
'ਇਸ਼ਕਾਂ ਦੇ ਲੇਖੇ' ਗੀਤ ਨਾਲ ਚਰਚਾ ਖੱਟਣ ਵਾਲੇ ਗਾਇਕ ਸੱਜਣ ਅਦੀਬ ਗਾਇਕੀ ਤੋਂ ਬਾਅਦ ਹੁਣ ਫ਼ਿਲਮਾਂ 'ਚ ਆਪਣੀ ਧੱਕ ਪਾ ਰਹੇ ਹਨ ।ਉਹ ਹੁਣ ਇੱਕ ਤੋਂ ਬਾਅਦ ਇੱਕ ਫ਼ਿਲਮਾਂ 'ਚ ਨਜ਼ਰ ਆ ਰਹੇ ਨੇ।ਪਹਿਲਾਂ ਜਿੱਥੇ ਉਹ ਅਮਰਿੰਦਰ ਗਿੱਲ ਦੇ ਨਾਲ 'ਲਾਈਏ ਜੇ ਯਾਰੀਆਂ' ਫ਼ਿਲਮ 'ਚ ਨਜ਼ਰ ਆਏ ਸਨ ।ਹੁਣ ਉਹ ਜਲਦ ਹੀ ਇੱਕ ਨਵੀਂ ਫ਼ਿਲਮ 'ਤੂੰ ਹੋਵੇ ਮੈਂ ਹੋਵਾਂ' 'ਚ ਨਜ਼ਰ ਆਉਣਗੇ ।
ਹੋਰ ਵੇਖੋ:ਪਿਆਰ ਦੀ ਤਾਕਤ ਨੂੰ ਪੇਸ਼ ਕਰਦਾ ਸੱਜਣ ਅਦੀਬ ਦਾ ਨਵਾਂ ਗੀਤ ‘ਇਸ਼ਕ ਤੋਂ ਵੱਧ ਕੇ’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
https://www.instagram.com/p/B9A-K6PH3CX/
ਇਸ ਬਾਰੇ ਉਨ੍ਹਾਂ ਨੇ ਜਿੰਮੀ ਸ਼ੇਰਗਿੱਲ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਇਸ ਫ਼ਿਲਮ ਦੇ ਨਾਂਅ ਬਾਰੇ ਖੁਲਾਸਾ ਕੀਤਾ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਜਿੰਮੀ ਸ਼ੇਰਗਿੱਲ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ 'ਤੂੰ ਹੋਵੇ, ਮੈਂ ਹੋਵਾਂ ਬਹੁਤ ਜਲਦ ਪੋਸਟਰ ਅਤੇ ਰਿਲੀਜ਼ ਡੇਟ ਸ਼ੇਅਰ ਕਰਦੇ ਹਾਂ' ।
https://www.instagram.com/p/B85KtOtHIz7/
ਜਿਸ ਤੋਂ ਸਾਫ਼ ਹੈ ਕਿ ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਜਿੰਮੀ ਸ਼ੇਰਗਿੱਲ ਵੀ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਜਿੰਮੀ ਸ਼ੇਰਗਿੱਲ 'ਸ਼ਰੀਕ-2' 'ਚ ਨਜ਼ਰ ਆਉਣਗੇ । ਸੱਜਣ ਅਦੀਬ ਨੇ ਮਿਊਜ਼ਿਕ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।
https://www.instagram.com/p/B8c03pDnzvL/
ਕੁਝ ਦਿਨ ਪਹਿਲਾਂ ਉਨ੍ਹਾਂ ਦਾ ਗੀਤ 'ਇਸ਼ਕ ਤੋਂ ਵੱਧ ਕੇ' ਆਇਆ ਸੀ, ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।