150 ਤੋਂ ਵੱਧ ਸੱਭਿਆਚਾਰਕ ਗੀਤ ਦੇਣ ਵਾਲਾ ਗੀਤਕਾਰ ਸਾਬ ਪਨਗੋਟਾ ਹਾਲੇ ਵੀ ਰਹਿੰਦਾ ਹੈ ਬਾਲਿਆਂ ਦੀ ਛੱਤ ਹੇਠ : ਪੰਜਾਬ 'ਚ ਬਹੁਤ ਅਜਿਹੇ ਗੀਤਕਾਰ ਅਤੇ ਲੇਖਕ ਹੋਏ ਹਨ ਜਿੰਨ੍ਹਾਂ ਨੇ ਹਮੇਸ਼ਾ ਹੀ ਸੱਭਿਆਚਾਰ ਦੀ ਸੇਵਾ ਕੀਤੀ ਹੈ। ਉਹਨਾਂ ਆਪਣੇ ਗਾਣਿਆਂ 'ਚ ਪੰਜਾਬ ਦੇ ਲੋਕਾਂ ਅਤੇ ਹਾਲਾਤਾਂ ਬਾਰੇ ਹਮੇਸ਼ਾ ਹੀ ਆਵਾਜ਼ ਚੁੱਕੀ ਹੈ। ਅਜਿਹਾ ਹੈ ਪੰਜਾਬ ਦਾ ਗੀਤਕਾਰ ਹੈ ਸਾਬ ਪਨਗੋਟਾ ਜਿਸ ਨੇ ਆਪਣੀ ਕਲਮ ਨਾਲ ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਦੀ ਹਮੇਸ਼ਾ ਸੇਵਾ ਹੀ ਕੀਤੀ ਹੈ। ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਜਿੰਨ੍ਹਾਂ ਨੂੰ ਅੱਜ ਦੁਨੀਆਂ ਰੰਧਾਵਾ ਭਰਾਵਾਂ ਦੇ ਨਾਮ ਨਾਲ ਜਾਣਦੀ ਹੈ ਵਰਗੇ ਵੱਡੇ ਗਾਇਕ ਸਾਬ ਪਨਗੋਟਾ ਨੂੰ ਗਾ ਚੁੱਕੇ ਹਨ।
ਹਮੇਸ਼ਾ ਹੀ ਚੰਗੀ ਕਲਮ ਅਤੇ ਪੰਜਾਬ ਦੇ ਕਿਸਾਨਾਂ ਤੇ ਪਰਿਵਾਰਾਂ ਦਾ ਹਾਲ ਬਿਆਨ ਕਰਨ ਵਾਲੇ ਸਾਬ ਪਨਗੋਟਾ ਦੀ ਕਲਮ ਹੁਣ ਤੱਕ 150 ਦੇ ਕਰੀਬ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਗੀਤ ਦੇ ਚੁੱਕੀ ਹੈ। ਸਾਬ ਪਨਗੋਟਾ ਵੱਲੋਂ ਲਿਖੇ ਅਤੇ ਰੰਧਾਵਾ ਭਰਾਵਾਂ ਵੱਲੋਂ ਗਾਏ ਗੀਤ ਉਹ ਜੱਟ, ਆਉਡੀ V/S ਕੜਾ ਵਰਗੇ ਹੋਰ ਵੀ ਕਈ ਗੀਤ ਕਾਫੀ ਮਕਬੂਲ ਹੋਏ ਹਨ।
