ਦਿਲੀਪ ਕੁਮਾਰ ਨੂੰ ਬਿਲਡਰ ਨੇ ਦਿੱਤੀ ਧਮਕੀ, ਸਾਇਰਾ ਬਾਨੋ ਨੇ ਪ੍ਰਧਾਨ ਮੰਤਰੀ ਤੋਂ ਮੰਗੀ ਮਦਦ 

By  Rupinder Kaler December 18th 2018 06:27 PM
ਦਿਲੀਪ ਕੁਮਾਰ ਨੂੰ ਬਿਲਡਰ ਨੇ ਦਿੱਤੀ ਧਮਕੀ, ਸਾਇਰਾ ਬਾਨੋ ਨੇ ਪ੍ਰਧਾਨ ਮੰਤਰੀ ਤੋਂ ਮੰਗੀ ਮਦਦ 

ਬਾਲੀਵੁੱਡ ਦੇ ਮਸ਼ਹੂਰ ਐਕਟਰ ਦਿਲੀਪ ਕੁਮਾਰ ਦੇ ਬੰਗਲੇ ਨੂੰ ਲ਼ੈ ਕੇ ਛਿੜਿਆ ਵਾਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ । ਇਸ ਵਿਵਾਦ ਨੂੰ ਲੈ ਕੇ ਦਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਨੇ ਪ੍ਰਧਾਨ ਮੋਦੀ ਨੂੰ ਮਦਦ ਦੀ ਗੁਹਾਰ ਲਗਾਈ ਹੈ ।ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਜਿਸ ਜਗ੍ਹਾ ਤੇ ਦਲੀਪ ਕੁਮਾਰ ਦਾ ਬੰਗਲਾ ਬਣਿਆ ਹੋਇਆ ਹੈ ਉਸ ਜਗ੍ਹਾ ਤੇ ਸਮੀਰ ਭੋਜਵਾਨੀ ਨਾਂ ਦਾ ਬਿਲਡਰ ਆਪਣਾ ਮਾਲਕਾਣਾ ਹੱਕ ਜਤਾ ਰਿਹਾ ਹੈ ।

ਹੋਰ ਵੇਖੋ : ਮਿਸ ਪੀਟੀਸੀ ਪੰਜਾਬੀ 2018 ‘ਚ ਅੱਜ ਸ਼ਾਮ ਨੂੰ ਵੇਖੋ ਮੁਟਿਆਰਾਂ ਦੀ ਸਟ੍ਰੈਂਥ ਰਾਊਂਡ ਦਾ ਜਲਵਾ

ਇਸ ਸਭ ਦੇ ਚਲਦੇ ਸਾਇਰਾ ਬਾਨੋ ਨੇ ਬਿਲਡਰ ਸਮੀਰ ਭੋਜਵਾਨੀ ਤੇ ਪੈਸੇ ਅਤੇ ਪਾਵਰ ਦੇ ਜ਼ੋਰ ਤੇ ਧਮਕਾਉਣ ਦੇ ਇਲਜ਼ਾਮ ਲਗਾਏ ਹਨ । aੁੱਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਭਰੋਸਾ ਦਿੱਤਾ ਹੈ ਕਿ ਉਹ ਦਲੀਪ ਕੁਮਾਰ ਅਤੇ ਸਾਇਰਾ ਬਾਨੋ ਦੀ ਇਸ ਮੁਸ਼ਕਿਲ ਦਾ ਹੱਲ ਕੱਢਣਗੇ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਲੀਪ ਕੁਮਾਰ ਦਾ ਬੰਗਲਾ ਉਪਨਗਰ ਬਾਂਦਰਾ ਦੇ ਪਾਲੀ ਹਿੱਲਸ ਇਲਾਕੇ ਵਿੱਚ ਸਥਿਤ ਹੈ ।

ਹੋਰ ਵੇਖੋ : ਗੁਲਾਬੀ ਪੱਗ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਆਉਣਗੇ ਗੋਲਡਨ ਸਾਫੇ ‘ਚ, ਦੇਖੋ ਵੀਡਿਓ

https://twitter.com/TheDilipKumar/status/1074254577078169600

ਦਸੰਬਰ 2017 ਵਿਚ ਸਾਇਰਾ ਬਾਨੋ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਭੋਜਵਾਨੀ ਜਾਇਦਾਦ ਦੇ ਮਾਮਲੇ ਵਿੱਚ ਉਹਨਾਂ ਨੂੰ ਧਮਕਾ ਰਿਹਾ ਹੈ । ਸ਼ਿਕਾਇਤ ਤੋਂ ਬਾਅਦ ਭੋਜਵਾਨੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ।

Related Post