ਅਨੁਪਮਾ ਦੇ ਰੂਪ 'ਚ ਘਰ-ਘਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਰੂਪਾਲੀ ਗਾਂਗੁਲੀ ਅੱਜ ਕਿਸੇ ਪਛਾਣ ਦੀ ਮੋਹਤਾਜ਼ ਨਹੀਂ । ਆਪਣੀ ਅਦਾਕਾਰੀ ਦੇ ਦਮ 'ਤੇ ਉਸ ਨੇ ਟੀਵੀ ਦੀ ਦੁਨੀਆ 'ਚ ਇੱਕ ਖਾਸ ਅਤੇ ਵੱਖਰੀ ਥਾਂ ਬਣਾਈ ਹੈ। ਰੂਪਾਲੀ ਗਾਂਗੁਲੀ ਲੰਬੇ ਸਮੇਂ ਤੋਂ ਟੀਵੀ ਇੰਡਸਟਰੀ ਦਾ ਹਿੱਸਾ ਰਹੀ ਹੈ। ਅੱਜ ਰੂਪਾਲੀ ਗਾਂਗੁਲੀ ਆਪਣਾ 45ਵਾਂ ਜਨਮਦਿਨ ਮਨਾ ਰਹੀ ਹੈ। ਆਓ ਇਸ ਮੌਕੇ ਜਾਣਦੇ ਹਾਂ ਰੂਪਾਲੀ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ...
ਰੂਪਾਲੀ ਗਾਂਗੁਲੀ ਇੱਕ ਬੰਗਾਲੀ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੀ ਹੈ। ਰੂਪਾਲੀ ਦਾ ਜਨਮ 5 ਅਪ੍ਰੈਲ 1977 ਨੂੰ ਕੋਲਕਾਤਾ ਵਿੱਚ ਹੋਇਆ ਸੀ। ਰੂਪਾਲੀ ਨੇ ਸਕੂਲ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ। ਰੂਪਾਲੀ ਐਕਟਿੰਗ ਕਰਨ ਦੀ ਸ਼ੌਕੀਨ ਸੀ ਇਸ ਦੇ ਚਲਦੇ ਉਸ ਨੇ ਸਕੂਲ ਤੇ ਕਾਲੇਜਾਂ ਵਿੱਚ ਥੀਏਟਰ ਕੀਤਾ। ਉਸ ਦੇ ਪਿਤਾ ਅਨਿਲ ਗਾਂਗੁਲੀ ਪੇਸ਼ੇ ਤੋਂ ਇੱਕ ਨਿਰਦੇਸ਼ਕ ਸਨ, ਜਦੋਂ ਕਿ ਉਸ ਦਾ ਭਰਾ ਵਿਜੇ ਗਾਂਗੁਲੀ ਇੱਕ ਨਿਰਮਾਤਾ ਅਤੇ ਫਿਲਮਾਂ ਵਿੱਚ ਅਭਿਨੇਤਾ ਹੈ।
ਅਨੁਪਮਾ ਉਰਫ਼ ਰੂਪਾਲੀ ਗਾਂਗੁਲੀ ਨੇ 6 ਫਰਵਰੀ 2013 ਨੂੰ ਕਾਰੋਬਾਰੀ ਅਸ਼ਵਿਨ ਕੇ ਵਰਮਾ ਨਾਲ ਵਿਆਹ ਕੀਤਾ, ਅਤੇ ਦੋਹਾਂ ਦਾ ਇੱਕ ਪੁੱਤਰ ਹੈ ਜਿਸ ਦਾ ਨਾਂਅ ਰੁਦਰਾਂਸ਼ ਹੈ।
ਦੱਸ ਦਈਏ ਕਿ ਟੀਵੀ ਜਗਤ ਵਿੱਚ ਕਦਮ ਰੱਖਣ ਤੋਂ ਪਹਿਲਾਂ ਰੂਪਾਲੀ ਨੇ ਬਤੌਰ ਚਾਈਲਡ ਆਰਟਿਸਟ ਵੀ ਕੰਮ ਕੀਤਾ ਹੈ। ਰੂਪਾਲੀ ਨੇ ਪਹਿਲੀ ਵਾਰ 7 ਸਾਲ ਦੀ ਉਮਰ ਵਿੱਚ ਕੈਮਰਾ ਫੇਸ ਕੀਤਾ ਸੀ।
