Salman Khan New Film: ਸਲਮਾਨ ਖ਼ਾਨ ਨੇ ਬਾਲੀਵੁੱਡ ‘ਚ 34 ਸਾਲ ਪੂਰੇ ਕਰਨ ਮੌਕੇ ‘ਤੇ ਐਲਾਨ ਕੀਤਾ ਨਵੀਂ ਫ਼ਿਲਮ 'ਕਿਸ ਕਾ ਭਾਈ...ਕਿਸੀ ਕੀ ਜਾਨ' ਦਾ, ਪ੍ਰਸ਼ੰਸਕਾਂ ‘ਚ ਛਾਈ ਖੁਸ਼ੀ

Salman Khan Announces New Film ‘Kisi Ka Bhai.. Kisi Ki Jaan’ : ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੂੰ ਅੱਜ ਬਾਲੀਵੁੱਡ ਇੰਡਸਟਰੀ ਦਾ 'ਸੁਲਤਾਨ' ਕਿਹਾ ਜਾਂਦਾ ਹੈ। 26 ਅਗਸਤ ਉਹ ਤਾਰੀਖ ਹੈ ਜਦੋਂ ਇਸ ਟਾਈਗਰ ਨੇ ਇੰਡਸਟਰੀ ਵਿੱਚ ਐਂਟਰੀ ਕੀਤੀ ਸੀ। ਜੀ ਹਾਂ, ਅੱਜ ਦੇ ਦਿਨ 1988 'ਚ ਸਲਮਾਨ ਖਾਨ ਨੇ 'ਬੀਵੀ ਹੋ ਤੋ ਐਸੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।
ਜਿਸ ਕਰਕੇ ਅੱਜ ਯਾਨਕੀ 26 ਅਗਸਤ ਨੂੰ ਉਨ੍ਹਾਂ ਨੇ ਇਸ ਇੰਡਸਟਰੀ 'ਚ 34 ਸਾਲ ਪੂਰੇ ਕਰ ਲਏ ਹਨ। ਇਸ ਖਾਸ ਮੌਕੇ 'ਤੇ ਸਲਮਾਨ ਖ਼ਾਨ ਨੇ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਸਲਮਾਨ ਖ਼ਾਨ ਦੀ ਨਵੀਂ ਫਿਲਮ ਦਾ ਨਾਂ 'ਕਿਸ ਕਾ ਭਾਈ ਕਿਸੀ ਕੀ ਜਾਨ' ਹੈ। ਅਭਿਨੇਤਾ ਨੇ ਪ੍ਰਸ਼ੰਸਕਾਂ ਨੂੰ ਵੀਡੀਓ ਦੇ ਨਾਲ ਸਰਪ੍ਰਾਈਜ਼ ਦਿੱਤਾ।
Image Source: Twitter
ਹੋਰ ਪੜ੍ਹੋ : 100ਵੇਂ ਜਨਮ ਦਿਨ 'ਤੇ ਬਜ਼ੁਰਗ ਔਰਤ ਨੇ ਜ਼ਾਹਿਰ ਕੀਤੀ ਅਜੀਬੋ ਗਰੀਬ ਇੱਛਾ, ਪੁਲਿਸ ਪਹੁੰਚੀ ਗ੍ਰਿਫਤਾਰ ਕਰਨ ਲਈ
Image Source: Twitter
ਬਾਲੀਵੁੱਡ 'ਚ 34 ਸਾਲ ਪੂਰੇ ਹੋਣ 'ਤੇ ਸਲਮਾਨ ਖਾਨ ਨੇ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦਾ ਪਹਿਲਾ ਲੁੱਕ ਸ਼ੇਅਰ ਕੀਤਾ ਹੈ। ਅੱਜ 26 ਅਗਸਤ ਨੂੰ ਸਲਮਾਨ ਖਾਨ ਫਿਲਮ ਇੰਡਸਟਰੀ 'ਚ 34 ਸਾਲ ਪੂਰੇ ਕਰ ਲਏ ਹਨ।
ਇਸ ਤੋਂ ਇਲਾਵਾ ਵੀਡੀਓ ਚ ਸਲਮਾਨ ਖ਼ਾਨ ਦੀ ਨਵੀਂ ਲੁੱਕ ਦੇਖਣ ਨੂੰ ਮਿਲ ਰਹੇ ਹਨ। ਸਲਮਾਨ ਖ਼ਾਨ ਜੋ ਕਿ ਲੰਬੇ ਵਾਲਾਂ ਦੇ ਨਾਲ ਨਜ਼ਰ ਆ ਰਹੇ ਹਨ। ਕੁਝ ਪ੍ਰਸ਼ੰਸਕ ਨੂੰ ਲੱਗ ਰਿਹਾ ਹੈ ਕਿ ਸਲਮਾਨ ਖ਼ਾਨ ਨੇ ‘ਕਭੀ ਈਦ ਕਭੀ ਦੀਵਾਲੀ’ ਫ਼ਿਲਮ ਦਾ ਨਾਮ ਬਦਲਿਆ ਹੈ। ਪਰ ਅਜੇ ਤੱਕ ਇਸ ਉੱਤੇ ਕੋਈ ਅਧਿਕਾਰੀ ਐਲਾਨ ਨਹੀਂ ਕੀਤਾ ਗਿਆ ਹੈ। ਜਿਸ ਤੋਂ ਲੱਗਦਾ ਹੈ ਕਿ 'ਕਿਸੀ ਕਾ ਭਾਈ ਕਿਸੀ ਕੀ ਜਾਨ' ਸਲਮਾਨ ਖ਼ਾਨ ਦੀ ਆਉਣ ਵਾਲੀ ਇੱਕ ਹੋਰ ਨਵੀਂ ਫ਼ਿਲਮ ਹੈ।
Image Source: Twitter
ਆਪਣੇ ਵੀਡੀਓ ਸੰਦੇਸ਼ ਦੇ ਨਾਲ ਇੱਕ ਨੋਟ ਸਾਂਝ ਕਰਦੇ ਹੋਏ ਕਿਹਾ ਉਨ੍ਹਾਂ ਨੇ ਬਾਲੀਵੁੱਡ 'ਚ 34 ਸਾਲ ਪੂਰੇ ਕਰ ਲਏ ਹਨ ਅਤੇ ਉਨ੍ਹਾਂ ਨੂੰ ਮਿਲੇ ਪਿਆਰ ਦੀ ਉਹ ਕਦਰ ਕਰਦੇ ਹਨ। ਇਸ ਪੋਸਟ ਉੱਤੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਸਲਮਾਨ ਨੂੰ ਵਧਾਈ ਦੇ ਰਹੇ ਹਨ।
View this post on Instagram