ਰੁਪਿੰਦਰ ਹਾਂਡਾ ਨੂੰ ਪਤਾ ਨਹੀਂ ਕਿਸ ਗੱਲ ਦਾ ਗੁੱਸਾ ਚੜਿਆ ਹੋਇਆ ਹੈ ਅਤੇ ਆਪਣੇ ਇਸ ਗੁੱਸੇ ਨੂੰ ਉਤਾਰਨ ਲਈ ਉਸ ਨੇ ਆਜਮਾ ਲਿਆ ਹੈ ਇੱਕ ਤਰੀਕਾ । ਇਸ ਤਰੀਕੇ ਨੂੰ ਅਪਣਾ ਕੇ ਉਹ ਜਿੱਥੇ ਆਪਣੇ ਦਿਲ ਦਾ ਗੁਬਾਰ ਕੱਢ ਰਹੀ ਹੈ । ਉੱਥੇ ਹੀ ਖੁਦ ਨੂੰ ਫਿਟ ਵੀ ਰੱਖ ਰਹੀ ਹੈ । ਦਿਲ ਦਾ ਗੁਬਾਰ ! ਨਹੀਂ ਸਮਝੇ ਚਲੋ ਅਸੀਂ ਹੀ ਤੁਹਾਨੂੰ ਦੱਸ ਦੇ ਹਾਂ ਕਿ ਆਖਿਰ ਪੂਰਾ ਮਾਮਲਾ ਹੈ ਕੀ ?
ਹੋਰ ਵੇਖੋ : ‘ਬੇਬੀ’ ਦੇ ਨਖਰੇ ਉਠਾਉਣ ਲਈ ਤਿਆਰ ਨੇ ਥਾਮਸ ਗਿੱਲ
https://www.instagram.com/p/BpmSU0eHUbV/?hl=en&taken-by=rupinderhandaofficial
ਦਰਅਸਲ ਰੁਪਿੰਦਰ ਹਾਂਡਾ ਦਿਲ ਦਾ ਗੁਬਾਰ ਨਹੀਂ ਬਲਕਿ ਆਪਣੀ ਤਾਕਤ ਨੂੰ ਆਜ਼ਮਾ ਰਹੀ ਹੈ । ਉਸ ਨੇ ਖੁਦ ਨੂੰ ਫਿੱਟ ਰੱਖਣ ਲਈ ਜਿਮ ਦਾ ਸਹਾਰਾ ਲਿਆ ਹੈ ਅਤੇ ਜਿਮ 'ਚ ਉਹ ਖੂਬ ਪਸੀਨਾ ਵਹਾ ਰਹੀ ਹੈ । ਜਿਮ 'ਚ ਪਹਿਲੇ ਦਿਨ ਉਨ੍ਹਾਂ ਨੇ ਖੂਬ ਪਸੀਨਾ ਵਹਾਇਆ ਅਤੇ ਉਸ ਦਾ ਇੱਕ ਵੀਡਿਓ ਵੀ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।
rupinder handa
ਉਨ੍ਹਾਂ ਨੇ ਇਸ ਵੀਡਿਓ ਨੂੰ ਸਾਂਝਾ ਕਰਨ ਤੋਂ ਬਾਅਦ ਆਪਣੇ ਫਿਟਨੈੱਸ ਟਰੇਨਰ ਦਾ ਸ਼ੁਕਰੀਆ ਅਦਾ ਕੀਤਾ ਹੈ ।ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਉਨ੍ਹਾਂ ਦਾ ਜਿਮ 'ਚ ਇਹ ਪਹਿਲਾ ਦਿਨ ਸੀ । ਤੁਸੀਂ ਵੀ ਵੇਖੋ ਉਨ੍ਹਾਂ ਦੀ ਫਿਟਨੈੱਸ ਦਾ ਰਾਜ਼ ਅਤੇ ਵੇਖੋ ਕਿ ਕਿਸ ਤਰ੍ਹਾਂ ਉਨ੍ਹਾਂ ਦਾ ਪਹਿਲਾ ਦਿਨ ਕਿਸ ਤਰ੍ਹਾਂ ਗੁਜ਼ਰਿਆ ਜਿਮ ਦੇ ਵਿੱਚ । ਰੁਪਿੰਦਰ ਹਾਂਡਾ ਦੇ ਇਸ ਵੀਡਿਓ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।