ਮੌਤ ਤੋਂ ਬਾਅਦ ਵਾਇਰਲ ਹੋਇਆ ਸੀ ਸਲਮਾਨ ਖ਼ਾਨ ਦੇ ਦੋਸਤ ਇੰਦਰ ਦਾ ਖੁਦਕੁਸ਼ੀ ਵਾਲਾ ਵੀਡੀਓ, ਇਸ ਘਟਨਾ ਨੇ ਬਰਬਾਦ ਕੀਤੀ ਜ਼ਿੰਦਗੀ  

By  Rupinder Kaler August 26th 2019 03:59 PM
ਮੌਤ ਤੋਂ ਬਾਅਦ ਵਾਇਰਲ ਹੋਇਆ ਸੀ ਸਲਮਾਨ ਖ਼ਾਨ ਦੇ ਦੋਸਤ ਇੰਦਰ ਦਾ ਖੁਦਕੁਸ਼ੀ ਵਾਲਾ ਵੀਡੀਓ, ਇਸ ਘਟਨਾ ਨੇ ਬਰਬਾਦ ਕੀਤੀ ਜ਼ਿੰਦਗੀ  

ਸਲਮਾਨ ਖ਼ਾਨ ਦੇ ਕਰੀਬੀ ਦੋਸਤ ਤੇ ਬਾਲੀਵੁੱਡ ਅਦਾਕਾਰ ਇੰਦਰ ਕੁਮਾਰ ਦਾ ਅੱਜ ਜਨਮ ਦਿਨ ਹੈ । ਇੰਦਰ ਨੇ 28 ਜੁਲਾਈ 2017 ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ । ਅੱਜ ਇਸ ਖ਼ਾਸ ਦਿਨ ਤੇ ਤੁਹਾਨੂੰ ਇੰਦਰ ਦੇ ਜੀਵਨ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਦੇ ਹਾਂ । ਜਿਸ ਸਮੇਂ ਇੰਦਰ ਦੀ ਮੌਤ ਹੋਈ, ਉਸ ਸਮੇਂ ਉਹ 44 ਸਾਲਾਂ ਦੇ ਸਨ । ਇੰਦਰ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਸੀ ।

ਇੰਦਰ ਦੀ ਮੌਤ ਤੋਂ ਬਾਅਦ, ਇੰਦਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ ਸੀ । ਇਸ ਵੀਡੀਓ ਵਿੱਚ ਉਹ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਨਜ਼ਰ ਆ ਰਹੇ ਸਨ । ਵੀਡੀਓ ਵਿੱਚ ਉਹ ਖੁਦਕੁਸ਼ੀ ਦੀ ਵੀ ਗੱਲ ਕਰ ਰਹੇ ਸਨ । ਇਸ ਵੀਡੀਓ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਬਾਰੇ ਹੋਰ ਵੀ ਕਈ ਖੁਲਾਸੇ ਕੀਤੇ ਸਨ । ਇਸ ਵੀਡੀਓ ਵਿੱਚ ਉਹ ਸ਼ਰਾਬ ਦੀ ਬੋਤਲ ਫੜ੍ਹਕੇ ਰੋਂਦੇ ਰਹਿੰਦੇ ਹਨ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਵੀਡੀਓ ਉਹਨਾਂ ਦੀ ਕਿਸੇ ਫ਼ਿਲਮ ਦਾ ਸੀ । ਫ਼ਿਲਮ ਮਸੀਹਾ ਦੇ ਇੱਕ ਸੀਨ ਨੇ ਇੰਦਰ ਦਾ ਕਰੀਅਰ ਬਰਬਾਦ ਕਰ ਦਿੱਤਾ ਸੀ । ਇਸ ਫ਼ਿਲਮ ਵਿੱਚ ਉਹ ਸੁਨੀਲ ਸ਼ੈੱਟੀ ਨਾਲ ਕੰਮ ਕਰ ਰਹੇ ਸਨ । ਫ਼ਿਲਮ ਵਿੱਚ ਹੈਲੀਕਾਪਟਰ ਦਾ ਇੱਕ ਸੀਨ ਸੀ । ਇੰਦਰ ਹੈਲੀਕਾਪਟਰ ਤੋਂ ਖੁਦ ਹੀ ਸਟੰਟ ਕਰ ਰਹੇ ਸਨ । ਅਚਾਨਕ ਇੰਦਰ ਉੱਡਦੇ ਹੋਏ ਜਹਾਜ਼ ਤੋਂ ਹੇਠਾ ਡਿੱਗ ਪਏ ਸਨ, ਇਸ ਹਾਦਸੇ ਤੋਂ ਬਾਅਦ ਉਹਨਾਂ ਨੂੰ ਗੰਭੀਰ ਸੱਟ ਵਜਦੀ ਹੈ ।

ਡਾਕਟਰ ਉਹਨਾਂ ਨੂੰ ਤਿੰਨ ਸਾਲ ਬੈੱਡ ਰੈਸਟ ਤੇ ਰਹਿਣ ਲਈ ਕਹਿੰਦੇ ਹਨ । ਇਹਨਾਂ ਤਿੰਨਾਂ ਸਾਲਾਂ ਵਿੱਚ ਇੰਦਰ ਦਾ ਕਰੀਅਰ ਪੂਰੀ ਤਰ੍ਹਾਂ ਬਰਬਾਦ ਹੋ ਜਾਂਦਾ ਹੈ । ਇੰਦਰ ਦੇ ਫ਼ਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹ ਸਲਮਾਨ ਖ਼ਾਨ ਦੀ ਫ਼ਿਲਮ ਵਾਂਟੇਡ ਵਿੱਚ ਨਜ਼ਰ ਆ ਚੁੱਕੇ ਹਨ । ਇਸ ਤੋਂ ਇਲਵਾ ਉਹਨਾਂ ਨੇ ਹੋਰ ਵੀ ਕਈ ਵੱਡੇ ਬੈਨਰ ਦੀਆਂ ਫ਼ਿਲਮਾਂ ਕੀਤੀਆਂ ਸਨ ।

Related Post