ਦਰਸ਼ਕਾਂ ਨੂੰ ਭਾਵੁਕ ਕਰਦਾ ਬਲਰਾਜ ਦਾ ਨਵਾਂ ਗੀਤ ‘ਦਰਜਾ ਖ਼ੁਦਾ’ ਹੋਇਆ ਰਿਲੀਜ਼, ਦੇਖੋ ਵੀਡੀਓ

By  Lajwinder kaur October 9th 2019 11:34 AM
ਦਰਸ਼ਕਾਂ ਨੂੰ ਭਾਵੁਕ ਕਰਦਾ ਬਲਰਾਜ ਦਾ ਨਵਾਂ ਗੀਤ ‘ਦਰਜਾ ਖ਼ੁਦਾ’ ਹੋਇਆ ਰਿਲੀਜ਼, ਦੇਖੋ ਵੀਡੀਓ

ਪੰਜਾਬੀ ਗੀਤ ਬਲਰਾਜ ਇੱਕ ਵਾਰ ਫਿਰ ਤੋਂ ਆਪਣੇ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਜੀ ਹਾਂ ਉਨ੍ਹਾਂ ਦਾ ਨਵਾਂ ਗੀਤ ‘ਦਰਜਾ ਖ਼ੁਦਾ’ ਰਿਲੀਜ਼ ਹੋ ਚੁੱਕਿਆ ਹੈ। ਦਿਲ ਨੂੰ ਛੂਹ ਰਹੇ ਇਸ ਰੋਮਾਂਟਿਕ-ਸੈਡ ਸੌਂਗ ਨੂੰ ਬਲਰਾਜ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਦਰਜਾ ਖ਼ੁਦਾ ਗਾਣੇ ਦੇ ਬੋਲ ਸਿੰਘ ਜੀਤ ਦੇ ਕਲਮ ‘ਚੋਂ ਹੀ ਨਿਕਲੇ ਤੇ ਜੀ ਗੁਰੀ ਨੇ ਆਪਣੇ ਸੰਗੀਤ ਦੇ ਚਾਰ ਚੰਨ ਲਗਾਏ ਨੇ।

ਹੋਰ ਵੇਖੋ:ਗੁਰਵਿੰਦਰ ਬਰਾੜ ਤੇ ਗੁਰਲੇਜ਼ ਅਖ਼ਤਰ ਲੈ ਕੇ ਆ ਰਹੇ ਨੇ ਨਵਾਂ ਗੀਤ ‘ਮਾੜਾ ਸਰਕਲ’, ਪੀਟੀਸੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ

ਇਸ ਗਾਣੇ ਨੂੰ ਐਕਸਕਲਿਉਸਿਵ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਚਲਾਇਆ ਜਾ ਰਿਹਾ ਹੈ। ਇਸ ਗਾਣੇ ਦਾ ਵੀਡੀਓ ਬਹੁਤ ਹੀ ਖ਼ੂਬਸੂਰਤ ਹੈ ਜਿਸ ਨੂੰ Videogram ਵੱਲੋਂ ਤਿਆਰ ਕੀਤਾ ਗਿਆ ਹੈ। ਗਾਣੇ ਦੇ ਬੋਲਾਂ ਨੂੰ ਵੀਡੀਓ ਦੀ ਕਹਾਣੀ ਦੇ ਰਾਹੀਂ ਅਦਾਕਾਰਾਂ ਨੇ ਸ਼ਾਨਦਾਰ ਬਿਆਨ ਕੀਤਾ ਹੈ। ਇਸ ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬਲਰਾਜ ਇਸ ਤੋਂ ਪਹਿਲਾਂ ਵੀ ਚੁੰਨੀ, ਅੱਲ੍ਹੜ ਦੀ ਜਾਨ ‘ਤੇ ਬਣੀ, ਰੱਬ ਵਿਚੋਲਾ, ਪਾਲੀ, ਕਿੰਨਾ ਪਿਆਰ, ਫੀਲ, ਕਿਸਮਤ, ਇਸ਼ਕਬਾਜ਼ੀਆਂ ਵਰਗੇ ਕਈ ਗੀਤਾਂ ਦੇ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

Related Post