ਸਲਮਾਨ ਖ਼ਾਨ ਤੇ ਜੀਜੇ ਆਯੂਸ਼ ਸ਼ਰਮਾ ਦੇ ਰਿਸ਼ਤੇ ‘ਚ ਆਈ ਦਰਾਰ, ਫ਼ਿਲਮ 'ਕਭੀ ਈਦ ਕਭੀ ਦੀਵਾਲੀ' ਤੋਂ ਹੋਏ ਬਾਹਰ

By  Lajwinder kaur May 22nd 2022 05:17 PM

kabhi eid kabhi diwali movie new news: ਇਨ੍ਹੀਂ ਦਿਨੀਂ ਬਾਲੀਵੁੱਡ ਦੀਆਂ ਕਈ ਫਿਲਮਾਂ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀਆਂ ਹਨ। ਇਸ ਦੇ ਨਾਲ ਹੀ ਕਈ ਫਿਲਮਾਂ ਬਣਾਉਣ ਦਾ ਐਲਾਨ ਵੀ ਕੀਤਾ ਹੈ। ਇਸ ਦੌਰਾਨ Salman Khan  ਸ਼ਹਿਨਾਜ਼ ਗਿੱਲ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਖਾਸ ਚਰਚਾ 'ਚ ਹੈ। ਇਸ ਫਿਲਮ 'ਚ ਸਲਮਾਨ ਖ਼ਾਨ ਦੇ ਨਾਲ-ਨਾਲ ਉਨ੍ਹਾਂ ਦੇ ਜੀਜਾ ਆਯੂਸ਼ ਸ਼ਰਮਾ ਅਤੇ ਜ਼ਹੀਰ ਇਕਬਾਲ ਵੀ ਸੀ ਪਰ ਹੁਣ ਖਬਰ ਆ ਰਹੀ ਹੈ ਕਿ ਆਯੂਸ਼ ਸ਼ਰਮਾ ਅਤੇ ਜ਼ਹੀਰ ਇਕਬਾਲ ਨੂੰ ਇਸ ਫਿਲਮ ਤੋਂ ਹਟਾ ਦਿੱਤਾ ਗਿਆ ਹੈ। ਇਸ ਦਾ ਕਾਰਨ ਕਿਸੇ ਵੀ ਪ੍ਰੋਜੈਕਟ ਨੂੰ ਲੈ ਕੇ ਉਨ੍ਹਾਂ ਦੇ ਮਤਭੇਦ ਨੂੰ ਦੱਸਿਆ ਜਾ ਰਿਹਾ ਹੈ।

ਹੋਰ ਪੜ੍ਹੋ : ਇੰਗਲਿਸ਼ ਬੋਲਣ ਨੂੰ ਲੈ ਕੇ ਅਫ਼ਸਾਨਾ ਖਾਨ ਤੇ ਸ਼ਮਿਤਾ ਸ਼ੈੱਟੀ ਹੋਈਆਂ ਗੁੱਥਮ-ਗੁੱਥੀ, ਵੀਡੀਓ ਵਾਇਰਲ

Salman Khan shares first look from ‘Kabhi Eid Kabhi Diwali’; shooting begins Image Source: Instagram

ਮੀਡੀਆ ਰਿਪੋਰਟਾਂ ਮੁਤਾਬਕ ਆਯੂਸ਼ ਨੇ ਰਚਨਾਤਮਕ ਮਤਭੇਦਾਂ ਕਾਰਨ ਫਿਲਮ ਛੱਡ ਦਿੱਤੀ ਹੈ। ਮੀਡੀਆ ਸੂਤਰ ਦੇ ਹਵਾਲੇ ਤੋਂ ਪਤਾ ਚੱਲਿਆ ਹੈ, "ਹਾਂ ਕਭੀ ਈਦ ਕਭੀ ਦੀਵਾਲੀ ਦੀ ਟੀਮ ਨੇ ਸ਼ੂਟ ਸ਼ੁਰੂ ਕੀਤਾ ਸੀ ਪਰ ਸਲਮਾਨ ਖ਼ਾਨ ਫਿਲਮਸ ਅਤੇ ਆਯੂਸ਼ ਸ਼ਰਮਾ ਵਿੱਚ ਕੁਝ ਮਤਭੇਦ ਸਨ, ਆਯੂਸ਼ ਨੇ ਰਚਨਾਤਮਕ ਅੰਤਰ ਦੇ ਕਾਰਨ ਪ੍ਰੋਜੈਕਟ ਛੱਡ ਦਿੱਤਾ ਸੀ।"

