Prem Chopra dismisses death rumours: ਬਾਲੀਵੁੱਡ ਅਦਾਕਾਰਾਂ ਦੇ ਚਾਹੁਣ ਵਾਲੀਆਂ ਦੀ ਲੰਬੀ ਚੌੜੀ ਲਿਸਟ ਹੈ। ਪ੍ਰਸ਼ੰਸਕ ਆਪਣੇ ਪਸੰਦੀਦਾ ਕਲਾਕਾਰਾਂ ਬਾਰੇ ਜਾਣਨਾ ਚਾਹੁੰਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜੋ ਅਦਾਕਾਰਾਂ ਬਾਰੇ ਝੂਠੀਆਂ ਅਫਵਾਹਾਂ ਫੈਲਾਉਂਦੇ ਹਨ। ਇਸ ਕਾਰਨ ਅਦਾਕਾਰਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੁਣ ਪ੍ਰੇਮ ਚੋਪੜਾ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਹਨ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਕਈ ਸਾਲਾਂ ਤੱਕ ਖਲਨਾਇਕ ਬਣ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਪਰ ਅੱਜ ਅਭਿਨੇਤਾ ਉਸ ਸਮੇਂ ਪਰੇਸ਼ਾਨ ਹੋ ਗਿਆ ਜਦੋਂ ਉਸ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਸੰਦੇਸ਼ ਮਿਲਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਣਾ ਸ਼ੁਰੂ ਕਰ ਦਿੱਤਾ। ਉਹ ਜਾਣਨਾ ਚਾਹੁੰਦੇ ਸਨ ਕਿ ਕੀ ਪ੍ਰੇਮ ਚੋਪੜਾ ਜ਼ਿੰਦਾ ਹੈ।
ਹੋਰ ਪੜ੍ਹੋ : ਸੁਸ਼ਮਿਤਾ ਸੇਨ ਦੀ ਭਾਬੀ ਚਾਰੂ 'ਤੇ ਟੁੱਟਿਆ ਮੁਸੀਬਤਾਂ ਦਾ ਪਹਾੜ, ਅੱਧੀ ਰਾਤ ਨੂੰ ਬਿਮਾਰ ਧੀ ਨੂੰ ਲੈ ਕੇ ਹਸਪਤਾਲ ਪਹੁੰਚੀ
ਅਦਾਕਾਰ ਨੂੰ ਇਨ੍ਹਾਂ ਕਾਲਾਂ ਰਾਹੀਂ ਪਤਾ ਲੱਗਾ ਕਿ ਉਸ ਦੀ ਮੌਤ ਦੀ ਅਫਵਾਹ ਫੈਲਾਈ ਜਾ ਰਹੀ ਹੈ। ਜਿਸ ਤੋਂ ਪ੍ਰੇਮ ਚੋਪੜਾ ਕਾਫੀ ਪ੍ਰੇਸ਼ਾਨ ਅਤੇ ਹੈਰਾਨ ਹੋਏ। ਪ੍ਰੇਮ ਚੋਪੜਾ ਨੇ ਕਿਹਾ, 'ਇਹ ਬਹੁਤ ਦੁਖਦਾਈ ਹੈ। ਕੁਝ ਲੋਕ ਝੂਠੀਆਂ ਖ਼ਬਰਾਂ ਫੈਲਾ ਕੇ ਦੂਜਿਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਕਿ ਮੈਂ ਮਰ ਗਿਆ ਹਾਂ...ਪਰ ਮੈਂ ਇੱਥੇ ਹੀ ਹਾਂ ਅਤੇ ਸਭ ਠੀਕ ਹੈ’
ਉਨ੍ਹਾਂ ਨੇ ਦੱਸਿਆ ਮੈਨੂੰ ਨਹੀਂ ਪਤਾ ਕਿ ਕਿਸੇ ਨੇ ਮੇਰੇ ਨਾਲ ਅਜਿਹਾ ਕਿਉਂ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਅਜਿਹੀਆਂ ਅਫਵਾਹਾਂ ਤੇ ਯਕੀਨ ਨਾ ਕਰਨ ਦੀ ਗੱਲ ਆਖੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਜਨਵਰੀ ਵਿੱਚ ਪ੍ਰੇਮ ਚੋਪੜਾ ਅਤੇ ਉਨ੍ਹਾਂ ਦੀ ਪਤਨੀ ਉਮਾ ਚੋਪੜਾ ਦੀ ਸਿਹਤ ਵਿਗੜ ਗਈ ਸੀ। ਦੋਵਾਂ ਨੂੰ ਕੋਵਿਡ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਦੋਵਾਂ ਨੂੰ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਠੀਕ ਹੋਣ ਤੋਂ ਬਾਅਦ ਦੋਵਾਂ ਨੂੰ ਘਰ ਲਿਆਂਦਾ ਗਿਆ। ਹੁਣ ਦੋਵੇਂ ਘਰ ਵਿੱਚ ਆਪਣਾ ਪੂਰਾ ਧਿਆਨ ਰੱਖ ਰਹੇ ਹਨ।
Image Source: Google
ਜੇ ਗੱਲ ਕਰੀਏ ਪ੍ਰੇਮ ਚੋਪੜਾ ਸਾਬ੍ਹ ਦੀ ਤਾਂ ਉਹ ਆਖਰੀ ਵਾਰ ਫਿਲਮ ਬੰਟੀ ਔਰ ਬਬਲੀ 2 ਵਿੱਚ ਨਜ਼ਰ ਆਏ ਸਨ। ਇਹ ਫਿਲਮ ਸਾਲ 2021 ਵਿੱਚ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕੋਈ ਨਵੀਂ ਫਿਲਮ ਸਾਈਨ ਨਹੀਂ ਕੀਤੀ। ਪਰ ਉਹ ਆਪਣੇ ਜ਼ਮਾਨੇ ਦੇ ਨਾਮੀ ਐਕਟਰ ਰਹੇ ਹਨ।