ਐੱਸਐੱਸ ਰਾਜਾਮੌਲੀ (SS Rajamouli) ਦੀ ਮੋਸਟ ਅਵੇਟਿਡ ਫ਼ਿਲਮ ਆਰਆਰਆਰ ਦਰਸ਼ਕਾਂ ਦੇ ਰੂਬਰੂ ਹੋ ਚੁੱਕੀ ਹੈ। ਬਾਹੂਬਲੀ ਫ੍ਰੈਂਚਾਇਜ਼ੀ ਤੋਂ ਬਾਅਦ ਰਾਜਾਮੌਲੀ ਦੀ ਇਹ ਪਹਿਲੀ ਫ਼ਿਲਮ ਹੈ। ਇਸ ਫ਼ਿਲਮ 'ਚ ਰਾਮਚਰਨ, ਜੂਨੀਅਰ NTR ਅਤੇ ਆਲੀਆ ਭੱਟ ਵਰਗੇ ਵੱਡੇ ਸਿਤਾਰੇ ਹਨ। ਫ਼ਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਹੀ ਧਮਾਲ ਮਚਾ ਦਿੱਤੀ ਹੈ। ਦੂਜੇ ਦਿਨ ਯਾਨੀ ਕਿ ਸ਼ਨੀਵਾਰ ਨੂੰ ਵੀ ਫਿਲਮ ਨੇ ਧਮਾਕੇਦਾਰ ਕਮਾਈ ਕੀਤੀ। ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਲੋਕ ਇਸ ਨੂੰ ਮਾਸਟਰਪੀਸ ਕਹਿ ਰਹੇ ਹਨ। ਪਹਿਲੇ ਦਿਨ ਜਿੱਥੇ ਫ਼ਿਲਮ ਨੇ ਦੁਨੀਆ ਭਰ 'ਚ 240 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ, ਉਥੇ ਦੂਜੇ ਦਿਨ ਵੀ ਸ਼ਾਨਦਾਰ ਕਲੈਕਸ਼ਨ ਕੀਤਾ।
ਹੋਰ ਪੜ੍ਹੋ : ਅਮਿਤਾਭ ਬੱਚਨ ਫ਼ਿਲਮ 'ਦਸਵੀਂ' ਦਾ ਟ੍ਰੇਲਰ ਦੇਖ ਕੇ ਹੋਏ ਭਾਵੁਕ, ਬੇਟੇ ਅਭਿਸ਼ੇਕ ਬੱਚਨ ਨੂੰ ਐਲਾਨਿਆ ਉੱਤਰਾਧਿਕਾਰੀ
RRR Box Office Collection Day 2: ਮੈਗਾ ਪਾਵਰ ਸਟਾਰ ਰਾਮਚਰਨ ਅਤੇ ਜੂਨੀਅਰ ਐਨਟੀਆਰ ਨੂੰ ਆਰਆਰਆਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪੂਰੀ ਦੁਨੀਆ ਵਿੱਚ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਸ ਫ਼ਿਲਮ ਨੂੰ ਹਿੰਦੀ, ਤਾਮਿਲ, ਮਲਿਆਲਮ ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ RRR ਦੀ ਗੱਲ ਕਰੀਏ ਤਾਂ ਇਹ ਦੇਸ਼ ਭਰ 'ਚ 5000 ਸਕ੍ਰੀਨਜ਼ 'ਤੇ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਨੇ ਪਹਿਲੇ ਦਿਨ ਹੀ ਧਮਾਕੇਦਾਰ ਕਮਾਈ ਕੀਤੀ, ਇਸ ਲਈ ਕਿਹਾ ਜਾ ਸਕਦਾ ਹੈ ਕਿ ਵੀਕੈਂਡ ਅਤੇ ਆਉਣ ਵਾਲੇ ਦਿਨਾਂ 'ਚ ਫ਼ਿਲਮ ਕਮਾਈ ਦੇ ਮਾਮਲੇ 'ਚ ਵੱਡੀਆਂ ਫਿਲਮਾਂ ਦੇ ਰਿਕਾਰਡ ਤੋੜ ਸਕਦੀ ਹੈ। ਫਿਲਮ ਦੇ ਹਿੰਦੀ ਵਰਜ਼ਨ ਨੇ ਪਹਿਲੇ ਦਿਨ 18 ਕਰੋੜ ਰੁਪਏ ਕਮਾਏ ਸਨ, ਹਾਲਾਂਕਿ ਦੂਜੇ ਦਿਨ ਸੰਖਿਆ ਵਿੱਚ ਵੱਧਾ ਹੋਇਆ ਹੈ। ਫ਼ਿਲਮ ਨੇ 23-23.50 ਕਰੋੜ ਰੁਪਏ ਕਮਾਏ। ਵੀਕਐਂਡ 'ਚ ਵੱਡੀ ਕਮਾਈ ਹੋਣ ਵਾਲੀ ਹੈ ਅਤੇ ਫ਼ਿਲਮ ਦੀ ਹੋਰ ਜ਼ਿਆਦਾ ਸ਼ਾਨਦਾਰ ਕੁਲੈਕਸ਼ਨ ਹੋਣ ਦੀ ਸੰਭਾਵਨਾ ਹੈ ।
ਹੋਰ ਪੜ੍ਹੋ : ਪ੍ਰੀਤੀ ਜ਼ਿੰਟਾ ਨੇ ਪਰਿਵਾਰ ਨਾਲ ਦੇਖੀ 'The Kashmir Files', ਵਿਵੇਕ ਅਗਨੀਹੋਤਰੀ ਤੇ ਅਨੁਪਮ ਖੇਰ ਲਈ ਆਖੀ ਇਹ ਗੱਲ
ਆਰਆਰਆਰ ਫ਼ਿਲਮ ਦੀ ਕਹਾਣੀ ਦੋ ਕ੍ਰਾਂਤੀਕਾਰੀਆਂ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ ਵਿੱਚ ਸੀਤਾਰਾਮ ਰਾਜੂ ਅਤੇ ਭੀਮ ਚੰਗੇ ਦੋਸਤ ਹਨ। ਦੇਸ਼ ਲਈ ਲੜਦਿਆਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਈ ਤੂਫ਼ਾਨ ਵੀ ਆਉਂਦੇ ਹਨ। ਐੱਸਐੱਸ ਰਾਜਮੌਲੀ ਨੇ ਫ਼ਿਲਮ 'ਚ ਦੋਹਾਂ ਦੇ ਸੰਘਰਸ਼ ਨੂੰ ਬਹੁਤ ਹੀ ਖੂਬਸੂਰਤੀ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ।