ਕਿਸਾਨਾਂ ਨੂੰ ਨਛੇੜੀ ਤੇ ਡਫਰ ਦੱਸਣ ਵਾਲੀ ਪਾਇਲ ਰੋਹਤਗੀ ਨੂੰ ਰੁਪਿੰਦਰ ਹਾਂਡਾ ਨੇ ਦਿੱਤਾ ਠੋਕਵਾਂ ਜਵਾਬ

By  Rupinder Kaler December 10th 2020 02:02 PM -- Updated: December 10th 2020 04:35 PM

ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਲਗਾਤਾਰ ਧਰਨੇ ਤੇ ਬੈਠੇ ਕਿਸਾਨਾਂ ਤੇ ਇਤਰਾਜਯੋਗ ਟਿੱਪਣੀ ਕਰ ਰਹੀ ਹੇੈ । ਇੱਕ ਵਾਰ ਫਿਰ ਪਾਇਲ ਰੋਹਤਗੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਜ਼ਰੀਏ ਕਿਸਾਨਾਂ ਨੂੰ ਨਛੇੜੀ ਦੱਸਿਆ, ਤੇ ਉਹਨਾਂ ਨੂੰ ਕਿਸਾਨ ਬਿੱਲ ਪੜ੍ਹਨ ਦੀ ਸਲਾਹ ਦਿੱਤੀ ਹੈ । ਇਸ ਸਭ ਦੀ ਜਾਣਕਾਰੀ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਸਕਰੀਨ ਸਾਟ ਸਾਂਝਾ ਕਰਕੇ ਦਿੱਤੀ ਹੈ ।

payal

ਹੋਰ ਪੜ੍ਹੋ :

ਰਾਖੀ ਸਾਵੰਤ ਜਲਦ ਕਰੇਗੀ ਆਪਣੇ ਪਤੀ ਬਾਰੇ ਖੁਲਾਸਾ

ਸੋਨੂੰ ਸੂਦ ਨੂੰ ਮਿਲਿਆ ਇੱਕ ਹੋਰ ਸਨਮਾਨ, ਟੌਪ ਗਲੋਬਲ ਏਸ਼ੀਅਨ ਸੈਲੀਬ੍ਰਿਟੀ ਦੀ ਸੂਚੀ ਵਿੱਚ ਪਹਿਲੇ ਸਥਾਨ ’ਤੇ

rupinder

ਇਹੀ ਨਹੀਂ ਰੁਪਿੰਦਰ ਹਾਂਡਾ ਨੇ ਪਾਇਲ ਨੂੰ ਉਸ ਦੀ ਇਸ ਹਰਕਤ ਦਾ ਮੂੰਹ ਤੋੜ ਜਵਾਬ ਵੀ ਦਿੱਤਾ ਹੈ । ਇਹ ਪੋਸਟ ਸਾਂਝੀ ਕਰਦੇ ਹੋਏ ਰੁਪਿੰਦਰ ਹਾਂਡਾ ਨੇ ਲਿਖਿਆ ਹੈ ‘ਤੇਰੇ ਵਰਗੀਆਂ ਬੰਬਈ ਵਾਲੀਆਂ ਸਾਨੂੰ ਦੱਸਣਗੀਆਂ ਡਰੱਗ ਬਾਰੇ….ਬੀਬਾ ਬਚ ਜਾ ਨਾ ਪੰਗੇ ਲੈ …ਇਹ ਪੰਜਾਬੀ ਨੇ ਭੂਤਨੀ ਭੁਲਾ ਦੇਣਗੇ …ਆਪਣੀ ਪੀੜੀ ਥੱਲੇ ਸੋਟਾ ਮਾਰ ਕੇ ਦੇਖ ਪਹਿਲਾਂ ਤੂੰ ਹੈ ਕੀ ਫਿਰ ਕਿਸੇ ਤੇ ਸਟੇਟਮੈਂਟ ਦੇਵੀਂ …ਤੂੰ ਤਾਂ ਉਹਨਾਂ ਵਿੱਚੋਂ ਹੈ ਜਿਹੜੇ ਪੈਸੇ ਲੈ ਕੇ ਆਪਣੇ ਆਪ ਮੀਡੀਆ ਵਿੱਚ ਆ ਕੇ ਮੰਦਾ ਬੋਲ ਸਕਦੇ ਹਨ

sidhu

ਓ ਡਫਰ ਤੂੰ ਆਪਣਾ ਕੰਮ ਕਰ ਪੰਜਾਬੀਆਂ ਨਾਲ ਪੰਗਾ ਕਿਉਂ ਲੈ ਰਹੀ ਹੈ' । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗਾਇਕ ਸਿੱਧੂ ਮੂਸੇਵਾਲਾ ਨੇ ਵੀ ਪਾਇਲ ਨੂੰ ਉਸ ਦੀਆਂ ਘਟੀਆ ਟਿੱਪਣੀਆਂ ਦਾ ਜਵਾਬ ਦਿੱਤਾ ਸੀ ।

 

View this post on Instagram

 

A post shared by Team Payal Rohatgi (@payalrohatgi)

Related Post