ਰਿਪੋਰਟ 'ਚ ਅੱਗੇ ਕਿਹਾ ਗਿਆ ਹੈ, 'ਆਯੂਸ਼ ਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਇਕ ਦਿਨ ਦੀ ਸ਼ੂਟਿੰਗ ਵੀ ਪੂਰੀ ਕਰ ਲਈ ਸੀ। ਸ਼ੂਟਿੰਗ ਦੌਰਾਨ ਆਯੂਸ਼ ਅਤੇ ਪ੍ਰੋਡਕਸ਼ਨ ਹਾਊਸ ਵਿਚਾਲੇ ਕੁਝ ਮਤਭੇਦ ਦੇਖਣ ਨੂੰ ਮਿਲੇ, ਜਿਸ ਤੋਂ ਬਾਅਦ ਆਯੂਸ਼ ਨੇ ਫਿਲਮ ਛੱਡ ਦਿੱਤੀ।

Antim (1) Image Source: Instagram

ਆਯੂਸ਼ ਸ਼ਰਮਾ ਹੀ ਨਹੀਂ ਬਲਕਿ ਜ਼ਹੀਰ ਇਕਬਾਲ ਵੀ ਸਲਮਾਨ ਖ਼ਾਨ ਦੀ 'ਕਭੀ ਈਦ ਕਭੀ ਦੀਵਾਲੀ' ਤੋਂ ਬਾਹਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਆਯੂਸ਼ ਅਤੇ ਜ਼ਹੀਰ ਦੇ ਬਾਹਰ ਹੋਣ ਤੋਂ ਬਾਅਦ ਫਿਲਮ ਲਈ ਨੌਜਵਾਨ ਕਲਾਕਾਰਾਂ ਦੀ ਕਾਸਟ 'ਤੇ ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ।

shehnaaz-Gill-and-salman-khan-eid-party Image Source: Instagram

ਤੁਹਾਨੂੰ ਦੱਸ ਦੇਈਏ ਕਿ ਕਭੀ ਈਦ ਕਭੀ ਦੀਵਾਲੀ ਫ਼ਿਲਮ ਸ਼ਹਿਨਾਜ਼ ਗਿੱਲ ਕਰਕੇ ਵੀ ਚਰਚਾ 'ਚ ਬਣੀ ਹੋਈ ਸੀ। ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਵੀ ਇਸ ਫ਼ਿਲਮ ਲਈ ਬਹੁਤ ਜ਼ਿਆਦਾ ਉਤਸ਼ਾਹਿਤ ਹਨ। ਸ਼ਹਿਨਾਜ਼ ਗਿੱਲ ਇਸ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ।

ਹੋਰ ਪੜ੍ਹੋ : ਕਮਾਈ ਦੇ ਰਿਕਾਰਡ ਤੋੜਦੇ ਹੋਏ ਐਮੀ-ਸਰਗੁਣ-ਨਿਮਰਤ ਦੀ ਫ਼ਿਲਮ ‘ਸੌਂਕਣ ਸੌਂਕਣੇ’ ਨੇ ਦੂਜੇ ਹਫਤੇ ‘ਚ ਕੀਤਾ ਪ੍ਰਵੇਸ਼

Related Post