’t like this post I don’t care. You have a choice to unfollow me. This is what I think and fee. I think he is the most genuine person I have ever met in this film industry @beingsalmankhan
A post shared by Kashmera Shah (@kashmera1) on Oct 14, 2020 at 9:10am PDT