‘ਬੰਟੀ ਔਰ ਬਬਲੀ 2’ ਦਾ ਨਵਾਂ ਪੋਸਟਰ ਆਇਆ ਸਾਹਮਣੇ, ਸੈਫ ਅਲੀ ਖ਼ਾਨ ਅਤੇ ਰਾਣੀ ਮੁਖਰਜੀ ਇਸ ਅੰਦਾਜ਼ ਵਿੱਚ ਆਏ ਨਜ਼ਰ

ਸਾਲ 2005 ‘ਚ ਆਈ ਸੁਪਰ ਡੁਪਰ ਹਿੱਟ ਫ਼ਿਲਮ ‘ਬੰਟੀ ਔਰ ਬਬਲੀ’ ਜਿਸ ਦਾ ਸਿਕਵਲ ਆ ਰਿਹਾ ਹੈ। ਬੰਟੀ ਤੇ ਬਬਲੀ ਦੇ ਪੁਰਾਣੇ ਕਾਰਨਾਮੇ ਦੇਖ ਚੁੱਕੇ ਦਰਸ਼ਕ ਹੁਣ ਬੰਟੀ ਬਬਲੀ ਦੇ ਨਵੇਂ ਅਵਤਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਿਛਲੀ ਫ਼ਿਲਮ ਵਾਂਗ ਇਹ ਫ਼ਿਲਮ ਵੀ ਯਸ਼ਰਾਜ ਫ਼ਿਲਮਜ਼ ਦੇ ਬੈਨਰ ਹੇਠ ਬਣ ਰਹੀ ਹੈ। ਜਿਸ 'ਚ ਬਬਲੀ ਤਾਂ ਰਾਣੀ ਮੁਖਰਜੀ Rani Mukerji ਹੈ ਪਰ ਬੰਟੀ ਦੇ ਕਿਰਦਾਰ 'ਚ ਅਭਿਸ਼ੇਕ ਬੱਚਨ ਦੀ ਜਗ੍ਹਾ ਸੈਫ ਅਲੀ ਖ਼ਾਨ Saif Ali Khan ਨਜ਼ਰ ਆਉਣਗੇ।
ਹੋਰ ਪੜ੍ਹੋ : ਵਿਰਾਟ ਕੋਹਲੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਬੇਟੀ ਵਾਮਿਕਾ ਦੇ ਨਾਲ ਸ਼ਾਂਝੀ ਕੀਤੀ ਨਵੀਂ ਤਸਵੀਰ, ਚਾਰ ਮਿਲੀਅਨ ਤੋਂ ਵੱਧ ਆਏ ਲਾਈਕਸ
ਯਸ਼ਰਾਜ ਫਿਲਮਸ ਨੇ ਹਾਲ ਹੀ 'ਚ ਇਸ ਦਾ ਲੁੱਕ ਰਿਲੀਜ਼ ਕੀਤਾ ਹੈ। ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਯਸ਼ਰਾਜ ਫਿਲਮਸ ਨੇ ਫ਼ਿਲਮ Bunty Aur Babli 2 ਦੇ ਟ੍ਰੇਲਰ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ।
image source- youtube
ਫ਼ਿਲਮ ਦੇ ਨਵੇਂ ਪੋਸਟਰ ਉੱਤੇ ਰਾਣੀ ਮੁਖਰਜੀ ਅਤੇ ਸੈਫ ਅਲੀ ਖ਼ਾਨ ਨਵੀਂ ਲੁੱਕ 'ਚ ਨਜ਼ਰ ਆ ਰਹੇ ਹਨ। ਪੋਸਟਰ ਬਹੁਤ ਹੀ ਮਜ਼ਾਕੀਆ ਅੰਦਾਜ਼ ਵਾਲਾ ਹੈ, ਜਿਸ 'ਚ ਸੈਫ ਆਪਣੇ ਦੋਵੇਂ ਹੱਥਾਂ 'ਚ ਪੂਰੇ ਜ਼ੋਰ ਨਾਲ ਗੈਸ ਸਿਲੰਡਰ ਨੂੰ ਆਪਣੇ ਸਿਰ ਤੋਂ ਉਪਰ ਚੁੱਕਿਆ ਹੋਇਆ ਹੈ। ਰਾਣੀ ਮੁਖਰਜੀ ਮਾਪ ਲੈਣ ਵਾਲੇ ਫ਼ੀਤਾ ਦੇ ਨਾਲ ਸੈਫ ਅਲੀ ਖ਼ਾਨ ਦੇ ਢਿੱਡ ਦਾ ਮਾਪ ਲੈਂਦੀ ਹੋਈ ਨਜ਼ਰ ਆ ਰਹੀ ਹੈ।
image source- youtube
ਹੋਰ ਪੜ੍ਹੋ : ਹਾਏ ਰੱਬਾ ਕਾਗ ਨਾ ਬਨੇਰੇ ਉੱਤੇ ਬੋਲਦਾ’ ਗੀਤ ਲਾਈਵ ਗਾਉਂਦੇ ਨਜ਼ਰ ਆਏ ਗਾਇਕ ਹਰਭਜਨ ਮਾਨ, ਹਰ ਇੱਕ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ
YRF ਦੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਮਜ਼ੇਦਾਰ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਉਡੀਕ ਖਤਮ ਹੋਣ ਵਾਲੀ ਹੈ....25 ਅਕਤੂਬਰ ਨੂੰ ਟ੍ਰੇਲਰ ਰਿਲੀਜ਼ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਫ਼ਿਲਮ 19 ਨਵੰਬਰ 2021 ਨੂੰ ਰਿਲੀਜ਼ ਹੋਣ ਵਾਲੀ ਹੈ। ਦੱਸ ਦਈਏ ਫ਼ਿਲਮ ਦਾ ਟੀਜ਼ਰ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਫ਼ਿਲਮ 'ਚ ਰਾਣੀ ਮੁਖਰਜੀ ਅਤੇ ਸੈਫ ਅਲੀ ਖ਼ਾਨ ਪੁਰਾਣੇ ਬੰਟੀ ਬਬਲੀ ਦੀ ਜੋੜੀ ‘ਚ ਨਜ਼ਰ ਆਉਣਗੇ। ਉਨ੍ਹਾਂ ਤੋਂ ਇਲਾਵਾ ਸਿਧਾਂਤ ਚਤੁਰਵੇਦੀ ਅਤੇ ਸ਼ਰਵਰੀ ਨਵੀਂ ਬੰਟੀ ਬਬਲੀ ਯਾਨੀ ਕਿ ਨਵੀਂ ਜੋੜੀ ਦੇ ਰੂਪ ‘ਚ ਨਜ਼ਰ ਆਉਣਗੇ। Varun V. Sharma ਵੱਲੋਂ ਹੀ ਫ਼ਿਲਮ ਦੀ ਕਹਾਣੀ ਨੂੰ ਲਿਖਿਆ ਗਿਆ ਹੈ ਤੇ ਡਾਇਰੈਕਟ ਵੀ ਕੀਤਾ ਗਿਆ ਹੈ। ਦੱਸ ਦਈਏ 12 ਸਾਲ ਬਾਅਦ ਰਾਣੀ ਅਤੇ ਸੈਫ ਇਕੱਠੇ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।