20 ਸਾਲ ਪਹਿਲਾਂ ਸਲਮਾਨ ਖ਼ਾਨ ਦੇ ਵਿਆਹ ਦੇ ਵੰਡੇ ਜਾ ਚੁੱਕੇ ਸੀ ਕਾਰਡ, ਵਿਆਹ ਨਾ ਹੋਣ ਦੀ ਵਜ੍ਹਾ ਸੁਣ ਉੱਡ ਜਾਣਗੇ ਹੋਸ਼

ਸਲਮਾਨ ਖ਼ਾਨ ( Salman Khan) ਦੇ ਵਿਆਹ ਦਾ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਬੇਸ਼ੱਕ ਸਲਮਾਨ ਦਾ ਨਾਮ ਕਈ ਹੀਰੋਇਨਾਂ ਦੇ ਨਾਲ ਜੁੜ ਚੁੱਕਿਆ ਹੈ ਪਰ ਵਿਆਹ ਦੇ ਨਾਮ 'ਤੇ ਉਹ ਹਰ ਵਾਰ ਪਾਸਾ ਵੱਟ ਜਾਂਦੇ ਹਨ । ਹਾਲਾਂਕਿ ਵਿਆਹ ਦਾ ਸਵਾਲ ਹੁਣ ਵੀ ਜਿਵੇਂ ਦਾ ਤਿਵੇਂ ਬਣਿਆ ਹੋਇਆ ਹੈ। ਇਸਦਾ ਜਵਾਬ ਸਲਮਾਨ ਹੀ ਦੇ ਸਕਦੇ ਹਨ।ਪਰ ਕੀ ਤੁਸੀਂ ਜਾਣਦੇ ਹੋ ਸਲਮਾਨ ਕਦੇ ਵਿਆਹ ਲਈ ਤਿਆਰ ਸਨ। ਉਨ੍ਹਾਂ ਦੇ ਵਿਆਹ ਦੇ ਕਾਰਡ ਤੱਕ ਛਪ ਚੁੱਕੇ ਸਨ ਪਰ ਐਨ ਮੌਕੇ ਉੱਤੇ ਕੁੱਝ ਅਜਿਹਾ ਹੋਇਆ ਕਿ ਇਹ ਵਿਆਹ ਨਹੀਂ ਹੋ ਸਕਿਆ । ਅਜਿਹਾ ਅਸੀਂ ਨਹੀਂ ਸਗੋਂ ਸਲਮਾਨ ਦੇ ਖ਼ਾਸ ਦੋਸਤ ਅਤੇ ਫ਼ਿਲਮ ਪ੍ਰੋਡਿਊਸਰ ਸਾਜਿਦ ਨਾਡਿਆਵਾਲਾ ਨੇ ਕਿਹਾ ਹੈ।
salman khan
ਸਾਜਿਦ ਨੇ ਇਸ ਗੱਲ ਦਾ ਖੁਲਾਸਾ ਕਪਿਲ ਸ਼ਰਮਾ ਦੇ ਸ਼ੋਅ 'ਚ ਕੀਤਾ। ਸਾਜਿਦ ਹਾਲ ਹੀ 'ਚ ਹਾਉਸਫੁਲ 4 ਦਾ ਪ੍ਰਮੋਸ਼ਨ ਕਰਨ ਪੂਰੀ ਟੀਮ ਦੇ ਨਾਲ ਦ ਕਪਿਲ ਸ਼ਰਮਾ ਸ਼ੋਅ ਵਿਚ ਪੁੱਜੇ ਸਨ। ਏਥੇ ਜਦੋਂ ਕਪਿਲ ਨੇ ਉਨ੍ਹਾਂ ਦੇ ਅਤੇ ਸਲਮਾਨ ਦੇ ਵਿਆਹ ਨੂੰ ਲੈ ਕੇ ਇੱਕ ਸਵਾਲ ਕੀਤਾ ਤਾਂ ਸਾਜਿਦ ਨੇ ਸਲਮਾਨ ਦੇ ਵਿਆਹ ਨਾਲ ਜੁੜਿਆ ਇੱਕ ਕਿੱਸਾ ਸੁਣਾਇਆ ।
ਸਾਜਿਦ ਨੇ ਦੱਸਿਆ,'ਸਾਲ 1999 ਵਿਚ ਸਲਮਾਨ ਖ਼ਾਨ ਨੇ ਅਚਾਨਕ ਕਿਹਾ ਕਿ ਵਿਆਹ ਕਰ ਲੈਂਦੇ ਹਾਂ। ਉਸਦੇ ਕੋਲ ਤਾਂ ਲੜਕੀ ਸੀ ਪਰ ਮੈਨੂੰ ਭਾਲਣੀ ਪਈ। ਵਿਆਹ ਤੈਅ ਹੋ ਗਿਆ ਕਾਰਡ ਵੀ ਚਲੇ ਗਏ। ਕਰੀਬ 25 ਲੋਕਾਂ ਨੂੰ ਵਿਆਹ ਵਿੱਚ ਬੁਲਾਇਆ ਗਿਆ।ਪਰ ਛੇ ਦਿਨ ਪਹਿਲਾਂ ਸਲਮਾਨ ਨੇ ਕਿਹਾ ਯਾਰ ਮੇਰਾ ਵਿਆਹ ਦਾ ਮੂਡ ਨਹੀਂ ਹੈ ਇਸ ਤੋਂ ਬਾਅਦ ਮੇਰੇ ਵਿਆਹ ਵਿਚ ਉਹ ਸਟੇਜ ਉੱਤੇ ਆਏ ਅਤੇ ਬੋਲੇ ਪਿੱਛੇ ਗੱਡੀ ਖੜ੍ਹੀ ਹੈ ਭੱਜ ਲੈ''।
ਸਲਮਾਨ ਖ਼ਾਨ ਨੇ ਉਸ ਤੋਂ ਬਾਅਦ ਅੱਜ ਤੱਕ ਵਿਆਹ ਬਾਰੇ ਕੋਈ ਉਤਸੁਕਤਾ ਨਹੀਂ ਦਿਖਾਈ ਹੈ। ਪਰ ਉਹਨਾਂ ਦੇ ਫੈਨਸ ਵੀ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਸਲਮਾਨ ਖ਼ਾਨ ਘੋੜੀ ਚੜ੍ਹਨਗੇ।