RRR Box Office Collection: ਫ਼ਿਲਮ ਪੁਸ਼ਪਾ ਤੇ ਬਾਹੂਬਲੀ 'ਤੇ ਭਾਰੀ ਪੈ ਸਕਦੀ ਹੈ ਫ਼ਿਲਮ RRR, ਅਡਵਾਂਸ ਬੁਕਿੰਗ ਨਾਲ ਹੋਈ ਫ਼ਿਲਮ ਦੀ ਭਾਰੀ ਕਮਾਈ

ਐਸਐਸ ਰਾਜਾਮੌਲੀ (SS Rajamouli) ਦੀ ਮੋਸਟਅਵੇਟਿਡ ਫ਼ਿਲਮ "ਆਰਆਰਆਰ" (RRR) 25 ਮਾਰਚ 2022 ਯਾਨੀ ਕਿ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਬਾਹੂਬਲੀ ਵਰਗੀ ਰਿਕਾਰਡ ਤੋੜ ਫ਼ਿਲਮ ਬਣਾਉਣ ਵਾਲੇ ਐਸਐਸ ਰਾਜਾਮੌਲੀ (SS Rajamouli)ਇੱਕ ਵਾਰ ਫਿਰ ਵੱਡੇ ਬਜਟ ਦੀ ਫਿਲਮ ਲੈ ਕੇ ਆ ਰਹੇ ਹਨ।
ਫ਼ਿਲਮ ਆਰਆਰਆਰ ਦੀ ਅਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ ਅਤੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫਿਲਮ ਬਾਕਸ ਆਫਿਸ 'ਤੇ ਨਵੇਂ ਰਿਕਾਰਡ ਬਣਾਉਣ ਦੀ ਤਿਆਰੀ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ RRR ਬਾਹੂਬਲੀ ਅਤੇ ਪੁਸ਼ਪਾ ਦੇ ਕਲੈਕਸ਼ਨ ਨੂੰ ਬਾਕਸ ਆਫਿਸ 'ਤੇ ਚੁਣੌਤੀ ਦੇ ਸਕਦੀ ਹੈ।
ਇਨ੍ਹੀਂ ਦਿਨੀਂ ਫਿਲਮ 'ਦਿ ਕਸ਼ਮੀਰ ਫਾਈਲਜ਼' ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕਰ ਰਹੀ ਹੈ, ਇਸ ਲਈ ਇਹ ਦੇਖਣਾ ਹੋਵੇਗਾ ਕਿ ਰਾਜਾਮੌਲੀ ਦੀ ਆਰਆਰਆਰ ਇਸ ਫਿਲਮ ਦਾ ਰਿਕਾਰਡ ਤੋੜ ਸਕੇਗੀ ਜਾਂ ਨਹੀਂ।
ਹਾਲਾਂਕਿ ਫਿਲਮ ਦੀ ਐਡਵਾਂਸ ਬੁਕਿੰਗ ਨੂੰ ਲੈ ਕੇ ਪਹਿਲੇ ਦਿਨ ਦੀ ਕਮਾਈ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਪਰ ਇਹ ਕਾਫੀ ਜ਼ਬਰਦਸਤ ਹੈ। ਅਡਵਾਂਸ ਬੁਕਿੰਗ ਦੇ ਅੰਕੜਿਆਂ ਨੂੰ ਦੇਖਦੇ ਹੋਏ, ਕੁਝ ਲੋਕ ਇਸ ਦੀ ਸ਼ੁਰੂਆਤੀ ਕਮਾਈ 250 ਕਰੋੜ ਦੇ ਕਰੀਬ ਹੋਣ ਦੀ ਉਮੀਦ ਕਰ ਰਹੇ ਹਨ। ਬੁਕਿੰਗ ਲਗਾਤਾਰ ਜਾਰੀ ਹੈ, ਇਸ ਲਈ ਇਹ ਫਿਲਮ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਸਕਦੀ ਹੈ।
ਹੋਰ ਪੜ੍ਹੋ : 'RRR' ਕਲਾਕਾਰਾਂ ਦੀ ਤਨਖ਼ਾਹ: ਜਾਣੋ ਰਾਮ ਚਰਨ, ਜੂਨੀਅਰ NTR, ਆਲੀਆ ਭੱਟ ਨੂੰ SS ਰਾਜਾਮੌਲੀ ਦੀ ਫ਼ਿਲਮ ਲਈ ਮਿਲੀ ਕਿੰਨੀ ਫੀਸ
ਇਸ ਮੈਗਾ ਸਟਾਰਰ ਫ਼ਿਲਮ ਦੀ ਅਡਵਾਂਸ ਬੁਕਿੰਗ ਬੁੱਧਵਾਰ ਤੋਂ ਹੀ ਸ਼ੁਰੂ ਹੋ ਗਈ ਹੈ। ਇਸ ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਵਿੱਚ ਐਨਟੀਆਰ ਜੂਨੀਅਰ, ਰਾਮ ਚਰਨ, ਅਜੇ ਦੇਵਗਨ ਅਤੇ ਆਲੀਆ ਭੱਟ ਹਨ। ਤਾਜ਼ਾ ਮੀਡੀਆ ਰਿਪੋਰਟ ਮੁਤਾਬਕ RRR ਦੀ ਡਵਾਂਸ ਬੁਕਿੰਗ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਖਬਰਾਂ ਮੁਤਾਬਕ RRR ਸਾਊਥ ਦੇ ਸੂਬਿਆਂ 'ਚ 110 ਕਰੋੜ, ਵਿਦੇਸ਼ਾਂ 'ਚ 75 ਕਰੋੜ, ਹਿੰਦੀ 'ਚ 25 ਕਰੋੜ, ਕਰਨਾਟਕ 'ਚ 14 ਕਰੋੜ, ਤਾਮਿਲਨਾਡੂ 'ਚ 10 ਕਰੋੜ, ਕੇਰਲ 'ਚ 4 ਕਰੋੜ ਰੁਪਏ ਕਮਾਉਣ ਜਾ ਰਹੀ ਹੈ।
ਇਸ ਤੋਂ ਪਹਿਲਾਂ ਬਾਹੂਬਲੀ 2 ਨੇ ਪਹਿਲੇ ਦਿਨ ਕਰੀਬ 121 ਕਰੋੜ ਦਾ ਕਾਰੋਬਾਰ ਕੀਤਾ ਸੀ। ਹੁਣ RRR ਦੀ ਐਡਵਾਂਸ ਬੁਕਿੰਗ ਨੂੰ ਦੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ SS ਰਾਜਾਮੌਲੀ ਦੀ RRR ਬਾਹੂਬਲੀ 2 ਦਾ ਰਿਕਾਰਡ ਵੀ ਤੋੜ ਸਕਦੀ ਹੈ।