ਜਿਹੋ ਜਿਹੇ ਇਸ ਗੀਤਕਾਰ ਨੇ ਗੀਤ ਇੰਡਸਟਰੀ ਦੀ ਝੋਲੀ ਪਾਏ ਹਨ ਉਸ ਤਾਂ ਜਾਪਦਾ ਹੋਵੇਗਾ ਕਿ ਸਾਬ ਪਨਗੋਟਾ ਹੋਰਾਂ ਨੇ ਬਹੁਤ ਕੁਝ ਬਣਾ ਲਿਆ ਹੋਵੇਗਾ। ਪਰ ਨਹੀਂ ਸਾਬ ਪਨਗੋਟਾ ਦਾ ਨਾਮ ਤੋਂ ਬਿਨਾਂ ਹੋਰ ਕੁਝ ਨਹੀਂ ਬਣਿਆ ਹੈ। ਇਸ 'ਤੇ ਯਕੀਨ ਕਰਨਾ ਮੁਸ਼ਕਿਲ ਹੈ ਪਰ ਸਚਾਈ ਇਹ ਹੀ ਹੈ। ਸਾਬ ਪਨਗੋਟਾ ਹਾਲੇ ਵੀ ਬਾਲਿਆਂ ਦੀ ਛੱਤ ਦੇ ਹੇਠ ਹੀ ਆਪਣੇ ਪਰਿਵਾਰ ਨਾਲ ਜੀਵਨ ਬਤੀਤ ਕਰ ਰਿਹਾ ਹੈ। ਇੱਕ ਕਮਰੇ ਵਾਲੇ ਘਰ 'ਚ ਜਿਸ ਦੇ ਵਿਚ ਹੀ ਰਸੋਈ ਹੈ ਤੇ ਉੱਥੇ ਹੀ ਪਰਿਵਾਰ ਸਮੇਤ ਸੌਂਦਾ ਹੈ।
saab pangota
ਇੱਥੋਂ ਤੱਕ ਕਿ ਗੀਤਕਾਰੀ ਦੇ ਚਲਦਿਆਂ ਉਸ ਦਾ ਮੋਟਰਸਾਈਕਲ ਤੱਕ ਵਿੱਕ ਗਿਆ ਸੀ। ਇੱਕ ਨਿੱਜੀ ਚੈਨਲ ਨੂੰ ਇੰਟਰਵਿਊ 'ਚ ਸਾਬ ਪਨਗੋਟਾ ਦਾ ਕਹਿਣਾ ਹੈ ਕਿ ਸ਼ਾਇਦ ਜੇਕਰ ਉਸ ਨੇ ਲੱਚਰ ਗਾਣੇ ਲਿਖਣੇ ਚੁਣੇ ਹੁੰਦੇ ਤਾਂ ਅੱਜ ਉਸ ਦੇ ਇਹ ਹਾਲਾਤ ਨਾਂ ਹੁੰਦੇ। ਸੱਭਿਆਚਾਰ ਦੀ ਦੁਹਾਈ ਤਾਂ ਹਰ ਕੋਈ ਪਾਉਂਦਾ ਹੈ ਪਰ ਸੱਭਿਆਚਾਰ ਲਿਖਣ ਵਾਲੇ ਅਤੇ ਉਸ ਦੀ ਸੇਵਾ ਕਰਨ ਵਾਲੇ ਸਾਬ ਪਨਗੋਟਾ ਵਰਗੇ ਗੀਤਕਾਰ ਅੱਜ ਅਜਿਹੇ ਹਾਲਾਤਾਂ ਚੋਂ ਗੁਜ਼ਰ ਰਹੇ ਹਨ।
ਹੋਰ ਵੇਖੋ: ਕਰਤਾਰ ਚੀਮਾ ਹੁਣ ਹਮੇਸ਼ਾ ਤਿਆਰ ਹਨ ਨੈਗੇਟਿਵ ਕਿਰਦਾਰ ਲਈ, ਹਾਸਿਲ ਕੀਤੀ ਵੱਡੀ ਉਪਲਬਧੀ, ਦੇਖੋ ਵੀਡੀਓ
ਰੰਧਾਵਾਂ ਭਰਾਵਾਂ ਨੂੰ ਸਟੇਜਾਂ ਤੋਂ ਕਈ ਵਾਰ ਸਾਬ ਪਨਗੋਟਾ ਹੋਰਾਂ ਦਾ ਨਾਮ ਲੈਂਦੇ ਵੀ ਸੁਣਿਆ ਹੋਵੇਗਾ। ਕੁਝ ਦਿਨ ਪਹਿਲਾਂ ਇਸ ਤਿੱਕੜੀ 'ਚ ਦਰਾਰ ਵੀ ਆਈ ਹੈ। ਕਈ ਵਿਵਾਦ ਵੀ ਹੋਏ ਹਨ। ਪਰ ਸਾਬ ਪਨਗੋਟਾ ਉਸੇ ਤਰਾਂ ਪੰਜਾਬੀਅਤ ਦੀ ਸੇਵਾ 'ਚ ਯੋਗਦਾਨ ਪਾ ਰਹੇ ਹਨ ਅਤੇ ਕਿਸਾਨੀ ਦਾ, ਪੰਜਾਬ ਦੇ ਸੱਭਿਆਚਾਰ ਦਾ ਦਰਦ ਅਤੇ ਉਸ ਦੀ ਖੂਬਸੂਰਤੀ ਨੂੰ ਆਪਣੀ ਕਲਮ ਰਾਹੀਂ ਬਿਆਨ ਕਰ ਰਹੇ ਹਨ।