ਸ਼ਾਹਰੁਖ ਤੇ ਸਲਮਾਨ ਦਾ ਜਨਮਦਿਨ ਪਾਰਟੀ 'ਤੇ ਮਸਤੀ ਦਾ ਵੀਡੀਓ ਹੋਇਆ ਵਾਇਰਲ , ਦੇਖੋ ਵੀਡੀਓ
Aaseen Khan
December 28th 2018 11:40 AM --
Updated:
December 28th 2018 01:59 PM
ਬਾਲੀਵੁੱਡ ਦੇ ਬਿਇੰਗ ਹਿਊਮਨ ਸਲਮਾਨ ਖਾਨ 27 ਦਿਸੰਬਰ ਨੂੰ ਆਪਣਾ 53 ਵਾਂ ਜਨਮ ਦਿਨ ਮਨਾ ਕੇ ਹਟੇ ਹਨ। ਸਲਮਾਨ ਖਾਨ ਨੇ ਪਨਵੇਲ ਦੇ ਆਪਣੇ ਫਾਰਮ ਹਾਊਸ 'ਚ ਜਨਮਦਿਨ ਦੀ ਪਾਰਟੀ ਦਿੱਤੀ ਜਿਸ 'ਚ ਉਹਨਾਂ ਦੇ ਖਾਸ ਦੋਸਤ ਅਤੇ ਫੈਮਿਲੀ ਮੈਂਬਰ ਸ਼ਾਮਿਲ ਹੋਏ। ਸਲਮਾਨ ਖਾਨ ਦੇ 53 ਵੇਂ ਜਨਮਦਿਨ ਦੀ ਇਹ ਪਾਰਟੀ 28 ਦਿਸੰਬਰ ਦੀ ਸਵੇਰ ਤੱਕ ਚੱਲੀ ਅਤੇ ਰਾਤ ਭਰ ਉਹਨਾਂ ਦੇ ਦੋਸਤ ਪਾਰਟੀ 'ਚ ਪਹੁੰਚਦੇ ਰਹੇ ਅਤੇ ਮਸਤੀ ਚਲਦੀ ਰਹੀ। ਸਲਮਾਨ ਖਾਨ ਦੀ ਪਾਰਟੀ 'ਚ ਕਰਣ ਅਰਜੁਨ ਦੀ ਜੋੜੀ ਵੀ ਦੁਬਾਰਾ ਇਕੱਠੀ ਦੇਖਣ ਨੂੰ ਮਿਲੀ। ਜੀ ਹਾਂ ਉਹਨਾਂ ਦੀ ਪਾਰਟੀ 'ਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਵੀ ਪਹੁੰਚੇ।