ਰੂਪਾਲੀ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਅਨਿਲ ਗਾਂਗੁਲੀ ਵੱਲੋਂ ਨਿਰਦੇਸ਼ਿਤ ਫਿਲਮ ਸਾਹਿਬ ਵਿੱਚ ਬਤੌਰ ਚਾਈਲਡ ਆਰਟਿਸਟ ਕੰਮ ਕੀਤਾ ਸੀ। ਇਸ ਫਿਲਮ 'ਚ ਉਹ ਅਨਿਲ ਕਪੂਰ, ਅੰਮ੍ਰਿਤਾ ਸਿੰਘ, ਰਾਖੀ ਗੁਲਜ਼ਾਰ, ਸੁਰੇਸ਼ ਚਟਵਾਲ ਵਰਗੇ ਕਈ ਕਲਾਕਾਰਾਂ ਨੇ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਈ। ਇਸ ਤੋਂ ਬਾਅਦ ਉਸ ਨੇ 1987 'ਚ ਆਈ ਫਿਲਮ 'ਮੇਰਾ ਯਾਰ ਮੇਰਾ ਦੁਸ਼ਮਣ' 'ਚ ਕੰਮ ਕੀਤਾ, ਜਿਸ 'ਚ ਮਿਥੁਨ ਚੱਕਰਵਰਤੀ, ਰਾਕੇਸ਼ ਰੋਸ਼ਨ ਵਰਗੇ ਸਿਤਾਰਿਆਂ ਨੇ ਕੰਮ ਕੀਤਾ।
ਹੋਰ ਪੜ੍ਹੋ : ਰਮਜ਼ਾਨ ਦੇ ਪਵਿੱਤਰ ਮਹੀਨੇ 'ਚ ਅਫਸਾਨਾ ਖਾਨ ਤੇ ਸਾਜ਼ ਨੇ ਹਾਜ਼ੀ ਅਲੀ ਦੀ ਦਰਗਾਹ 'ਤੇ ਟੇਕਿਆ ਮੱਥਾ
1987 ਤੋਂ ਬਾਅਦ, ਰੂਪਾਲੀ ਗਾਂਗੁਲੀ ਨੇ ਆਪਣੇ ਕਰੀਅਰ ਤੋਂ ਬ੍ਰੇਕ ਲਿਆ ਅਤੇ ਇਸ ਤੋਂ ਬਾਅਦ ਸਾਲ 1997 ਵਿੱਚ ਉਸਨੇ ਗੋਵਿੰਦਾ ਸਟਾਰਰ ਫਿਲਮ 'ਦੋ ਆਂਖੇਂ ਬਾਰਹ ਹੱਥ' ਵਿੱਚ ਇੱਕ ਨੌਜਵਾਨ ਅਭਿਨੇਤਰੀ ਵਜੋਂ ਕੰਮ ਕੀਤਾ। ਗੋਵਿੰਦਾ ਤੋਂ ਇਲਾਵਾ ਉਨ੍ਹਾਂ ਨੇ ਇਸੇ ਸਾਲ ਮਿਥੁਨ ਚੱਕਰਵਰਤੀ ਨਾਲ ਫਿਲਮ 'ਅੰਗਾਰਾ' 'ਚ ਕੰਮ ਕੀਤਾ ਸੀ। ਇਹਨਾਂ ਫਿਲਮਾਂ ਤੋਂ ਇਲਾਵਾ ਰੂਪਾਲੀ ਗਾਂਗੁਲੀ ਸਤਰੰਗੀ ਪੈਰਾਸ਼ੂਟ ਵਿੱਚ ਨਜ਼ਰ ਆਈ ਸੀ, ਹਾਲਾਂਕਿ ਉਸ ਨੂੰ ਉਹ ਸਫਲਤਾ ਨਹੀਂ ਮਿਲੀ ਜਿਸ ਦੀ ਉਹ ਫਿਲਮਾਂ ਵਿੱਚ ਭਾਲ ਕਰ ਰਹੀ ਸੀ।
ਫਿਲਮਾਂ ਵਿੱਚ ਕਾਮਯਾਬੀ ਨਾਂ ਮਿਲਣ ਮਗਰੋਂ ਲੰਬੇ ਬ੍ਰੇਕ ਤੋਂ ਬਾਅਦ ਰੂਪਾਲੀ ਨੇ ਮੁੜ ਟੀਵੀ ਜਗਤ ਦਾ ਰੁਖ ਕੀਤਾ। ਰੂਪਾਲੀ ਗਾਂਗੁਲੀ ਲੰਬੇ ਸਮੇਂ ਤੋਂ ਟੀਵੀ ਇੰਡਸਟਰੀ ਦਾ ਹਿੱਸਾ ਰਹੀ ਹੈ। ਉਸ ਨੇ ਟੈਲੀਵਿਜ਼ਨ 'ਤੇ ਸਾਰਾਭਾਈ ਬਨਾਮ ਸਾਰਾਭਾਈ ਵਰਗੇ ਕਈ ਸ਼ੋਅਜ਼ ਵਿੱਚ ਕੰਮ ਕੀਤਾ ਹੈ, ਪਰ ਸੀਰੀਅਲ 'ਅਨੁਪਮਾ' ਦੇ ਨਾਲ ਉਸ ਨੂੰ ਬਹੁਤ ਵੱਡੀ ਕਾਮਯਾਬੀ ਸ਼ਲਾਘਾਯੋਗ ਹੈ। ਇਸ ਸ਼ੋਅ ਨਾਲ ਅਨੁਪਮਾ ਉਰਫ਼ ਰੂਪਾਲੀ ਗਾਂਗੁਲੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕਲਾ ਕਿਸੇ ਵੀ ਉਮਰ ਦੀ ਮੋਹਤਾਜ਼ ਨਹੀਂ ਹੁੰਦੀ ਹੈ।