26 ਜਨਵਰੀ ਦੀ ਘਟਨਾ ਤੋਂ ਬਾਅਦ ਗੋਦੀ ਮੀਡੀਆ ਵੱਲੋਂ ਕਿਸਾਨ ਅੰਦੋਲਨ ਨੂੰ ਲਗਾਤਾਰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਸਭ ਦੇ ਚਲਦੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਗਾਇਕ ਤੇ ਅਦਾਕਾਰ ਲਗਾਤਾਰ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਕਿਸਾਨ ਅੰਦੋਲਨ ਵਿੱਚ ਡਟੇ ਰਹਿਣ ਤੇ ਮੋਦੀ ਸਰਕਾਰ ਦੀਆਂ ਕੋਝੀਆਂ ਚਾਲਾਂ ਨੂੰ ਸਮਝਣ ।
ਹੋਰ ਪੜ੍ਹੋ :
ਗਗਨ ਕੋਕਰੀ ਦੀ ਪਿੰਡ ਦੀ ਪੰਚਾਇਤ ਨੇ ਕਿਸਾਨ ਅੰਦੋਲਨ ਲਈ ਕੀਤਾ ਵੱਡਾ ਐਲਾਨ, ਕਿਸਾਨ ਆਗੂ ਟਿਕੈਤ ਬਾਰੇ ਆਖੀ ਇਹ ਗੱਲ
ਗਾਇਕ ਜਸਬੀਰ ਜੱਸੀ ਨੇ ਗੋਦੀ ਮੀਡੀਆ ਨੂੰ ਲਿਆ ਲੰਮੇ ਹੱਥੀਂ, ਕਹੀ ਵੱਡੀ ਗੱਲ
ਇਸ ਸਭ ਦੇ ਚਲਦੇ ਗਾਜ਼ੀਪੁਰ ਬਾਰਡਰ ਤੇ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਪਹੁੰਚੀ ।ਇੱਥੇ ਪਹੁੰਚ ਕੇ ਉਹਨਾਂ ਨੇ ਕਿਸਾਨਾਂ ਦੇ ਨਾਲ ਸਟੇਜ ਵੀ ਸਾਂਝੀ ਕੀਤੀ । ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਰੁਪਿੰਦਰ ਹਾਂਡਾ ਭਾਵੁਕ ਹੋ ਕੇ ਰੋ ਵੀ ਪਈ ।
ਸਪੀਚ ਦੌਰਾਨ ਇਮੋਸ਼ਨਲ ਹੋਈ ਰੁਪਿੰਦਰ ਹਾਂਡਾ ਨੇ ਕਿਹਾ ਕਿ ਜੇਕਰ ਮੈਨੂੰ ਕਿਸਾਨਾਂ ਲਈ ਆਪਣਾ ਘਰ ਵੀ ਵੇਚਣਾ ਪੈ ਗਿਆ ਤਾਂ ਮੈਂ ਵੇਚ ਦਵਾਂਗੀ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਰੁਪਿੰਦਰ ਹਾਂਡਾ ਦਿੱਲੀ ਵਿੱਚ ਸੇਵਾ ਕਰ ਰਹੀ ਹੈ । ਉਹਨਾਂ ਵੱਲੋਂ ਕਿਸਾਨਾਂ ਦੇ ਸਮਰਥਨ ਵਿੱਚ ਕਈ ਗੀਤ ਵੀ ਰਿਲੀਜ਼ ਕੀਤੇ ਗਏ ਹਨ ।
View this post on Instagram
A post shared by Rupinder Handa (@rupinderhandaofficial)