ਰੁਪਿੰਦਰ ਹਾਂਡਾ ਨੇ ਆਪਣੇ ਬਰਥਡੇਅ ‘ਤੇ ਆਪਣੀ ਚਿਰਾਂ ਦੀ ਇਸ ਖਵਾਹਿਸ਼ ਨੂੰ ਕੀਤਾ ਪੂਰਾ, ਵੀਡੀਓ ਕੀਤਾ ਸਾਂਝਾ

ਰੁਪਿੰਦਰ ਹਾਂਡਾ ਦਾ ਪਿਛਲੇ ਦਿਨੀਂ ਜਨਮ ਦਿਨ ਸੀ । ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰੁਪਿੰਦਰ ਹਾਂਡਾ ਨੇ ਦੱਸਿਆ ਕਿ ਉਨ੍ਹਾਂ ਦੀ ਖਵਾਹਿਸ਼ ਸੀ ਕਿ ਇੱਕ ਥਾਂ ‘ਤੇ ਪੰਜਾਬੀ ਇੰਡਸਟਰੀ ਦੀਆਂ ਸਾਰੀਆਂ ਕੁੜੀਆਂ ਇਕੱਠੀਆਂ ਹੋਣ।
Rupinder Handa
ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੀਆਂ ਸਾਰੀਆਂ ਗਾਇਕਾਵਾਂ ਜਿਸ ‘ਚ ਅਫਸਾਨਾ ਖਾਨ, ਨਿਸ਼ਾ ਬਾਨੋ, ਕੌਰ ਬੀ,ਮੰਨਤ ਨੂਰ ਸਣੇ ਕਈ ਗਾਇਕਾਵਾਂ ਨੇ ਰੁਪਿੰਦਰ ਹਾਂਡਾ ਦੇ ਜਨਮ ਦਿਨ ‘ਤੇ ਪਹੁੰਚ ਕੇ ਉਨ੍ਹਾਂ ਨੂੰ ਵਧਾਈ ਦਿੱਤੀ ।ਇਸ ਦੇ ਨਾਲ ਹੀ ਗਾਇਕ ਮਨਕਿਰਤ ਔਲਖ, ਹੈਪੀ ਟੲਰੇਕੋਟੀ ਸਣੇ ਗਾਇਕ ਵੀ ਸ਼ਾਮਿਲ ਹੋਏ ।
Rupinder Handa
ਰੁਪਿੰਦਰ ਹਾਂਡਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਹ ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ ।
Rupinder Handa
ਇੱਕ ਰਿਆਲਟੀ ਸ਼ੋਅ ਜਿੱਤਣ ਤੋਨ ਬਾਅਦ ਰੁਪਿੰਦਰ ਹਾਂਡਾ ਇੰਡਸਟਰੀ ‘ਚ ਸਰਗਰਮ ਹੋਏ ਸਨ । ਉਨ੍ਹਾਂ ਦਾ ਸਬੰਧ ਹਰਿਆਣਾ ਦੇ ਨਾਲ ਹੈ ।