ਨੀਰੂ ਬਾਜਵਾ ਦੀਆਂ ਧੀਆਂ ਨੂੰ ਵੀ ਚੜ੍ਹਿਆ ਮਾਸੀ ਰੁਬੀਨਾ ਦੇ ਵਿਆਹ ਦਾ ਚਾਅ, ਦੇਖੋ ਰੱਖੀ ਗਈ ਵੈਲਕਮ ਪਾਰਟੀ ਦੀਆਂ ਤਸਵੀਰਾਂ

Rubina-Gurbaksh Wedding: ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਜੋ ਕਿ ਬਹੁਤ ਜਲਦ ਵਿਆਹ ਦੇ ਬੰਧਨ ਚ ਬੱਝਣ ਜਾ ਰਹੀ ਹੈ। ਜਿਸ ਕਰਕੇ ਬਾਜਵਾ ਪਰਿਵਾਰ ਚ ਖੂਬ ਰੌਣਕਾਂ ਚੱਲ ਰਹੀਆਂ ਹਨ। ਅਜਿਹੇ ‘ਚ ਰੁਬੀਨਾ ਬਾਜਵਾ ਅਤੇ ਉਨ੍ਹਾਂ ਦੇ ਮੰਗੇਤਰ ਗੁਰਬਕਸ਼ ਸਿੰਘ ਚਾਹਲ ਵੱਲੋਂ ਇੱਕ ਵੈਲਕਮ ਪਾਰਟੀ ਰੱਖੀ ਗਈ। ਦੋਵਾਂ ਨੇ ਵਿਆਹ 'ਚ ਸ਼ਾਮਿਲ ਹੋਣ ਵਾਲੇ ਖ਼ਾਸ ਮਹਿਮਾਨਾਂ ਨੂੰ ਜੀ ਆਇਆਂ ਕਿਹਾ।
ਹੋਰ ਪੜ੍ਹੋ : ਰੌਸ਼ਨ ਪ੍ਰਿੰਸ ਨੇ ਵਿਦੇਸ਼ ਤੋਂ ਪਰਿਵਾਰ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਪ੍ਰਸ਼ੰਸਕ ਲੁੱਟਾ ਰਹੇ ਨੇ ਪਿਆਰ
image source: instagram
ਅਦਾਕਾਰਾ ਨੀਰੂ ਬਾਜਵਾ ਦੀਆਂ ਬੱਚੀਆਂ ਨੂੰ ਵੀ ਆਪਣੀ ਮਾਸੀ ਦੇ ਵਿਆਹ ਦਾ ਖੂਬ ਚਾਅ ਚੜ੍ਹਿਆ ਹੋਇਆ ਹੈ। ਅਦਾਕਾਰਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪਾਰਟੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਕ ਤਸਵੀਰ ‘ਚ ਨੀਰੂ ਬਾਜਵਾ ਦੇ ਹੱਥਾਂ ਉੱਤੇ ਮਹਿੰਦੀ ਲੱਗੀ ਵੀ ਨਜ਼ਰ ਆ ਰਹੀ ਹੈ। ਇੱਕ ਹੋਰ ਤਸਵੀਰ ‘ਚ ਨੀਰੂ ਬਾਜਵਾ ਆਪਣੇ ਪਤੀ ਅਤੇ ਬੱਚੀਆਂ ਦੇ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਇੰਸਟਾਗ੍ਰਾਮ ਅਕਾਊਂਟ ਦੀਆਂ ਸਟੋਰੀਆਂ ਵਿੱਚ ਡਾਂਸ ਵਾਲੀਆਂ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ।
image source: instagram
ਰੁਬੀਨਾ ਬਾਜਵਾ ਤੇ ਗੁਰਬਕਸ਼ ਚਾਹਲਕਈ ਸਾਲ ਤੱਕ ਰਿਲੇਸ਼ਨਸ਼ਿਪ ‘ਚ ਰਹਿਣ ਤੋਂ ਬਾਅਦ ਹੁਣ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਇਹ ਵਿਆਹ 26 ਅਕਤੂਬਰ ਨੂੰ ਹੋਣ ਜਾ ਰਿਹਾ ਹੈ। ਦੱਸ ਦਈਏ ਪਿਛਲੇ ਸਾਲ ਗੁਰਬਕਸ਼ ਚਾਹਲ ਨੇ ਬਹੁਤ ਹੀ ਫਿਲਮੀ ਅੰਦਾਜ਼ ਦੇ ਨਾਲ ਰੁਬੀਨਾ ਨੂੰ ਵਿਆਹ ਦੇ ਲਈ ਪ੍ਰਪੋਜ਼ ਕੀਤਾ ਸੀ। ਦੋਵਾਂ ਦਾ ਕੈਨੇਡਾ ‘ਚ ਹੀ ਰੋਕਾ ਹੋਇਆ ਸੀ।
image source: instagram
View this post on Instagram
View this post on Instagram